ਆਸਟਰੇਲੀਆ : ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਕੁਝ ਦਿਨ ਪਹਿਲਾਂ ਕੋੌਨਾ ਵਾਇਰਸ ਦੀ ਲਪੇਟ ਵਿਚ ਆ ਗਏ ਸਨ। ਐਲਵਿਸ ਪ੍ਰੈਸਲੀ ‘ਤੇ ਅਧਾਰਿਤ ਫ਼ਿਲਮ ‘ਤੇ ਕੰਮ ਕਰਨ ਦੇ ਲਈ ਉਹ ਆਸਟ੍ਰੇਲੀਆ ਵਿਚ ਸਨ। ਟੈਸਟ ਪਾਜ਼ੀਟਿਵ ਮਿਲਣ ਤੋਂ ਬਾਅਦ ਉਨ੍ਹਾਂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ।
https://www.instagram.com/p/B92X8mjh159/
ਟੌਮ ਅਤੇ ਰੀਟਾ ਹੁਣ ਠੀਕ ਹੋ ਗਏ ਹਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਟੌਮ ਨੇ ਟਵਿਟਰ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਕਿ ਉਹ ਠੀਕ ਹੋ ਚੁੱਕੇ ਹਨ। ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਦੌਰਾਨ ਉਨ੍ਹਾਂ ਦੀ ਸਹਾਇਤਾ ਕੀਤੀ। ਨਾਲ ਹੀ ਟੌਮ ਹੈੰਕਸ ਨੇ ਸਭ ਨੂੰ ਸਲਾਹ ਦਿੱਤੀ ਕਿ ਇੱਕ ਦੂਜੇ ਦਾ ਖਿਆਲ ਰੱਖਣ ਅਤੇ ਮਦਦ ਕਰਨ।
ਟੌਮ ਹੈਂਕਸ ਦੇ ਕੇਰੋਨਾ ਦੀ ਲਪੇਟ ਵਿਚ ਆਉਣ ਕਾਰਨ ਦੁਨੀਆ ਭਰ ਦੇ ਫੈਂਸ ਉਨ੍ਹਾਂ ਦੇ ਲਈ ਕਾਫੀ ਪਰੇਸ਼ਾਨ ਹੋ ਗਏ ਸਨ।
https://www.instagram.com/p/B9qBEyjJu4B/?utm_source=ig_web_copy_link
ਇਸ ਤੋਂ ਪਹਿਲਾਂ ਟੌਮ ਹੈਂਕਸ ਨੇ ਖੁਦ ਟਵਿਟਰ ਜ਼ਰੀਏ ਦੱਸਿਆ ਸੀ ਕਿ ਆਸਟ੍ਰੇਲੀਆ ਵਿਚ ਰਹਿੰਦੇ ਹੋਏ ਹੀ ਉਨ੍ਹਾਂ ਨੂੰ ਬੁਖਾਰ ਹੋ ਗਿਆ ਸੀ ਅਤੇ ਕੋੌਨਾ ਵਾਇਰਸ ਦੇ ਕਾਰਨ ਉਨ੍ਹਾਂ ਅਲੱਗ ਕੀਤਾ ਜਾਵੇਗਾ। ਪੋਸਟ ਵਿਚ ਟੌਮ ਨੇ ਲਿਖਿਆ, ਅਸੀਂ ਥੋੜ੍ਹਾ ਥੱਕਿਆ ਹੋਇਆ ਮਹਿਸੂਸ ਕਰ ਰਹੇ ਸੀ, ਅਜਿਹਾ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਥੋੜਾ ਜ਼ੁਕਾਮ ਅਤੇ ਸਰੀਰ ਵਿਚ ਦਰਦ ਹੈ। ਰੀਟਾ ਨੂੰ ਥੋੜ੍ਹੀ ਠੰਡ ਲੱਗ ਰਹੀ ਸੀ। ਥੋੜਾ ਬੁਖਾਰ ਵੀ ਸੀ। ਅਸੀਂ ਕਰਨਾ ਵਾਇਰਸ ਦਾ ਟੈਸਟ ਕਰਾਇਆ ਜੋ ਕਿ ਪਾਜ਼ੀਟਿਵ ਆਇਆ।
ਦੱਸ ਦੇਈਏ ਕਿ ਟੌਮ ਹੈਂਕਸ ਫ਼ਿਲਮ ਫੌਰੈਸਟ ਗੈਪ ਵਿਚ ਮੁੱਖ ਰੋਲ ਵਿਚ ਨਜ਼ਰ ਆਏ ਸੀ। ਹੁਣ ਬਾਲੀਵੁੱਡ ਵਿਚ ਆਮਿਰ ਖਾਨ ਇਸ ਫ਼ਿਲਮ ਦਾ ਹਿੰਦੀ ਰੀਮੇਕ ਬਣਾ ਰਹੇ ਹਨ। ਇਸ ਫ਼ਿਲਮ ਦਾ ਨਾਂ ਲਾਲ ਸਿੰਘ ਚੱਢਾ ਹੈ।