ਭੁਮੀ ਨੂੰ ਸੇਮ-ਮੁਕਤ ਕਰਨ ਅਤੇ ਝੀਂਗਾ ਪਾਲਣ ਲਈ ਕਰਨ ਤਾਲਮੇਲ – ਖੇਤੀਬਾੜੀ ਮੰਤਰੀ

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਸੇਮ-ਗ੍ਰਸਤ ਭੂਮੀ ਨੂੰ ਸੇਮ-ਮੁਕਤ ਕਰਨ ਅਤੇ ਝੀਂਗਾ ਪਾਲਣ ਲਈ ਉਹ ਆਪਸ ਵਿੱਚ ਤਾਲਮੇਲ ਸਥਾਪਿਤ ਕਰ ਇੱਕ ਲੱਖ ਏਕੜ ਭੂਮੀ ਦੇ ਸੁਧਾਰ ਦੇ ਟੀਚੇ ਨੂੰ ਹਾਸਲ ਕਰਨ।

ਰਾਣਾ ਅੱਜ ਇੱਥੇ ਮੱਛੀ ਪਾਲਣ ਅਤੇ ਖੇਤੀਬਾੜੀ ਵਿਭਾਗ ਦੀ ਸੰਯੁਕਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਭੁਮੀ ਸਰੰਖਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਵੀ ਕੀਤੀ।

ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਣ ਮੰਤਰੀ ਨੇ ਸੱਭ ਤੋਂ ਪਹਿਲਾਂ ਖੇਤੀਬਾੜੀ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਵਿਕਸਿਤ ਖੇਤੀਬਾੜੀ ਸੰਕਲਪ ਮੁਹਿੰਮ ਅਤੇ ਜਲਭਰਾਵ ਅਤੇ ਖਾਰੇ ਪਾਣੀ ਵਾਲੇ ਖੇਰਤਾਂ ਨੂੰ ਮੱਛੀ ਪਾਲਣ ਤਹਿਤ ਲਿਆਉਣ ਸਬੰਧੀ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲਭਰਾਵ ਵਾਲੇ ਖੇਤਰਾਂ ਵਿੱਚ ਤਾਲਾਬ ਨਿਰਮਾਣ ਕਰ ਝੀਂਗਾ ਮੱਛੀ ਪਾਲਣ ਨੂੰ ਪ੍ਰੋਤਸਾਹਿਤ ਕੀਤਾ ਜਾਵੇ। ਇਸ ਨਾਲ ਜਲਭਰਾਵ ਤੋਂ ਹੋਣ ਵਾਲੇ ਨੁਕਸਾਨ ਦੀ ਅਪੇਕਸ਼ਾ ਉਸ ਖਾਰੇ ਪਾਣੀ ਦਾ ਮੱਛੀ ਪਾਲਣ ਵਿੱਚ ਸਹੀ ਵਰਤੋ ਹੋ ਸਕੇਗਾ। ਉਨ੍ਹਾਂ ਨੇ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਸ ਵਿੱਚ ਤਾਲਮੇਲ ਸਥਾਪਿਤ ਕਰ ਇਸ ਬਾਰੇ ਵਿੱਚ ਖਾਸ ਯੋਜਨਾ ਬਨਾਉਣ ਲਈ ਨਿਰਦੇਸ਼ਿਤ ਕੀਤਾ।

ਮੱਛੀਲ ਪਾਲਣ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਵਿਭਾਗ ਵੱਲੋਂ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹੁਣ ਤੱਕ ਲਗਭਗ 240 ਏਕੜ ਜਲਭਰਾਵ ਤੋਂ ਪ੍ਰਭਾਵਿਤ ਭੁਮੀ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 124 ਏਕੜ ਭੂਮੀ ‘ਤੇ ਤਾਲਾਬਾਂ ਦਾ ਨਿਰਮਾਣ ਕਰ ਉਨ੍ਹਾਂ ਨੂੰ ਮੱਛੀ ਪਾਲਣ ਦੇ ਤਹਿਤ ਲਿਆਇਆ ਜਾ ਚੁੱਕਾ ਹੈ। ਉਨ੍ਹਾਂ ਨੂੰ ਇਹ ਵੀ ਦਸਿਆ ਿਿਗਆ ਕਿ ਇਸ ਦਿਸ਼ਾ ਵਿੱਚ ਜਰੂਰੀ ਕਦਮ ਚੁੱਕੇ ਜਾ ਰਹੇ ਹਨ।

