ਚੰਡੀਗੜ੍ਹ: ਸ਼ਹਿਰ ਦੀ ਬਾਪੂਧਾਮ ਕਲੋਨੀ ਵਿੱਚ ਲਗਾਤਾਰ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇੱਕ ਦਿਨ ਵਿੱਚ ਬਾਪੂਧਾਮ ਵਿੱਚ ਕੁੱਲ 16 ਨਵੇਂ ਮਾਮਲੇ ਆਏ ਹਨ। ਜਦਕਿ ਸੈਕਟਰ – 30 ਵਿੱਚ ਇੱਕ 12 ਸਾਲ ਦੀ ਬੱਚੀ ਅਤੇ ਸੈਕਟਰ – 27 ਵਿੱਚ ਇੱਕ ਹੋਰ ਮਹਿਲਾ ਕੋਰੋਨਾ ਪਾਜ਼ਿਟਿਵ ਮਿਲੀ ਹੈ।
ਵੀਰਵਾਰ ਨੂੰ ਸ਼ਹਿਰ ਵਿੱਚ ਕੁਲ 18 ਕੇਸ ਦਰਜ ਕੀਤੇ ਗਏ। ਜਿਸ ਵਿੱਚ ਬੁੱਧਵਾਰ ਦੇਰ ਰਾਤ ਬਾਪੂਧਾਮ ਵਿੱਚ ਚਾਰ ਅਤੇ ਵੀਰਵਾਰ ਸਵੇਰੇ ਛੇ ਅਤੇ ਰਾਤ ਨੂੰ ਛੇ ਪਾਜਿਟਿਵ ਆਏ। ਸ਼ਹਿਰ ਵਿੱਚ ਹੁਣ ਤੱਕ 142 ਲੋਕ ਲਪੇਟ ਵਿਚ ਆ ਚੁੱਕੇ ਹਨ। ਜਿਸ ‘ਚੋਂ ਸ਼ਹਿਰ ਵਿੱਚ ਹੁਣ 113 ਐਕਟਿਵ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ। ਜਦਕਿ ਪੰਜਾਬ ਅਤੇ ਹਰਿਆਣਾ ਤੋਂ ਪੀਜੀਆਈ ਵਿੱਚ 7 ਕੋਰੋਨਾ ਮਰੀਜ਼ ਦਾਖਲ ਹਨ।