ਵਾਸ਼ਿੰਗਟਨ: ਅਮਰੀਕਾ `ਚ ਰਾਸ਼ਟਰਪਤੀ ਚੋਣ ਨਤੀਜਿਆਂ ਦੇ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ‘ਚ ਲੋਕ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ‘ਤੇ ਉਤਰੇ। ਇਨ੍ਹਾਂ ਸਾਰੇ ਲੋਕਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਨਤੀਜੇ ਆਉਣ ਤੋਂ ਬਾਅਦ ਵੀ ਟਰੰਪ ਦੇ ਸਮਰਥਕ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਇਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੂੰ ਸਮਰਥਨ ਵਿਖਾਉਣ ਅਤੇ ਚੋਣ ਨਤੀਜਿਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਲਈ ਹਜ਼ਾਰਾਂ ਲੋਕਾਂ ਨੇ ਅਮਰੀਕਾ ਦੀ ਰਾਜਧਾਨੀ ਵਿਚ ਮਾਰਚ ਕੀਤਾ।
ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਵਿਨਚੈਸਟਰ ਵਰਜੀਨੀਆ ਦੇ ਐਂਥਨੀ ਨੇ ਸੁਪਰੀਮ ਕੋਰਟ ਨੂੰ ਨੂੰ ਕਿਹਾ ਕਿ ਮੈਂ ਸਿਰਫ਼ ਟਰੰਪ ਦਾ ਸਾਥ ਦੇਣਾ ਚਾਹੁੰਦਾ ਹਾਂ ਅਤੇ ਸਾਨੂੰ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ। ਡੈਮੋਕਰੈਟਿਕ ਜੋ ਬਾਇਡਨ ਨੂੰ ਚੋਣ ਜੇਤੂ ਐਲਾਨੇ ਜਾਣ ਤੋਂ ਇਕ ਹਫ਼ਤੇ ਬਾਅਦ ਟਰੰਪ ਦੇ ਸਮਰਥਨ ਵਿਚ ਹੋਰ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋਏ।
ਅਮਰੀਕਾ ਵਿੱਚ ਵ੍ਹਾਈਟ ਹਾਊਸ ਦੇ ਕੋਲ ਫਰੀਡਮ ਪਲਾਜ਼ਾ ਵਿਚ ਸ਼ਨੀਵਾਰ ਸਵੇਰ ਤੋਂ ਹਜ਼ਾਰਾਂ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ ਸੀ। ਇੱਥੋਂ ਤੱਕ ਕਿ ਗਰੁੱਪ ਨੇ ਪ੍ਰੋਗਰਾਮ ਵੀ ਆਯੋਜਿਤ ਕੀਤਾ। ਇਸ ਗਰੁੱਪ ਦੀ ਮੇਜ਼ਬਾਨੀ ਸਾਬਕਾ ਕਰਮਚਾਰੀ ਐਮੀ ਕਰੇਮਰ ਨੇ ਹੀ ਕੀਤੀ ਸੀ ਇਸ ਗਰੁੱਪ ਨੇ ਸ਼ੁੱਕਰਵਾਰ ਨੂੰ ਪਲਾਜ਼ਾ ਵਿੱਚ ਦੱਸ ਹਜ਼ਾਰ ਲੋਕਾਂ ਦੀ ਭੀੜ ਲਈ ਪਰਮਿਟ ਲਿਆ ਸੀ।