Toyota Prices
ਟੋਯੋਟਾ ਕਿਰਲੋਸਕਰ ਮੋਟਰਸ (TKM) ਆਉਣ ਵਾਲੇ ਮਹੀਨਿਆਂ ‘ਚ ਆਪਣੇ ਸਭ ਤੋਂ ਮਸ਼ਹੂਰ ਮਾਡਲਾਂ ‘ਚੋਂ ਦੋ ਇਨੋਵਾ ਕਰਿਸਟਾ ਅਤੇ ਫਾਰਚੂਨਰ ਨੂੰ BS-VI ਨਿਯਮਾਂ ਦੇ ਹਿਸਾਬ ਨਾਲ ਬਦਲਾਅ ਕਰ ਬਾਜ਼ਾਰ ‘ਚ ਲੈ ਕੇ ਆਵੇਗੀ। ਦੱਸਣਯੋਗ ਹੈ ਕਿ 1 ਅਪ੍ਰੈਲ 2020 ਤੱਕ ਸਾਰੇ ਕਾਰ ਨਿਰਮਾਤਾ ਨੂੰ BS-VI ਮਾਣਕਾਂ ਦੇ ਅਨੁਸਾਰ ਵਾਹਨ ਤਿਆਰ ਕਰ ਲੈਣ ਦੀ ਡੈੱਡਲਾਇਨ ਦਿੱਤੀ ਗਈ ਹੈ।
ਉੱਥੇ ਹੀ ਕਈ ਕਾਰ ਨਿਰਮਾਤਾ ਆਪਣੇ ਮੌਜੂਦਾ ਮਾਡਲ ਦੇ BS-VI ਨਿਯਮਾਂ ਦੀ ਪਾਲਣਾ ਕਰ ਬਦਲਾਅ ਕਰਨੇ ਸ਼ੁਰੂ ਕਰ ਚੁੱਕੇ ਹਨ। ਟੋਯੋਟਾ ਇਨੋਵਾ ਕ੍ਰਿਸਟਾ ਤੇ ਫਾਰਚੂਨਰ ਬੀਐਸ-VI ਦੇ ਅਪਡੇਟਸ ਨਾਲ ਬਾਜ਼ਾਰ ‘ਚ ਆਉਣ ਤੋਂ ਬਾਅਦ ਕੰਪਨੀ ਦੋਵਾਂ ਮਾਡਲਾਂ ਦੀਆਂ ਕੀਮਤਾਂ ‘ਚ 5 ਲੱਖ ਰੁਪਏ ਤੱਕ ਦਾ ਵਾਧਾ ਕਰੇਗੀ।
ਇਸ ਦੇ ਨਾਲ ਹੀ ਟੋਯੋਟਾ ਜਲਦੀ ਹੀ ਭਾਰਤੀ ਬਾਜ਼ਾਰ ‘ਚ ਆਪਣੇ ਸਾਰੇ ਮਾਡਲਾਂ ਦੇ ਪੈਟਰੋਲ ਮਾਡਲਾਂ ਨੂੰ ਅਪਡੇਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਪਰ ਕੰਪਨੀ ਡੀਜ਼ਲ ਇੰਜਣਾਂ ਨੂੰ ਬੀਐਸ-VI ਦੇ ਨਿਯਮਾਂ ਅਨੁਸਾਰ ਅਪਡੇਟ ਕਰਨਾ ਅਸੰਭਵ ਸਮਝ ਰਹੀ ਹੈ।
ਜਾਣੋ ਕੀ ਹੈ BS-VI
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਬੀਐੱਸ (BS) ਦਾ ਮਤਲੱਬ ਹੁੰਦਾ ਹੈ ਭਾਰਤ ਸਟੇਜ, ਇਸ ਦਾ ਸਿੱਧਾ ਸੰਬੰਧ ਮਿਕਾਸ ਮਾਪਦੰਡਾ ਮਾਨਕਾਂ ਨਾਲ ਹੁੰਦਾ ਹੈ। ਅਸਲ ‘ਚ ਬੀਐੱਸ-6 ਇੰਜਣ ਨਾਲ ਲੈਸ ਵਾਹਨਾਂ ‘ਚ ਖਾਸ ਫਿਲਟਰ ਲੱਗਣਗੇ, ਜਿਸ ਦੇ ਨਾਲ 80-90 ਫੀਸਦੀ ਪੀਐੱਮ 2.5 ਵਰਗੇ ਕਣ ਰੋਕੇ ਜਾ ਸਕਣਗੇ ਇਸ ਨਾਲ ਨਾਈਟਰੋਜਨ ਆਕਸਾਈਡ ‘ਤੇ ਰੋਕ ਲੱਗੇਗੀ ਜਿਸ ਕਾਰਨ ਪ੍ਰਦੂਸ਼ਣ ਘਟੇਗਾ।
ਭਾਰਤ ‘ਚ ਇੱਕ ਅਪ੍ਰੈਲ 2020 ਤੋਂ ਸਿਰਫ BS-VI ਮਾਣਕ ਵਾਲੀ ਹੀ ਗੱਡੀਆਂ ਵਿਕਣਗੀਆਂ ਪਰ ਪਹਿਲਾਂ ਤੋਂ ਹੀ ਜਿਹੜੇ ਲੋਕ ਪਹਿਲਾਂ ਤੋਂ ਹੀ ਬੀਐੱਸ-4 ਗੱਡੀਆਂ ਚਲਾ ਰਹੇ ਹਨ ਉਨ੍ਹਾਂ ਨੂੰ ਹਟਾਇਆ ਜਾਂ ਬੰਦ ਨਹੀਂ ਕੀਤਾ ਜਾਵੇਗਾ ਸਿਰਫ ਨਵੀਂ ਗੱਡੀਆਂ ਹੀ ਬੀਐੱਸ-6 ਇੰਜਣ ਦੇ ਨਾਲ ਆਉਣਗੀਆਂ।
ਇਸ ਕਾਰਨ ਮਹਿੰਗੀਆਂ ਹੋਣਗੀਆਂ ਗੱਡੀਆਂ
BS-VI ਇੰਜਣ ਨਾਲ ਲੈਸ ਗੱਡੀਆਂ ਦੀ ਕੀਮਤ ‘ਚ ਵੀ ਵਾਧਾ ਹੋਵੇਗਾ ਕਿਉਂਕਿ ਬੀਐੱਸ-6 ਲਈ ਨਵਾਂ ਇੰਜਣ ਤੇ ਇਸ ਵਿੱਚ ਇਲੈਕਟਰਿਕਲ ਵਾਇਰਿੰਗ ਬਦਲਣ ਕਾਰਨ ਕੀਮਤ ਵੱਧ ਜਾਵੇਗੀ । ਇੰਨਾ ਹੀ ਨਹੀਂ ਇਸ ਨਾਲ ਗੱਡੀਆਂ ਦੇ ਇੰਜਣ ਦੀ ਸਮਰੱਥਾ ਵਧੇਗੀ ਜਿਸ ਦੇ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ। ਇਨ੍ਹਾਂ ਵਜ੍ਹਾ ਕਾਰਨ ਕੰਪਨੀ ਨੂੰ ਗੱਡੀਆਂ ਦੇ ਮੁੱਲ ਵਧਾਉਣ ‘ਤੇ ਮਜਬੂਰ ਹੋਣਾ ਪੈ ਰਿਹਾ ਹੈ।
Toyota Prices