ਕੋਲੈਸਟ੍ਰੋਲ ਵਧਣ ਕਾਰਨ ਹੁੰਦੀਆਂ ਨੇ ਇਹ ਸਮੱਸਿਆਵਾਂ

Rajneet Kaur
2 Min Read

ਨਿਊਜ਼ ਡੈਸਕ: ਕੋਲੈਸਟ੍ਰੋਲ ਦਾ ਵਧਣਾ ਤੁਹਾਡੇ ਸਰੀਰ ਲਈ ਬਹੁਤ ਖਤਰਨਾਕ ਹੋ ਸਕਦਾ ਹੈ।  ਦੱਸ ਦੇਈਏ ਕਿ ਕੋਲੈਸਟ੍ਰੋਲ ਤੁਹਾਡੇ ਖੂਨ ਵਿੱਚ ਪਾਇਆ ਜਾਣ ਵਾਲਾ ਮੋਮ ਵਰਗਾ ਪਦਾਰਥ ਹੈ। ਜੇਕਰ ਤੁਹਾਡੇ ਸਰੀਰ ‘ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਦਾ ਅਸਰ ਦਿਲ ‘ਤੇ ਪੈਂਦਾ ਹੈ। ਇੰਨਾ ਹੀ ਨਹੀਂ ਕੋਲੈਸਟ੍ਰੋਲ ਵਧਣ ਨਾਲ ਹਾਰਟ ਅਟੈਕ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕੋਲੈਸਟ੍ਰਾਲ ਵਧਣ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਜੇਕਰ ਤੁਹਾਡੇ ਸਰੀਰ ‘ਚ ਕੋਲੈਸਟ੍ਰੋਲ ਵਧਦਾ ਹੈ ਤਾਂ ਇਸ ਦਾ ਤੁਹਾਡੇ ਸਰੀਰ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜਿਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕੋਲੈਸਟ੍ਰੋਲ ਵਿੱਚ ਵਾਧਾ ਦਿਲ ਨੂੰ ਖੂਨ ਦੀ ਸਪਲਾਈ ਕਰਨ ਵਾਲੀਆਂ ਧਮਨੀਆਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਛਾਤੀ ਵਿੱਚ ਦਰਦ ਹੋ ਸਕਦਾ ਹੈ।

ਹਰ ਕੋਈ ਜਾਣਦਾ ਹੈ ਕਿ ਜਦੋਂ ਕੋਲੈਸਟ੍ਰੋਲ ਵਧਦਾ ਹੈ, ਤਾਂ ਤੁਹਾਡੇ ਦਿਲ ਦੇ ਦੌਰੇ ਦਾ ਜੋਖਮ ਕਾਫ਼ੀ ਵੱਧ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਕੋਲੈਸਟ੍ਰੋਲ ਵਧ ਜਾਂਦਾ ਹੈ ਤਾਂ ਦਿਲ ਨੂੰ ਖੂਨ ਦਾ ਵਹਾਅ ਰੁਕ ਜਾਂਦਾ ਹੈ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ।

ਜਦੋਂ ਕੋਲੈਸਟ੍ਰੋਲ ਵੱਧ ਜਾਂਦਾ ਹੈ, ਤਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

- Advertisement -

ਕੋਲੈਸਟ੍ਰੋਲ ਵਧਣ ਕਾਰਨ ਗੁਰਦੇ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹਾ ਇਸ ਲਈ ਕਿਉਂਕਿ ਕੋਲੈਸਟ੍ਰਾਲ ਵਧਣ ਨਾਲ ਸਮੁੱਚੀ ਸਿਹਤ ‘ਤੇ ਅਸਰ ਪੈਂਦਾ ਹੈ। ਇਸ ‘ਚ ਕਿਡਨੀ ਵੀ ਸ਼ਾਮਿਲ ਹੁੰਦੀ ਹੈ।ਇਸ ਲਈ ਜੇਕਰ ਤੁਹਾਨੂੰ ਕਿਡਨੀ ਸੰਬੰਧੀ ਸਮੱਸਿਆਵਾਂ ਹਨ ਤਾਂ ਆਪਣੇ ਕੋਲੈਸਟ੍ਰਾਲ ਦੀ ਜਾਂਚ ਜ਼ਰੂਰ ਕਰਵਾਓ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment