ਭਾਰਤੀ ਕਿਸਾਨਾਂ ਦੇ ਹੱਕ ‘ਚ ਆਏ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ

TeamGlobalPunjab
2 Min Read

ਟੋਰਾਂਟੋ: ਭਾਰਤ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਭਾਰੀ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸੜਕਾਂ ‘ਤੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਚੱਲ ਰਹੇ ਪ੍ਰਦਰਸ਼ਨਾਂ ‘ਤੇ ਪੂਰੀ ਦੁਨੀਆਂ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹਨ। ਇਸ ਵਿਚਾਲੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਸਾਨਾਂ ਦੇ ਨਾਲ ਸਮਰਥਨ ਦਾ ਐਲਾਨ ਕੀਤਾ ਹੈ।

ਟਰੂਡੋ ਨੇ ਗੁਰਪੁਰਬ ਮੌਕੇ ਕੈਨੇਡਾ ਦੇ ਲੋਕਾਂ ਖਾਸਕਰ ਸਿੱਖਾਂ ਨੂੰ ਵਧਾਈਆਂ ਦਿੱਤੀਆਂ। ਇਸ ਵੀਡੀਓ ਵਿੱਚ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਾਲਾਤ ਬਹੁਤ ਚਿੰਤਾਜਨਕ ਹਨ। ਅਸੀਂ ਦੋਸਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਪਰੇਸ਼ਾਨ ਹਾਂ, ਸਾਨੂੰ ਪਤਾ ਹੈ ਕਿ ਇਹ ਕਈ ਲੋਕਾਂ ਲਈ ਸੱਚਾਈ ਹੈ। ਅੰਦੋਲਨ ਨਾਲ ਸਮਰਥਨ ਜਤਾਉਂਦੇ ਹੋਏ ਟਰੂਡੋ ਨੇ ਅੱਗੇ ਕਿਹਾ, ਕੈਨੇਡਾ ਹਮੇਸ਼ਾ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਬਚਾਅ ਕਰੇਗਾ। ਅਸੀਂ ਗੱਲਬਾਤ ਵਿਚ ਵਿਸ਼ਵਾਸ ਰੱਖਦੇ ਹਾਂ, ਅਸੀਂ ਭਾਰਤੀ ਪ੍ਰਸ਼ਾਸਨ ਦੇ ਸਾਹਮਣੇ ਆਪਣੀ ਚਿੰਤਾਵਾਂ ਰੱਖੀਆਂ ਹਨ ਇਹ ਸਮਾਂ ਇਕੱਠੇ ਹੋਣ ਦਾ ਹੈ।

ਟਰੂਡੋ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਨੇ ਟਵਿੱਟਰ ‘ਤੇ ਲਿਖਿਆ ਸੀ ਭਾਰਤ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨਾਂ ‘ਤੇ ਬੇਰਹਿਮੀ ਦਿਖਾਉਣਾ ਪਰੇਸ਼ਾਨ ਕਰਨ ਵਾਲਾ ਹੈ। ਮੇਰੇ ਖੇਤਰ ਦੇ ਕਈ ਲੋਕਾਂ ਦੇ ਪਰਿਵਾਰ ਉਥੇ ਹਨ ਅਤੇ ਉਨ੍ਹਾਂ ਨੂੰ ਆਪਣੇ ਲੋਕਾਂ ਦੀ ਚਿੰਤਾ ਹੈ। ਚੰਗਾ ਲੋਕਤੰਤਰ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਇਜਾਜ਼ਤ ਦਿੰਦਾ ਹੈ, ਮੈਂ ਇਸ ਮੁੱਢਲੇ ਅਧਿਕਾਰ ਦੀ ਰੱਖਿਆ ਦੀ ਅਪੀਲ ਕਰਦਾ ਹਾਂ।

Share This Article
Leave a Comment