ਟਰਾਂਟੋ: ਟਰੱਕਾਂ ਵਾਲਿਆਂ ਦੇ ਲੋਡ ਚੋਰੀ ਕਰਨ ਦੇ ਮਾਮਲੇ ਵਿੱਚ ਬਰੈਂਪਟਨ ਪੁਲਿਸ ਨੇ ਨੌਜਵਾਨਾਂ ਦਾ ਇੱਕ ਗਿਰੋਹ ਗ੍ਰਿਫਤਾਰ ਕੀਤਾ ਹੈ। ਜਿਸ ਵਿੱਚ ਇੱਕ 23 ਸਾਲਾ ਦਾ ਪੰਜਾਬੀ ਨੌਜਵਾਨ ਵੀ ਸ਼ਾਮਿਲ ਹੈ। ਯੌਰਕ ਰੀਜਨਲ ਪੁਲਿਸ ਨੇ ਘੋਸ਼ਣਾ ਕੀਤੀ ਕਿ “ਪ੍ਰੋਜੈਕਟ ਕਾਪਰਹੈੱਡ” ਦੇ ਹਿੱਸੇ ਵਜੋਂ $1.65 ਮਿਲੀਅਨ ਦੇ ਚੋਰੀ ਹੋਏ ਟਰੈਕਟਰ ਟ੍ਰੇਲਰ ਲੋਡ ਬਰਾਮਦ ਕੀਤੇ ਗਏ ਅਤੇ ਦੋਸ਼ੀਆਂ ‘ਤੇ ਕਈ ਦੋਸ਼ ਲਗਾਏ ਗਏ ਹਨ।
ਪੁਲਿਸ ਨੇ ਕਿਹਾ ਕਿ ਦਸੰਬਰ ਵਿੱਚ,ਇਹ ਪ੍ਰੋਜੈਕਟ ਟਰੱਕ ਚੋਰੀਆਂ ਦੀ ਜਾਂਚ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਚੋਰੀਆਂ ਕਥਿਤ ਤੌਰ ‘ਤੇ ਪੂਰੇ ਯਾਰਕ ਖੇਤਰ ਅਤੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਹੋਈਆਂ ਹਨ।ਦੋਸ਼ੀ ਚੋਰੀ ਕੀਤਾ ਮਾਲ ਵਧ ਮੁਨਾਫੇ ‘ਚ ਵੇਚਦੇ ਸਨ। ਪੁਲਿਸ ਨੇ ਕਿਹਾ, “ਜ਼ਿਆਦਾਤਰ ਮਾਮਲਿਆਂ ਵਿੱਚ, ਇਹਨਾਂ ਚੋਰੀਆਂ ਨੂੰ ਅੰਜਾਮ ਦੇਣ ਲਈ, ਹੋਰ ਟਰੈਕਟਰ, ਟਰੇਲਰ ਅਤੇ ਵਾਹਨ ਚੋਰੀ ਕੀਤੇ ਜਾਂਦੇ ਹਨ ਤਾਂ ਜੋ ਮਾਲ ਨੂੰ ਲਿਜਾਣ ਅਤੇ ਇਸਨੂੰ ਸਟੋਰ ਕੀਤਾ ਜਾ ਸਕੇ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕਈ ਸ਼ੱਕੀਆਂ ਦੀ ਪਛਾਣ ਕੀਤੀ ਹੈ ਅਤੇ ਪੰਜ ਸਰਚ ਵਾਰੰਟ ਜਾਰੀ ਕੀਤੇ ਹਨ। ਇਸ ਪ੍ਰੋਜੈਕਟ ਰਾਹੀਂ ਅਧਿਕਾਰੀਆਂ ਨੇ ਕਥਿਤ ਤੌਰ ‘ਤੇ 1.65 ਮਿਲੀਅਨ ਡਾਲਰ ਦਾ ਮਾਲ ਅਤੇ ਵਾਹਨ ਬਰਾਮਦ ਕੀਤੇ ਹਨ। ਜਿਸ ਵਿੱਚ ਅੱਠ ਚੋਰੀ ਹੋਏ ਟਰੈਕਟਰ ਟਰੇਲਰ, ਹੋਰ ਵਾਹਨ ਅਤੇ ਛੇ ਪੂਰੇ ਮਾਲ ਲੋਡ ਸ਼ਾਮਲ ਹਨ।