‘ਅੱਜ ਸੱਚ ਦੀ ਹੋਵੇਗੀ ਜਿੱਤ’ : ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਦਾ ਵੱਡਾ ਬਿਆਨ

TeamGlobalPunjab
2 Min Read

ਚੰਡੀਗੜ੍ਹ – ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਨੇ ਸਿਆਸੀ ਹਲਕਿਆਂ ‘ਚ ਹਲਚਲ ਮਚਾ ਦਿੱਤੀ ਹੈ। ਉਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਕੇ ਲਿਖਿਆ ਹੈ ਕਿ,’ ਅੱਜ ਸੱਚ ਦੀ ਜਿੱਤ ਹੋਊ, ਕਿਉਂਕਿ ਕਿਸੇ ਵੀ ਵਿਚਾਰ ਚਰਚਾ ਜਾਂ ਸੋਚ ਵਿੱਚੋਂ ਜੇਤੂ ਸਿਰਫ ਸੱਚ ਹੀ ਹੁੰਦੈ, ਨਵਜੋਤ ਸਿੱਧੂ ਵੀ ਬਤੌਰ ਪੀਪੀਸੀਸੀ ਪ੍ਧਾਨ 18 ਸੂਤਰੀ ਏਜੰਡੇ ਤੇ ਡਟੇ ਹੋਏ ਹਨ ਅਤੇ ਡਟੇ ਰਹਿਣਗੇ, ਨਵਜੋਤ ਸਿੱਧੂ ਦਾ ਸੰਘਰ ਕੁਰਸੀ ਦਾ ਨਹੀਂ ਬਲਕਿ ਪੰਜਾਬ ਪ੍ਤੀ ਸਮਰਪਣ ਅਤੇ ਸੂਬੇ ਦੇ ਵਿਕਾਸ ਦਾ ਹੈ।’

ਉਧਰ, ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਵਿਧਾਇਕਾਂ ਨੂੰ ਸਲਾਹ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਕਾਂਗਰਸ ਨੂੰ ਸਾਢੇ ਚਾਰ ਸਾਲਾਂ ਬਾਅਦ ਕਾਂਗਰਸ ਦਾ ਮੁੱਖ ਮੰਤਰੀ ਚੁਣਨ ਦਾ ਮੌਕਾ ਮਿਲਿਆ ਹੈ।

ਸੂਤਰਾਂ ਅਨੁਸਾਰ ਕੈਪਟਨ ਵਿਰੋਧੀ ਧੜਾ ਅੱਜ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਵਿਸ਼ਵਾਸ ਮਤਾ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਦੱਸ ਦਈਏ ਕਿ ਹਰੀਸ਼ ਰਾਵਤ ਨੇ ਦੇਰ ਰਾਤ ਟਵਿੱਟਰ ‘ਤੇ ਐਲਾਨ ਕੀਤਾ,’ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਏਆਈਸੀਸੀ ਤੋਂ ਪੰਜਾਬ ਦੀ ਕਾਂਗਰਸ ਵਿਧਾਇਕ ਦਲ ਦੀ ਤੁਰੰਤ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਗਈ ਹੈ। ਇਸ ਲਈ ਸੀਐਲਪੀ ਦੀ ਮੀਟਿੰਗ 18 ਸਤੰਬਰ ਨੂੰ ਸ਼ਾਮ 5:00 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਬੁਲਾਈ ਗਈ ਹੈ।

Share This Article
Leave a Comment