ਚੰਡੀਗੜ੍ਹ:: ਅੱਜ ਪੰਜਾਬ ਦੇ CM ਮਾਨ ਉਲੰਪਿਕ 10 ਜੇਤੂ ਖਿਡਾਰੀਆਂ ਨੂੰ ਨੌਕਰੀ ਦੇਣਗੇ ਅਤੇ 10 ਖਿਡਾਰੀਆਂ ਨੂੰ ਕਲਾਸ ਵਨ ਅਫ਼ਸਰਾਂ ਦੇ ਨਿਯੁਕਤੀ ਪੱਤਰ ਦੇਣਗੇ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ 2021 ‘ਚ ਟੋਕੀਓ ਉਲੰਪਿਕ ਖੇਡਾਂ ‘ਚ ਜੇਤੂ ਹਾਕੀ ਟੀਮ ਦੇ 9 ਖਿਡਾਰੀਆਂ ਨੂੰ ਨੌਕਰੀ ਮਿਲੇਗੀ। 6 ਖਿਡਾਰੀਆਂ ਨੂੰ PPS ਤੇ 4 ਖਿਡਾਰੀਆਂ ਨੂੰ PCS ਵਜੋਂ ਨੌਕਰੀ ਮਿਲੇਗੀ।
ਪੀ.ਪੀ.ਐਸ (ਡੀ.ਐਸ.ਪੀ)
- ਹਰਮਨਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
- ਮਨਦੀਪ ਸਿੰਘ (ਭਾਰਤੀ ਹਾਕੀ ਟੀਮ)
- ਦਿਲਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
- ਵਰੁਣ ਕੁਮਾਰ (ਭਾਰਤੀ ਹਾਕੀ ਟੀਮ)
- ਸ਼ਮਸ਼ੇਰ ਸਿੰਘ (ਭਾਰਤੀ ਹਾਕੀ ਟੀਮ)
- ਹਰਮਨਪ੍ਰੀਤ ਕੌਰ (ਭਾਰਤੀ ਕ੍ਰਿਕਟ ਟੀਮ)
ਪੀ.ਸੀ.ਐਸ ਅਫ਼ਸਰ
- ਰੁਪਿੰਦਰ ਪਾਲ ਸਿੰਘ (ਭਾਰਤੀ ਹਾਕੀ ਟੀਮ)
- ਸਿਮਰਨਜੀਤ ਸਿੰਘ (ਭਾਰਤੀ ਹਾਕੀ ਟੀਮ)
- ਹਾਰਦਿਕ ਸਿੰਘ (ਭਾਰਤੀ ਹਾਕੀ ਟੀਮ)
- ਗੁਰਜੰਟ ਸਿੰਘ (ਭਾਰਤੀ ਹਾਕੀ ਟੀਮ)