ਟਰੂਡੋ ਨੇ ਉਡਾਇਆ ਅਮਰੀਕੀ ਰਾਸ਼ਟਰਪਤੀ ਦਾ ਮਜ਼ਾਕ, ਦੇਖੋ ਵੀਡੀਓ

TeamGlobalPunjab
2 Min Read

ਲੰਦਨ: ਬਰਤਾਨੀਆ ਦੇ ਬਕਿੰਘਮ ਪੈਲੇਸ ‘ਚ ਆਯੋਜਿਤ ਨਾਟੋ (North Atlantic Treaty Organization) ਸਮਿਟ ਦੌਰਾਨ ਅਜਿਹੀ ਘਟਨਾ ਘਟੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਗੁੱਸੇ ਹੋ ਗਏ।

ਦਰਅਸਲ , ਇਸ ਸਿਖਰ ਸਮੇਲਨ ਦੌਰਾਨ ਪ੍ਰਮੁੱਖ ਦੇਸ਼ਾਂ ਦੇ ਆਗੂਆਂ ਦੀ ਆਪਸੀ ਮਜ਼ਾਕੀਆ ਗੱਲਬਾਤ ਵੀ ਪੂਰੀ ਦੁਨੀਆ ਨੇ ਵੇਖੀ। ਨਾਟੋ ਸਮਿਟ ਤੋਂ ਪਹਿਲਾਂ ਵੀਆਈਪੀ ਰਿਸੈਪਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ, ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਅਤੇ ਬ੍ਰੀਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨੇ ਵੀ ਹਿੱਸਾ ਲਿਆ।

ਇਹ ਤਿੰਨੇ ਆਗੂ ਆਪਸ ਵਿੱਚ ਗੱਲ ਰਹੇ ਸਨ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਮਜ਼ਾਕ ਉੱਡਾ ਰਹੇ ਸਨ । ਉਨ੍ਹਾਂ ਦੀ ਇਹ ਗੱਲਬਾਤ ਕੈਮਰੇ ‘ਚ ਕੈਦ ਹੋ ਗਈ ਜਿਸ ਤੋਂ  ਬਾਅਦ ਟਰੰਪ ਗੁੱਸਾ ਹੋ ਗਏ ।

ਹਾਲਾਂਕਿ ਜਸਟਿਨ ਟਰੂਡੋ , ਇਮੈਨੁਏਲ ਮੈਕਰੋਨ ਅਤੇ ਬੋਰਿਸ ਜਾਨਸਨ ਨੇ ਕਿਸੇ ਦਾ ਨਾਮ ਨਹੀਂ ਲਿਆ , ਮੰਨਿਆ ਜਾ ਰਿਹਾ ਹੈ ਕਿ ਉਹ ਜਿਸ ਦੇ ਵਾਰੇ ਗੱਲ ਕਰ ਰਹੇ ਸਨ, ਉਹ ਟਰੰਪ ਹੀ ਹਨ। ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਬੋਰਿਸ ਜਾਨਸਨ , ਮੈਕਰੋਂ ਤੋਂ ਪੁੱਛ ਰਹੇ ਹਨ, ਕੀ ਤੁਸੀ ਦੇਰ ਨਾਲ ਆਏ ਹੋ ? ਇਸ ‘ਤੇ ਕੈਨੇਡਾ ਦੇ ਪ੍ਰਧਾਨਮੰਤਰੀ ਨੇ ਜਵਾਬ ਦਿੱਤਾ , ਉਨ੍ਹਾਂ ਨੂੰ ਦੇਰ ਹੋ ਗਈ ਕਿਉਂਕਿ ਉਹ 40 ਮਿੰਟ ਦੀ ਪ੍ਰੈਸ ਕਾਨਫਰੰਸ ਕਰਦੇ ਹਨ।


ਦੱਸ ਦੇਈਏ , ਇਸ ਵੀਆਈਪੀ ਰਿਸੈਪਸ਼ਨ ਤੋਂ ਪਹਿਲਾਂ ਮੰਗਲਵਾਰ ਨੂੰ ਟਰੰਪ ਅਤੇ ਟਰੂਡੋ ਦੇ ਵਿੱਚ ਬੈਠਕ ਹੋਈ ਸੀ ਉਦੋਂ ਦੋਵੇਂ ਆਗੂਆਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਸਨ ।

- Advertisement -

ਭੜਕੇ ਟਰੰਪ , ਬਗੈਰ ਪ੍ਰੈਸ ਕਾਨਫਰੰਸ ਕੀਤੇ ਅਮਰੀਕਾ ਹੋਏ ਰਵਾਨਾ
ਗੁੱਸੇ ‘ਚ ਆਏ ਟਰੰਪ ਨੇ ਟਰੂਡੋ ਨੂੰ ਦੋਗਲਾ ਆਗੂ ਦੱਸ ਦਿੱਤਾ। ਇਹੀ ਨਹੀਂ ਉਹ ਇਸ ਪ੍ਰਬੰਧ ਤੋਂ ਬਾਅਦ ਆਪਣੀ ਪ੍ਰੈਸ ਕਾਨਫਰੰਸ ਰੱਦ ਕਰਦੇ ਹੋਏ ਵਾਸ਼ਿੰਗਟਨ ਰਵਾਨਾ ਹੋ ਗਏ ।

Share this Article
Leave a comment