ਦੁਨੀਆ ਦਾ ਸਭ ਤੋਂ ਅਨੋਖਾ ਤੇ ਜਾਦੂਈ ਰੁੱਖ, ਜਾਣੋ ਇਸ ਦੀ ਕੀ ਹੈ ਖ਼ਾਸੀਅਤ

TeamGlobalPunjab
3 Min Read

ਨਿਊਜ਼ ਡੈਸਕ: ਤੁਸੀਂ ਵੀ ਅਕਸਰ ਸੁਣਿਆ ਹੀ ਹੋਣਾ ਕਿ ਰੁੱਖਾਂ-ਬੂਟਿਆਂ ਵਿੱਚ ਵੀ ਜਾਨ ਹੁੰਦੀ ਹੈ, ਉਹ ਵੀ ਇਨਸਾਨਾਂ ਦੀ ਤਰ੍ਹਾਂ ਸਾਹ ਲੈਂਦੇ ਹਨ ਪਰ ਲੋਕ ਇਸ ਨੂੰ ਕੱਟਦੇ ਸਮੇਂ ਇਹ ਗੱਲ ਭੁੱਲ ਜਾਂਦੇ ਹਨ। ਹੁਣ ਜ਼ਰਾ ਸੋਚੋ ਕਿ ਜੇਕਰ ਤੁਸੀਂ ਕੋਈ ਰੁੱਖ ਕੱਟਿਆ ਅਤੇ ਇਸ ‘ਚੋਂ ਇਨਸਾਨਾਂ ਦੀ ਤਰ੍ਹਾਂ ਲਾਲ ਰੰਗ ਦਾ ਖ਼ੂਨ ਨਿਕਲਣ ਲੱਗੇ ਤਾਂ? ਯਕੀਨਨ ਤੁਸੀਂ ਅਜਿਹਾ ਨਜ਼ਾਰਾ ਵੇਖ ਕੇ ਡਰ ਜਾਓਗੇ ਕਿਉਂਕਿ ਤੁਸੀਂ ਕਦੇ ਅਜਿਹਾ ਸੋਚਿਆ ਹੀ ਨਹੀਂ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਰੁੱਖ ਵਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਕੱਟਣ ‘ਤੇ ਇਨਸਾਨਾਂ ਦੀ ਤਰ੍ਹਾਂ ਖ਼ੂਨ ਨਿਕਲਦਾ ਹੈ। ਜ਼ਿਆਦਾਤਰ ਲੋਕ ਤਾਂ ਇਸ ਰੁੱਖ ਵਾਰੇ ਜਾਣਦੇ ਵੀ ਨਹੀਂ ਹਨ, ਪਰ ਜੋ ਜਾਣਦੇ ਹਨ ਉਹ ਇਸ ਨੂੰ ਜਾਦੂਈ ਮੰਨਦੇ ਹਨ।

ਦੱਖਣੀ ਅਫ਼ਰੀਕਾ ‘ਚ ਪਾਏ ਜਾਣ ਵਾਲੇ ਇਸ ਬੇਹੱਦ ਹੀ ਖਾਸ ਅਤੇ ਅਨੋਖੇ ਰੁੱਖ ਨੂੰ ਲੋਕ ‘ਬਲੱਡਵੁੱਡ ਟ੍ਰੀ’ ਦੇ ਨਾਮ ਨਾਲ ਜਾਣਦੇ ਹਨ। ਇਸ ਤੋਂ ਇਲਾਵਾ ਇਸ ਨੂੰ ਕਿਆਟ ਮੁਕਵਾ, ਮੁਨਿੰਗਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਦਾ ਵਿਗਿਆਨੀ ਨਾਮ ‘ਸੇਰੋਕਾਰਪਸ ਏਂਗੋਲੇਨਸਿਸ’ ਹੈ। ਇਹ ਅਨੋਖਾ ਰੁੱਖ ਮੋਜ਼ਾਮਬੀਕ, ਨਾਮੀਬਿਆ, ਤੰਜਾਨਿਆ ਅਤੇ ਜਿੰਬਾਬਵੇ ਵਰਗੇ ਦੇਸ਼ਾਂ ‘ਚ ਵੀ ਪਾਇਆ ਜਾਂਦਾ ਹੈ।

ਅਜਿਹਾ ਨਹੀਂ ਹੈ ਕਿ ‘ਬਲੱਡਵੁੱਡ ਟ੍ਰੀ’ ਨੂੰ ਸਿਰਫ਼ ਕੱਟਣ ‘ਤੇ ਹੀ ਖ਼ੂਨ ਨਿਕਲਦਾ ਹੈ। ਇਸ ਦੀ ਜੇਕਰ ਕੋਈ ਟਾਹਣੀ ਵੀ ਟੁੱਟਦੀ ਹੈ ਤਾਂ ਉਸ ਜਗ੍ਹਾ ਵੀ ਖੂਨ ਨਿਕਲਣ ਲੱਗਦਾ ਹੈ। ਅਸਲ ਵਿਚ ਇਹ ਗੂੜ੍ਹੇ ਲਾਲ ਰੰਗ ਦਾ ਇੱਕ ਤਰਲ ਹੁੰਦਾ ਹੈ ਜੋ ਦੇਖਣ ‘ਚ ਬਿਲਕੁਲ ਖ਼ੂਨ ਵਰਗਾ ਹੁੰਦਾ ਹੈ।

ਇਸ ਅਨੋਖੇ ਰੁੱਖ ਦੀ ਲੰਬਾਈ 12 ਤੋਂ 18 ਮੀਟਰ ਤੱਕ ਹੁੰਦੀ ਹੈ। ਰੁੱਖ ਦੇ ਪੱਤਿਆਂ ਤੇ ਟਾਹਣੀਆਂ ਦਾ ਆਕਾਰ ਇਸ ਤਰੀਕੇ ਨਾਲ ਬਣਿਆ ਹੁੰਦਾ ਹੈ ਜਿਵੇਂ ਉੱਥੇ ਕੋਈ ਛਤਰੀ ਲੱਗੀ ਹੋਵੇ। ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ ਅਤੇ ਇਸ ਤੇ ਪੀਲੇ ਰੰਗ ਦੇ ਫੁੱਲ ਖਿੜਦੇ ਹਨ। ਇਸ ਦੀ ਲੱਕੜੀ ਤੋਂ ਕਾਫ਼ੀ ਮਹਿੰਗੇ ਫਰਨੀਚਰ ਬਣਾਏ ਜਾਂਦੇ ਹਨ। ਇਸ ਦੀ ਲੱਕੜੀ ਦੀ ਖਾਸੀਅਤ ਇਹ ਹੈ ਕਿ ਉਹ ਅਸਾਨੀ ਨਾਲ ਮੁੜ ਜਾਂਦੀ ਹੈ ਅਤੇ ਜ਼ਿਆਦਾ ਸੁੰਗੜਦੀ ਵੀ ਨਹੀਂ।

ਲੋਕ ਇਸ ਨੂੰ ਜਾਦੂਈ ਰੁੱਖ ਵੀ ਮੰਨਦੇ ਹਨ ਕਿਉਂਕਿ ਇਸ ਦੀ ਵਰਤੋਂ ਦਵਾਈ ਵਜੋਂ ਵੀ ਕੀਤੀ ਜਾਂਦੀ ਹੈ। ਇਹ ਇਨਸਾਨਾਂ ਦੇ ਖੂਨ ਸਬੰਧੀ ਬੀਮਾਰੀਆਂ ਨੂੰ ਠੀਕ ਕਰਦੀ ਹੈ। ਇਨਸਾਨਾਂ ਵਿੱਚ ਦਾਦ ਤੋਂ ਲੈ ਕੇ ਅੱਖਾਂ ਦੀ ਪਰੇਸ਼ਾਨੀ, ਪੇਟ ਦੀ ਸਮੱਸਿਆ, ਮਲੇਰੀਆ ਅਤੇ ਗੰਭੀਰ ਸੱਟਾਂ ਨੂੰ ਵੀ ਠੀਕ ਕਰਨ ਦੀ ਤਾਕਤ ਹੈ।

Share This Article
Leave a Comment