ਸ਼ਿਆਮ ਸਿੰਘ ਰਾਣਾ ਨੇ ਭੁਮੀ ਅਤੇ ਜਲ੍ਹ ਸਰੰਖਣ ਨਾਲ ਸਬੰਧਿਤ ਗਤੀਵਿਧੀਆਂ ਜਿਵੇਂ ਭੁਮੀ ਸੁਧਾਰ ਲਈ ਵਰਟੀਕਲ ਡ੍ਰੇਨੇਜ, ਸਬ ਸਰਫੇਸ ਡ੍ਰੇਨੇਜ ਤੇ ਜਿਪਸਮ ਰਾਹੀਂ ਸੁਧਾਰ, ਚੈਕ ਡੈਮ ਬਨਾਉਣ, ਰਿਚਾਰਜ ਵੈਲ, ਗਲੀ ਪਲੱਗ, ਕ੍ਰੇਟ ਵਾਇਰ ਢਾਂਚਾ, ਅਰਦਰਨ ਬੰਨ੍ਹ, ਸੁਰੱਖਿਆ ਦੀਵਾਰ/ਡੰਗਾ, ਕੌਜਵੇ, ਡ੍ਰਾਪ ਢਾਂਚਾ, ਰੂਫ ਟਾਪ ਰੇਨ ਵਾਟਰ ਹਾਰਵੇਸਟਿੰਗ ਸਟ੍ਰਕਚਰ, ਕੁਹਲ, ਜਲ ਗ੍ਰਹਿਣ ਟ੍ਰੈਚ, ਰਿਵਾਇਤੀ ਜਲ ਸਰੋਤ ਨਵੀਨੀਕਰਣ, ਭੁਮੀਗਤ ਪਾਇਪਲਾਇਨ, ਕਪਾਅ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਤਹਿਤ ਸੂਖਮ ਸਿੰਚਾਈ ਸਮੇਤ ਪੱਕੇ ਤਾਲਾਬ ਦਾ ਨਿਰਮਾਣ, ਮਿੱਟੀ ਸਿਹਤ ਕਾਰਡ ਸਮੇਤ ਪਾਣੀ ਦੀ ਜਾਂਚ ਕਰਨ ਦੇ ਬਾਰੇ ਵਿੱਚ ਵਿਸਤਾਰ ਨਾਲ ਸਮੀਖਿਆ ਕੀਤੀ।

ਖੇਤੀਬਾੜੀ ਮੰਤਰੀ ਨੇ ਬਜਟ ਵਿੱਚ ਪ੍ਰਸਤਾਵਿਤ ਕਰੀਬ ਇੱਕ ਲੱਖ ਭੁਮੀ ਦੇ ਸੁਧਾਰ ਦੇ ਟੀਚੇ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉੱਕਤ ਵਿਭਾਗ ਇਸ ਦੇ ਲਈ ਕਾਰਜ ਯੋਜਨਾ ਬਣਾ ਕੇ ਉਸ ਨੂੰ ਮੂਰਤ ਰੂਪ ਦੇਣ।

ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿੱਚ ਮਿੱਟੀ ਜਾਂਚ ਲੈਬਾਂ ਵਿੱਚ 30 ਲੱਖ 40 ਹਜਾਰ ਸੈਂਪਲ ਜਾਂਚਣ ਦੀ ਸਮਰੱਥਾ ਹੈ। ਹਰ ਖੇਤ ਸਿਹਤਮੰਦ ਖੇਤ ਮੁਹਿੰਮ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਖੇਤ ਦੀ ਭੂਮੀ ਦੀ ਸਿਹਤ ਰਿਪੋਰਟ ਵਾਟਸਐਪ ਰਾਹੀਂ ਭੇਜੀ ਜਾ ਰਹੀ ਹੈ ਤਾਂ ਜੋ ਕਿਸਾਨ ਮਿੱਟੀ ਵਿੱਚ ਪੋਸ਼ਕ ਤੱਤਾਂ ਦੇ ਹਿਸਾਬ ਨਾਲ ਖੇਤੀ ਕਰ ਸਕਣ।

ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਵਿਸ਼ਵ ਦੀ ਚੌਥੀ ਆਰਥਕ ਸ਼ਕਤੀ ਬਣ ਗਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖੇਤੀਬਾੜੀ, ਬਾਗਬਾਨੀ, ਡੇਅਰੀ, ਮੱਛੀ ਪਾਲਣ ਦੇ ਖੇਤਰ ਵਿੱਚ ਆਧੁਨਿਕ ਤਕਨੀਕ ਅਪਣਾ ਕੇ ਕਿਸਾਨਾਂ ਨੂੰ ਵਿਵਿਧੀਕਰਣ ਲਈ ਪ੍ਰੋਤਸਾਹਿਤ ਕਰਨ। ਜੇਕਰ ਇੰਨ੍ਹਾਂ ਖੇਤਰਾਂ ਵਿੱਚ ਭਾਰਤ ਉਨੱਤ ਬਣ ਜਾਵੇ ਤਾਂ ਜਲਦੀ ਹੀ ਵਿਸ਼ਵ ਦੀ ਤੀਜੀ ਆਰਥਕ ਸ਼ਕਤੀ ਬਣ ਸਕਦਾ ਹੈ।

Share This Article
Leave a Comment