ਭਾਰਤੀ ਮੌਸਮ ਵਿਭਾਗ ਦਾ ਟਵਿੱਟਰ ਹੈਂਡਲ ਹੋਇਆ ਹੈਕ, ਪੋਸਟਾਂ ਡਿਲੀਟ

TeamGlobalPunjab
2 Min Read

ਨਵੀਂ ਦਿੱਲੀ- ਸਾਈਬਰ ਹੈਕਰਾਂ ਨੇ ਸ਼ਨੀਵਾਰ ਦੇਰ ਸ਼ਾਮ ਭਾਰਤੀ ਮੌਸਮ ਵਿਭਾਗ ਦੇ ਟਵਿਟਰ ਹੈਂਡਲ ਨੂੰ ਹੈਕ ਕਰ ਲਿਆ। ਹੈਕਰਾਂ ਨੇ ਉੱਥੇ ਇੱਕ ਕਾਰੋਬਾਰੀ ਕੰਪਨੀ ਦਾ ਇਸ਼ਤਿਹਾਰ ਲਗਾ ਦਿੱਤਾ। ਵਿਭਾਗ ਨੇ ਅਜੇ ਆਪਣੇ ਟਵਿੱਟਰ ਹੈਂਡਲ ਨੂੰ ਬਹਾਲ ਕਰਨਾ ਹੈ।

ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ, ‘ਸਾਡਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਅਸੀਂ ਇਸਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਵਿਭਾਗ ਦਾ ਅਕਾਊਂਟ ਹੈਕ ਕਰਨ ਤੋਂ ਬਾਅਦ ਹੈਕਰ ਨੇ ਪਹਿਲਾਂ ਉਸ ‘ਤੇ ਇੱਕ ਕਾਰੋਬਾਰੀ ਕੰਪਨੀ ਦਾ ਇਸ਼ਤਿਹਾਰ ਲਗਾ ਦਿੱਤਾ। ਇਸ ਤੋਂ ਬਾਅਦ ਕਈ ਲੋਕਾਂ ਨੂੰ ਬਿਨਾਂ ਕੋਈ ਮੈਸੇਜ ਪੋਸਟ ਕੀਤੇ ਵਾਰ-ਵਾਰ ਟੈਗ ਕੀਤਾ ਗਿਆ। ਇਹ ਕੰਮ ਕਿਸਦਾ ਹੈ ਅਤੇ ਇਸਦਾ ਮਕਸਦ ਕੀ ਹੈ? ਇਹ ਅਜੇ ਤੱਕ ਸਾਫ਼ ਨਹੀਂ ਹੋਇਆ ਹੈ।

ਦੱਸ ਦੇਈਏ ਕਿ ਸਾਈਬਰ ਹੈਕਰਾਂ ਨੇ ਸ਼ੁੱਕਰਵਾਰ ਰਾਤ ਨੂੰ ਯੂਪੀ ਦੇ ਸੀਐਮ ਦਫ਼ਤਰ ਦਾ ਟਵਿਟਰ ਅਕਾਊਂਟ ਵੀ ਹੈਕ ਕਰ ਲਿਆ ਸੀ। ਸੀਐਮਓ ਦੇ ਹੈਂਡਲ ਦੀ ਡੀਪੀ ਅਤੇ ਬੈਕਗਰਾਊਂਡ ਤਸਵੀਰ ਬਦਲਣ ਦੇ ਨਾਲ ਹੀ ਹੈਕਰ ਨੇ ਸੈਂਕੜੇ ਯੂਜ਼ਰਸ ਨੂੰ ਟੈਗ ਵੀ ਕੀਤਾ ਅਤੇ ਕਈ ਟਵੀਟ ਵੀ ਕੀਤੇ। ਜਾਣਕਾਰੀ ਮੁਤਾਬਕ CMO ਦਾ ਇਹ ਅਕਾਊਂਟ ਦੁਪਹਿਰ ਕਰੀਬ 12.30 ਵਜੇ ਹੈਕ ਹੋ ਗਿਆ ਸੀ, ਜਿਸ ਨੂੰ ਕਰੀਬ 40 ਮਿੰਟਾਂ ਬਾਅਦ ਰੀਸਟੋਰ ਕੀਤਾ ਜਾ ਸਕਿਆ। ਇਸ ਮਾਮਲੇ ਵਿੱਚ ਸਾਈਬਰ ਥਾਣੇ ਵਿੱਚ ਐਫਆਈਆਰ ਦਰਜ਼ ਕੀਤੀ ਗਈ ਹੈ। ਡੀਜੀਪੀ ਦਫ਼ਤਰ ਦੀ ਸਾਈਬਰ ਟੀਮ ਪੂਰੇ ਮਾਮਲੇ ਦੀ ਜਾਂਚ ਕਰੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment