ਪੰਜਾਬ ਦੇ ਇਸ ਪਿੰਡ ਨੇ ਬਾਦਲਾਂ ਤੇ ਕੈਪਟਨ ਦੇ ਹਾਰਨ ਦੀ ਮਨਾਈ ਖੁਸ਼ੀ, ਵੰਡੇ ਲੱਡੂ!

TeamGlobalPunjab
2 Min Read

ਫਿਰੋਜ਼ਪੁਰ (ਪਰਮਜੀਤ ਪੰਮਾ): ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ ਤੇ ਭੰਗੜੇ ਪਾਏ ਜਾ ਰਹੇ ਹਨ। ਜੇਕਰ ਗੱਲ ਕਰੀਏ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹਾਲਮ ਦੀ ਤਾਂ ਇਸ ਪਿੰਡ ਨੇ ਵੱਖਰਾ ਹੀ ਇਤਿਹਾਸ ਰਚ ਦਿੱਤਾ ਹੈ। ਜਿਥੇ ਜਿੱਤ ਦੀ ਨਹੀਂ ਬਲਕਿ ਬਾਦਲਾਂ ਦੀ ਹਾਰ ‘ਤੇ ਲੱਡੂ ਵੰਡ ਖੁਸ਼ੀ ਮਨਾਈ ਗਈ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਭਾਈ ਲਖਵੀਰ ਸਿੰਘ ਮਹਾਲਮ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੋਈਆਂ ਬੇਅਦਬੀਆਂ ਦਾ ਹਾਲੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਜਿਸ ਦੇ ਜਿੰਮੇਵਾਰ ਉਹ ਬਾਦਲ ਪਰਿਵਾਰ ਨੂੰ ਮੰਨਦੇ ਹਨ।

ਉਨ੍ਹਾਂ ਕਿਹਾ ਬਰਗਾੜੀ ਵਿੱਚ ਵਿੱਚ ਸ਼ਾਤ ਬੈਠੇ ਸਿੰਘਾਂ ‘ਤੇ ਵੀ ਤਸ਼ਦੱਦ ਢਾਹਿਆ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ, ਜਿਨ੍ਹਾਂ ਦਾ ਇਨਸਾਫ਼ ਨਹੀਂ ਮਿਲਿਆ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ ਸਹੁੰ ਖਾਦੀ ਸੀ ਉਹ ਵੀ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ।

ਬਾਦਲ ਤੇ ਕੈਪਟਨ ਵੀ ਕੁਰਸੀ ਗਵਾ ਬੈਠੇ ਹਨ ਅਤੇ ਜਿਨੀ ਖੁਸ਼ੀ ਆਮ ਆਦਮੀ ਪਾਰਟੀ ਦੇ ਜਿੱਤਣ ‘ਤੇ ਲੋਕ ਮਨਾਂ ਰਹੇ ਹਨ। ਉਸ ਤੋਂ ਜ਼ਿਆਦਾ ਖੁਸ਼ੀ ਅੱਜ ਉਨ੍ਹਾਂ ਨੂੰ ਬਾਦਲਾਂ ਅਤੇ ਕੈਪਟਨ ਦੇ ਹਾਰਨ ਦੀ ਹੋ ਰਹੀ ਹੈ ਅਤੇ ਇਹ ਖੁਸ਼ੀ ਸਾਂਝੀ ਕਰਦਿਆਂ ਅੱਜ ਉਨ੍ਹਾਂ ਵੱਲੋਂ ਪਿੰਡ ਵਿੱਚ ਲੱਡੂ ਵੰਡੇ ਗਏ ਹਨ।

Share This Article
Leave a Comment