ਨਿਊਜ਼ ਡੈਸਕ: ਇਜ਼ਰਾਈਲ-ਹਮਾਸ ਸੰਘਰਸ਼ ਦੌਰਾਨ ਬੰਧਕਾਂ ਦੀ ਰਿਹਾਈ ਦੀਆਂ ਤਿਆਰੀਆਂ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਤਵਾਰ ਸ਼ਾਮ ਨੂੰ ਇੱਕ ਭਾਵੁਕ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ X ‘ਤੇ ਪੋਸਟ ਕੀਤਾ ਇਹ ਹੰਝੂਆਂ ਅਤੇ ਖੁਸ਼ੀ ਦੀ ਸ਼ਾਮ ਹੈ, ਕਿਉਂਕਿ ਕੱਲ੍ਹ ਸਾਡੇ ਬੱਚੇ ਆਪਣੀਆਂ ਸਰਹੱਦਾਂ ‘ਤੇ ਵਾਪਿਸ ਆ ਜਾਣਗੇ । ਹਮਾਸ ਸੋਮਵਾਰ ਨੂੰ ਸ਼ਾਂਤੀ ਯੋਜਨਾ ਦੇ ਹਿੱਸੇ ਵਜੋਂ 20 ਬੰਧਕਾਂ ਨੂੰ ਰਿਹਾਅ ਕਰੇਗਾ।
ਨੇਤਨਯਾਹੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਇਜ਼ਰਾਈਲ ਦੇ ਨਾਗਰਿਕੋ, ਮੇਰੇ ਭਰਾਵੋ ਅਤੇ ਭੈਣੋ, ਇਹ ਇੱਕ ਭਾਵਨਾਤਮਕ ਸ਼ਾਮ ਹੈ – ਹੰਝੂਆਂ ਦੀ ਅਤੇ ਖੁਸ਼ੀ ਦੀ। ਕਿਉਂਕਿ ਕੱਲ੍ਹ ਬੱਚੇ ਆਪਣੀਆਂ ਸਰਹੱਦਾਂ ‘ਤੇ ਵਾਪਿਸ ਆ ਜਾਣਗੇ । ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਸਾਰੇ ਬੰਧਕਾਂ ਨੂੰ ਤੁਰੰਤ ਰਿਹਾਅ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਨੇਤਨਯਾਹੂ ਨੇ ਬੰਧਕ ਅਤੇ ਲਾਪਤਾ ਵਿਅਕਤੀਆਂ ਦੇ ਕੋਆਰਡੀਨੇਟਰ, ਬ੍ਰਿਗੇਡੀਅਰ ਜਨਰਲ (ਸੇਵਾਮੁਕਤ) ਨਾਲ ਗੱਲ ਕੀਤੀ। ਪੋਸਟ ਵਿੱਚ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਹਵਾਲੇ ਨਾਲ ਕਿਹਾ ਗਿਆ ਹੈ: ਇਜ਼ਰਾਈਲ ਪੂਰੀ ਤਰ੍ਹਾਂ ਤਿਆਰ ਹੈ – ਅਸੀਂ ਆਪਣੇ ਸਾਰੇ ਬੰਧਕਾਂ ਨੂੰ ਤੁਰੰਤ ਵਾਪਿਸ ਲਿਆਉਣ ਦੀ ਉਮੀਦ ਕਰਦੇ ਹਾਂ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਵਿੱਚ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ, ਇਜ਼ਰਾਈਲ ਲਗਭਗ 2,000 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ ਅਤੇ ਗਾਜ਼ਾ ਨੂੰ ਪੂਰੀ ਮਨੁੱਖੀ ਸਹਾਇਤਾ ਦੀ ਆਗਿਆ ਦੇਵੇਗਾ।ਗਾਜ਼ਾ ਇਸ ਸਮੇਂ ਗੰਭੀਰ ਭੋਜਨ ਸੰਕਟ ਅਤੇ ਅਕਾਲ ਦਾ ਸਾਹਮਣਾ ਕਰ ਰਿਹਾ ਹੈ। ਰਾਸ਼ਟਰਪਤੀ ਹਰਜ਼ੋਗ ਨੇ ਕਿਹਾ ਕਿ ਇਜ਼ਰਾਈਲ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦਾ ਸਵਾਗਤ ਕਰਨ ਲਈ ਤਿਆਰ ਹਾਂ ਅਤੇ ਇਸ ਇਤਿਹਾਸਕ ਯਤਨ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ।
ਇਜ਼ਰਾਈਲ ਨੇ ਐਲਾਨ ਕੀਤਾ ਹੈ ਕਿ ਉਹ ਬੰਧਕਾਂ ਦੀ ਰਿਹਾਈ ਤੋਂ ਬਾਅਦ ਲਗਭਗ 2,000 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਲਈ ਵੀ ਤਿਆਰ ਹੈ। ਇਨ੍ਹਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 250 ਲੋਕ ਅਤੇ ਗਾਜ਼ਾ ਵਿੱਚ ਬਿਨਾਂ ਕਿਸੇ ਦੋਸ਼ ਦੇ ਹਿਰਾਸਤ ਵਿੱਚ ਲਏ ਗਏ ਲਗਭਗ 1,700 ਲੋਕ ਸ਼ਾਮਿਲ ਹਨ।