ਸੰਦੀਪ ਸਿੰਘ ਝੂੰਬਾ
ਕੌਮ ਤੋਂ ਨਿਰਸੁਆਰਥ ਆਪਾ ਵਾਰਨ ਵਾਲੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ 7 ਜਨਵਰੀ ਤੋਂ ਚੰਡੀਗੜ੍ਹ ਮੋਹਾਲੀ ਸਰਹੱਦ ਮੋਰਚਾ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਆਪਣਾ ਫ਼ਰਜ ਨਿਭਾ ਰਹੀਆਂ ਹਨ ।ਕੌਮੀ ਇਨਸਾਫ਼ ਮੋਰਚੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆ ਕਿ ਸੰਗਤਾਂ ਆਪਣਾ ਸਹਿਯੋਗ ਦੇ ਰਹੀਆਂ ਹਨ ।ਅਸੀਂ ਜਾਣਦੇ ਹਾਂ ਕਿ ਇਹ ਮੋਰਚਾ ਕਿਸ ਲਈ ਤੇ ਕਿਉਂ ਲੱਗਾ ਹੈ । ਰਾਜੀਵ ਗਾਂਧੀ ਦੇ ਕਾਤਲ ਬਾਹਰ ਘੁੰਮ ਰਹੇ ਹਨ ਪਰ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁਕੇ ਹਨ ਉਹਨਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ ਜਾ ਰਿਹਾ । ਦੇਖਿਆ ਜਾਵੇ ਤਾਂ ਇਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਸਿੱਖਾਂ ਨਾਲ ਧੋਖਾ ਕੀਤਾ ਜਾ ਰਿਹਾ ।ਜਿਸ ਕਰਕੇ ਸਿੰਘਾਂ ਵਲੋਂ ਇਹ ਮੋਰਚਾ ਲਗਾਇਆ ਗਿਆ ਹੈ ।ਜਦੋ ਤੱਕ ਬੰਦੀ ਸਿੰਘਾਂ ਨੂੰ ਰਿਹਾਅ ਨਹੀ ਕੀਤਾ ਜਾਂਦਾ ਇਹ ਮੋਰਚਾ ਇਸ ਤਰ੍ਹਾਂ ਹੀ ਕਾਇਮ ਰਹੇਗਾ । ਸਰਕਾਰਾਂ ਵਲੋਂ ਅਗਰ ਰਿਹਾਈ ਨੂੰ ਲੈ ਕਿ ਕੋਈ ਕਦਮ ਨਾ ਚੁਕਿਆ ਗਿਆ ਤਾ ਇਹ ਮੋਰਚਾ ਕੋਈ ਵੱਡਾ ਰੂਪ ਧਾਰਨ ਕਰ ਸਕਦਾ ਹੈ । ਕੁੱਝ ਸਮਾਂ ਪਹਿਲਾਂ ਇਸ ਮੋਰਚੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹਮਲਾ ਕੀਤਾ ਗਿਆ ਸੀ । ਮੋਰਚੇ ਦੀ ਅਗਵਾਈ ਕਰ ਰਹੇ ਆਗੂਆਂ ਵੱਲੋਂ ਵੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ । ਇਸ ਮੋਰਚੇ ਵਿੱਚ ਧਾਰਮਿਕ ਜਥੇਬੰਦੀਆਂ , ਕਿਸਾਨ ਜਥੇਬੰਦੀਆਂ , ਕਾਰ ਸੇਵਾ ਸੰਪਰਦਾਵਾਂ ਤੇ ਨਿਹੰਗ ਸਿੰਘਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ।ਜੇਕਰ ਗੱਲ ਕੀਤੀ ਜਾਵੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਤਾਂ 1947 ਦੇਸ਼ ਦੀ ਵੰਡ ਵੇਲੇ ਵੀ ਸਿੱਖਾਂ 95% ਕੁਰਬਾਨੀਆਂ ਦਿਤੀਆਂ ,1984 ਵੇਲੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਵੇਖਿਆ ਜਾਵੇ ਤਾ 97 % ਸਿੱਖਾਂ ਨੇ ਕੌਮ ਤੋਂ ਆਪਾ ਵਾਰਿਆ ।ਸਰਕਾਰਾਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕਿ ਸਮੇਂ-ਸਮੇਂ ਮੰਗ ਕੀਤੀ ਗਈ ਪਰ ਸਰਕਾਰਾਂ ਵਲੋਂ ਇਸ ਮੰਗ ਤੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਗਿਆ ।ਅਸ਼ੀਸ਼ ਮਿਸ਼ਰਾ ਜਿਸ ਨੇ ਇਕ ਪੱਤਰਕਾਰ ਤੇ ਚਾਰ ਕਿਸਾਨਾਂ ਤੇ ਗੱਡੀ ਚਾੜ ਕਿ ਉਹਨਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ ।ਉਸ ਵਰਗੇ ਕਾਤਲਾਂ ਨੂੰ ਜ਼ਮਾਨਤ ਮਿਲ ਸਕਦੀ ਹੈ ਤਾਂ ਫਿਰ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੰਬਰ 2019 ਵਿੱਚ ਗੁਰੂ ਨਾਨਕ ਜੀ ਦੇ 550ਵੇ ਪ੍ਰਕਾਸ਼ ਪੁਰਬ ਤੇ 8 ਸਿੱਖ ਕੈਦੀਆਂ ਦੀ ਰਿਹਾਈ ਤੇ ਇੱਕ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ ਚ ਬਦਲਣ ਦਾ ਐਲਾਨ ਕੀਤਾ ਗਿਆ ਸੀ । ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੇ ਮੀਤ ਅਰੁਣ ਸੋਬਤੀ ਵੱਲੋਂ 11 ਅਕਤੂਬਰ 2019 ਨੂੰ ਜਾਰੀ ਕੀਤੀ ਗਈ ਚਿੱਠੀ ਵਿੱਚ ਸਾਫ਼ ਦਸਿਆ ਗਿਆ ਹੈ ਕਿ ਸਰਕਾਰ ਨੇ ਸੰਵਿਧਾਨ ਦੀ ਧਾਰਾ 72 ਅਤੇ 161 ਤਹਿਤ ਕ੍ਰਮਵਾਰ ਰਾਸਟਰਪਤੀ ਤੇ ਰਾਜਪਾਲਾਂ ਨੂੰ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਇਕ ਸਿੱਖ ਇਕ ਸਿੱਖ ਕੈਦੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਤੇ 8 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ ਹੈ ।ਇਸ ਫੈਸਲੇ ਵਿੱਚ ਲਾਲ ਸਿੰਘ ਉਰਫ਼, ਮਨਜੀਤ ਸਿੰਘ ,ਦਿਲਬਾਗ ਸਿੰਘ , ਗੁਰਦੀਪ ਸਿੰਘ ਖੇੜਾ ਤੇ ਬਲਵੰਤ ਸਿੰਘ ਰਾਜੋਆਣਾ ਹਨ । ਰਿਹਾਅ ਹੋਣ ਵਾਲਿਆਂ ਵਿਚ ਸੁਬੇਗ ਸਿੰਘ ,ਨੰਦ ਸਿੰਘ , ਹਰਜਿੰਦਰ ਸਿੰਘ ਤੇ ਬਲਬੀਰ ਸਿੰਘ ਸ਼ਾਮਿਲ ਹਨ ।
ਜੇਕਰ ਗੱਲ ਕੀਤੀ ਜਾਵੇ ਮੋਰਚੇ ਦੇ ਪ੍ਰਬੰਧ ਦੀ ਤਾਂ ਜਿਵੇਂ ਅਬਦਾਲੀ ਦੇ ਸਮੇਂ ਵੀ ਸਿੱਖਾਂ ਨੂੰ ਕਿਸੇ ਵਸਤੂ ਦੀ ਥੋੜ ਮਹਿਸ਼ੂਸ ਨਹੀਂ ਹੋਈ । ਉਸੇ ਤਰ੍ਹਾਂ ਹੁਣ ਵੀ ‘ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਇਹ ਮੋਰਚਾ ਚੜ੍ਹਦੀਕਲਾ ਵਿੱਚ ਹੈ । 24 ਘੰਟੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਚੱਲ ਰਹਿ ਹੈ । ਬਿਜਲੀ ਦਾ ਪੂਰਾ ਪ੍ਰਬੰਧ ਹੈ । ਦੇਸ਼ਾਂ ਵਿਦੇਸ਼ਾਂ ਤੋਂ ਇਸ ਮੋਰਚੇ ਦਾ ਸਮਰਥਨ ਕਰਨ ਆ ਰਹੀਆਂ ਸੰਗਤਾਂ ਲਈ ਰਹਿਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ । ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਹੀਂ ਆ ਰਹੀ ।ਇਸ ਮੋਰਚੇ ਵਿਚ ਕੌਮ ਦੀਆਂ ਮੰਗਾਂ ਬੰਦੀ ਸਿੰਘਾਂ ਦੀ ਰਿਹਾਈ , 328 ਸਰੂਪਾਂ ਦਾ ਹਿਸਾਬ , ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕਿ 7 ਜਨਵਰੀ ਨੂੰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਭਾਈ ਗੁਰਚਰਨ ਸਿੰਘ ਵੀ ਦਿਨ ਰਾਤ ਇਕ ਕਰਕੇ ਸੰਗਤਾਂ ਨਾਲ ਪੂਰਨ ਸਹਿਯੋਗ ਦੇ ਰਹੇ ਹਨ । ਕੌਮੀ ਮੰਗਾਂ ਨੂੰ ਲੈ ਕਿ ਜੋ ਪਕਾ ਮੋਰਚਾ ਚੰਡੀਗੜ੍ਹ ਹੱਦ ਤੇ ਜੋ ਪੱਕਾ ਮੋਰਚਾ ਲਗਾ ਹੈ ਉਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰਾਂ ਵੱਲੋਂ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ । ਸਰਕਾਰਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਤੇ ਇਹ ਵੱਡਾ ਰੂਪ ਧਾਰਨ ਕਰ ਸਕਦਾ ਹੈ । ਮੋਰਚੇ ਦੀ ਅਗਵਾਈ ਕਰ ਰਹੇ ਆਗੂਆਂ ਵਲੋਂ ਆ ਰਹੀਆਂ ਜਥੇਬੰਦੀਆਂ ਨੂੰ ਜੀ ਆਇਆਂ ਤੇ ਪੁੱਜ ਚੁੱਕੀ ਸਾਰੀ ਸੰਗਤ ਦਾ ਮੋਰਚੇ ਵਿਚ ਸਮਰਥਨ ਕਰਨ ਲਈ ਤਹਿ ਦਿਲੋਂ ਧੰਨਵਾਦ ।