ਨਿਊਜ਼ ਡੈਸਕ: ਸਾਡੇ ਸਰੀਰ ਨੂੰ 24 ਘੰਟਿਆਂ ਦੌਰਾਨ ਘਟੋਂ-ਘੱਟ 7 – 8 ਘੰਟੇ ਨੀਂਦ ਦੀ ਜ਼ਰੂਰਤ ਹੁੰਦੀ ਹੈ। ਜੇਕਰ ਅਸੀਂ ਰਾਤ ਨੂੰ ਇਸ ਤੋਂ ਘੱਟ ਜਾਂ ਕੁਝ ਸਮੇਂ ਵਾਲੀ ਨੀਂਦ ਲੈਂਦੇ ਹਾਂ ਤਾਂ ਇਸ ਨਾਲ ਸਾਡੀ ਸਰੀਰਕ ਹੀ ਨਹੀਂ ਮਾਨਸਿਕ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਚੰਗੀ ਨੀਂਦ ਅਪਨਾਉਣ ਦੇ ਤਰੀਕੇ।
ਚੰਗੀ ਨੀਂਦ ਲਈ ਇਹਨਾਂ ਤਰੀਕਿਆਂ ਨੂੰ ਅਜਮਾਓ
-ਚੰਗੀ ਅਤੇ ਡੂੰਘੀ ਨੀਂਦ ਲਈ ਰੋਜ ਸਵੇਰੇ ਘੱਟ ਤੋਂ ਘੱਟ ਅੱਧੇ ਘੰਟੇ ਯੋਗ ਅਭਿਆਸ ਕਰੋ। ਹਫਤੇ ਵਿੱਚ ਘੱਟ ਤੋਂ ਘੱਟ ਪੰਜ ਦਿਨ ਕਸਰਤ ਕਰੋ। ਦਿਨ ਵਿੱਚ ਘੱਟ ਤੋਂ ਘੱਟ 4000 ਕਦਮ ਪੈਦਲ ਚੱਲੋ।
-ਵਾਰ-ਵਾਰ ਖਾਣਾ ਨਾ ਖਾਓ। ਸਵੇਰੇ , ਦੁਪਹਿਰ ਅਤੇ ਰਾਤ ਵਿੱਚ ਹੀ ਨਾਸ਼ਤਾ ਜਾਂ ਖਾਣਾ ਖਾਓ। ਇਸਦਾ ਇੱਕ ਟਾਇਮ ਤੈਅ ਕਰ ਲਓ।
-ਸੋਣ ਦਾ ਵੀ ਇੱਕ ਟਾਇਮ ਨਿਰਧਾਰਤ ਕਰ ਲਓ ਅਤੇ ਉਸ ਦੇ ਹਿਸਾਬ ਨਾਲ ਸੋਣ ਦੀ ਕੋਸ਼ਿਸ਼ ਕਰੋ। ਨੀਂਦ ਨਾਂ ਵੀ ਆ ਰਹੀ ਹੋਵੇ ਤਾਂ ਵੀ ਨਿਸ਼ਚਿਤ ਸਮੇਂ ‘ਤੇ ਬਿਸਤਰੇ ‘ਤੇ ਜਾਓ ਅਤੇ ਬਿਸਤਰੇ ‘ਤੇ ਵੀ ਨੀਂਦ ਨਾਂ ਆ ਰਹੀ ਹੋਵੇ ਤਾਂ ਅੱਖਾਂ ਬੰਦ ਕਰਕੇ ਲੇਟੇ ਰਹੋ।
-ਰਾਤ ਨੂੰ ਸੋਣ ਤੋਂ ਪਹਿਲਾਂ ਨਹਾਓ ਤਾਂ ਬਹੁਤ ਚੰਗੀ ਗੱਲ ਹੈ।
-ਸੋਣ ਤੋਂ ਪਹਿਲਾ ਸਿਗਰਟ, ਚਾਹ, ਕੌਫੀ ਤੋਂ ਦੂਰ ਰਹੋ। ਇਹਨਾਂ ਉਪਰਾਲਿਆਂ ‘ਤੇ ਅਮਲ ਕਰਕੇ ਦੇਖੋ , ਤੁਹਾਨੂੰ ਬਹੁਤ ਚੰਗੀ ਅਤੇ ਗੂੜੀ ਨੀਂਦ ਆਵੇਗੀ।