ਨਿਊਜ਼ ਡੈਸਕ: ਇਜ਼ਰਾਈਲ ਦੇ ਤੇਲ ਅਵੀਵ ਸ਼ਹਿਰ ਨੇੜੇ ਇਕ ਟਰੱਕ ਨੇ ਬੱਸ ਅੱਡੇ ’ਚ ਟੱਕਰ ਮਾਰ ਦਿਤੀ ਜਿਸ ਕਾਰਨ 35 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਛੇ ਦੀ ਹਾਲਤ ਗੰਭੀਰ ਹੈ ਤੇ ਇੱਕ ਦੀ ਮੌਤ ਵੀ ਦੱਸੀ ਜਾ ਰਹੀ ਹੈ। ਇਜ਼ਰਾਈਲੀ ਪੁਲਿਸ ਨੇ ਇਸ ਨੂੰ ਹਮਲਾ ਦਸਿਆ ਅਤੇ ਕਿਹਾ ਕਿ ਹਮਲਾਵਰ ਇਜ਼ਰਾਈਲ ਦਾ ਅਰਬ ਨਾਗਰਿਕ ਸੀ। ਇਹ ਟੱਕਰ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਹੈੱਡਕੁਆਰਟਰ ਨੇੜੇ ਹੋਈ।
ਤੇਲ ਅਵੀਵ ਦੇ ਉੱਤਰ-ਪੂਰਬ ’ਚ ਸਥਿਤ ਰਮਤ ਹਸ਼ਾਰੋਨ ਸ਼ਹਿਰ ’ਚ ਜਦੋਂ ਇਜ਼ਰਾਈਲੀ ਇਕ ਹਫਤੇ ਦੀ ਛੁੱਟੀ ਤੋਂ ਬਾਅਦ ਕੰਮ ’ਤੇ ਪਰਤ ਰਹੇ ਸਨ ਤਾਂ ਇਕ ਸਟਾਪ ’ਤੇ ਟਰੱਕ ਇਕ ਬੱਸ ਅੱਡੇ ’ਤੇ ਇਕ ਬੱਸ ਨਾਲ ਟਕਰਾ ਗਿਆ, ਜਿਸ ਕਾਰਨ ਕੁੱਝ ਲੋਕ ਗੱਡੀਆਂ ਦੇ ਹੇਠਾਂ ਫਸ ਗਏ।
ਮੋਸਾਦ ਦੇ ਹੈੱਡਕੁਆਰਟਰ ਅਤੇ ਫੌਜੀ ਅੱਡੇ ਦੇ ਨੇੜੇ ਹੋਣ ਤੋਂ ਇਲਾਵਾ, ਬੱਸ ਅੱਡਾ ਇਕ ਕੇਂਦਰੀ ਰਾਜਮਾਰਗ ਜੰਕਸ਼ਨ ਦੇ ਨੇੜੇ ਵੀ ਹੈ। ਇਜ਼ਰਾਈਲ ਦੀ ਮੈਗੇਨ ਡੇਵਿਡ ਅਡੋਮ ਬਚਾਅ ਸੇਵਾ ਨੇ ਦਸਿਆ ਕਿ ਜ਼ਖਮੀਆਂ ਵਿਚੋਂ ਛੇ ਦੀ ਹਾਲਤ ਗੰਭੀਰ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।