ਟਰੰਪ ਨੇ ਟੈਰਿਫ ਨੂੰ ਦਸਿਆ ‘ਖੂਬਸੂਰਤ’, ਕਿਹਾ – ਇਹ ਇਕ ਤਰ੍ਹਾਂ ਦੀ ਦਵਾਈ ਹੈ

Global Team
3 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਪਲਾਨ ਨੇ ਪੂਰੀ ਦੁਨੀਆ ‘ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਟਰੰਪ ਨੇ ਇਹ ਟੈਰਿਫ ਉਨ੍ਹਾਂ ਦੇਸ਼ਾਂ ‘ਤੇ ਲਗਾਏ ਹਨ ਜੋ ਅਮਰੀਕੀ ਬਰਾਮਦਾਂ ‘ਤੇ ਉੱਚ ਟੈਰਿਫ ਲਗਾਉਂਦੇ ਹਨ। ਸ਼ਨੀਵਾਰ ਨੂੰ ਅਮਰੀਕੀ ਨਾਗਰਿਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਾਰੋਬਾਰੀ ਐਲਨ ਮਸਕ ਖਿਲਾਫ ਦੇਸ਼ ਭਰ ‘ਚ ਰੈਲੀਆਂ ਕੱਢੀਆਂ ਸਨ।

ਇਨ੍ਹਾਂ ਰੈਲੀਆਂ ਦਾ ਮਕਸਦ ਟੈਰਿਫ, ਮੁਲਾਜ਼ਮਾਂ ਦੀ ਛਾਂਟੀ, ਆਰਥਿਕਤਾ ਦੀ ਮੌਜੂਦਾ ਸਥਿਤੀ ਅਤੇ ਮਨੁੱਖੀ ਅਧਿਕਾਰਾਂ ਸਮੇਤ ਕਈ ਮੁੱਦਿਆਂ ‘ਤੇ ਆਪਣਾ ਰੋਸ ਪ੍ਰਗਟ ਕਰਨਾ ਹੈ। ਇਹ ਪ੍ਰਦਰਸ਼ਨਕਾਰੀ ਟਰੰਪ ਸਰਕਾਰ ਦੇ ਕਈ ਕਾਰਜਕਾਰੀ ਹੁਕਮਾਂ ਵਿਰੁੱਧ ਵੀ ਸੜਕਾਂ ‘ਤੇ ਉਤਰ ਆਏ ਹਨ। ਪ੍ਰਦਰਸ਼ਨਕਾਰੀ ਟਰੰਪ ਪ੍ਰਸ਼ਾਸਨ ਦੇ ਕਦਮਾਂ ਦੀ ਆਲੋਚਨਾ ਕਰ ਰਹੇ ਹਨ। ਇਸ ਦੌਰਾਨ ਟਰੰਪ ਨੇ ਕਿਹਾ ਕਿ ਟੈਰਿਫ ਇਕ ਖੂਬਸੂਰਤ ਚੀਜ਼ ਹੈ। ਉਨ੍ਹਾਂ ਕਿਹਾ, “ਸਾਡੇ ਕੋਲ ਚੀਨ, ਯੂਰਪੀ ਸੰਘ ਅਤੇ ਕਈ ਹੋਰ ਦੇਸ਼ਾਂ ਦੇ ਨਾਲ ਬਹੁਤ ਵੱਡਾ ਵਿੱਤੀ ਘਾਟਾ ਹੈ। ਇਸ ਸਮੱਸਿਆ ਦਾ ਹੱਲ ਸਿਰਫ ਟੈਰਿਫ ਦੁਆਰਾ ਕੀਤਾ ਜਾ ਸਕਦਾ ਹੈ, ਜੋ ਹੁਣ ਅਮਰੀਕਾ ਵਿੱਚ ਅਰਬਾਂ ਡਾਲਰ ਲਿਆ ਰਹੇ ਹਨ। ਉਹ ਪਹਿਲਾਂ ਹੀ ਪ੍ਰਭਾਵਸ਼ਾਲੀ ਹਨ, ਅਤੇ ਦੇਖਣ ‘ਚ ਬਹੁਤ ਸੁੰਦਰ ਹਨ।  ਜੋਅ ਬਾਇਡਨ ਦੇ “ਰਾਸ਼ਟਰਪਤੀ” ਦੇ ਦੌਰਾਨ ਇਹਨਾਂ ਦੇਸ਼ਾਂ ਦੇ ਨਾਲ ਸਰਪਲਸ ਵਧਿਆ ਹੈ। ਅਸੀਂ ਇਸਨੂੰ ਮੋੜਨ ਜਾ ਰਹੇ ਹਾਂ। “ਕਿਸੇ ਦਿਨ ਲੋਕ ਇਹ ਮਹਿਸੂਸ ਕਰਨਗੇ ਕਿ ਟੈਰਿਫ, ਸੰਯੁਕਤ ਰਾਜ ਲਈ, ਇੱਕ ਬਹੁਤ ਹੀ ਸੁੰਦਰ ਚੀਜ਼ ਹੈ।”

 

ਇਸ ਤੋਂ ਪਹਿਲਾਂ ਐਤਵਾਰ ਨੂੰ, ਇੱਕ ਵੱਡਾ ਬਿਆਨ ਦਿੰਦੇ ਹੋਏ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਵਿਦੇਸ਼ੀ ਸਰਕਾਰਾਂ ਨੂੰ ਅਮਰੀਕੀ ਟੈਰਿਫਾਂ ਨੂੰ ਹਟਾਉਣ ਲਈ “ਬਹੁਤ ਸਾਰਾ ਪੈਸਾ” ਅਦਾ ਕਰਨਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੂੰ ਜਦੋਂ ਵਿਸ਼ਵ ਅਰਥਚਾਰੇ ਵਿੱਚ ਅਸਥਿਰਤਾ ਅਤੇ ਟੈਰਿਫਾਂ ਕਾਰਨ ਸ਼ੇਅਰ ਬਾਜ਼ਾਰ ਵਿੱਚ ਆਈ ਗਿਰਾਵਟ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਟੈਰਿਫ ਇੱਕ ਤਰ੍ਹਾਂ ਦੀ ਦਵਾਈ ਹੈ ਅਤੇ ਕਈ ਵਾਰ ਤਾਂ ‘ਕੌੜਾ ਘੁੱਟ’ ਵੀ ਪੀਣਾ ਪੈਂਦਾ ਹੈ। ਟਰੰਪ ਨੇ ਕਿਹਾ ਕਿ ਭਾਵੇਂ ਇਸ ਦਾ ਅਸਰ ਫਿਲਹਾਲ ਬਾਜ਼ਾਰ ‘ਤੇ ਪੈ ਰਿਹਾ ਹੈ ਪਰ ਇਹ ਅਮਰੀਕਾ ਦੀ ਲੰਬੀ ਮਿਆਦ ਦੀ ਸਿਹਤ ਲਈ ਜ਼ਰੂਰੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment