-ਅਵਤਾਰ ਸਿੰਘ
ਡਾਕਟਰ ਇਬਰਾਹੀਮ ਥੌਮਸ ਕਾਵੂਰ, ਜਿਸਨੇ ਜਿੰਦਗੀ ਭਰ ਲੋਕਾਂ ਨੂੰ ਅੰਧਵਿਸ਼ਵਾਸ ਦੀ ਥਾਂ ਤਰਕ ਨਾਲ ਸੋਚਣਾ ਸਿਖਾਇਆ, ਦਾ ਜਨਮ 10-4-1897 ਨੂੰ ਤਿਰੂਵਾਲਾ, ਕੇਰਲਾ ਵਿਖੇ ਗਿਰਜੇ ਦੇ ਪੁਜਾਰੀ ਰੈਵ ਕਾਵੂਰ ਦੇ ਘਰ ਹੋਇਆ, ਉਸਨੇ ਮੁਢਲੀ ਪੜਾਈ ਪਿਤਾ ਦੇ ਸਕੂਲ ‘ਚ ਕੀਤੀ। ਫਿਰ ਛੋਟੇ ਭਰਾ ਨਾਲ ਕਲਕੱਤੇ ‘ਚ ਜੀਵ ਤੇ ਬਨਸਪਤੀ ਵਿਗਿਆਨ ਦੀ ਵਿਸ਼ੇਸਤਾ ਹਾਸਲ ਕੀਤੀ।
1928 ਨੂੰ ਸ੍ਰੀ ਲੰਕਾ ਵਿੱਚ ਪ੍ਰਿੰਸੀਪਲ ਦੇ ਸੱਦੇ ‘ਤੇ ਚਲਾ ਗਿਆ। ਸ੍ਰੀ ਲੰਕਾ ਵਿੱਚ ਉੱਚ ਵਿਦਿਆ ਦਾ ਕਾਲਜ ਨਹੀ ਸੀ। ਪ੍ਰਿੰਸੀਪਲ ਦੀ ਮੌਤ ਤੋਂ ਬਾਅਦ ਕਾਲਜ ਵਿੱਚ ਨੌਕਰੀ ਕਰ ਲਈ। ਡਾਕਟਰ ਕਾਵੂਰ ਤੇ ਉਨ੍ਹਾਂ ਦੇ ਭਰਾ ਨੂੰ ਕਲਕੱਤਾ ਵਿੱਚ ਪੜਾਈ ਵੀ ਕਰਨੀ ਪਈ। ਜਦੋਂ ਉਨ੍ਹਾਂ ਦੇ ਗੁਆਂਢੀਆਂ ਨੂੰ ਪਤਾ ਲੱਗਾ ਕਿ ਇਹ ਹੁਗਲੀ ਨਦੀ ਦੇ ਨੇੜੇ ਕਲਕੱਤੇ ਪੜਦੇ ਹਨ ਤਾਂ ਉਨ੍ਹਾਂ ਨੂੰ ਗੰਗਾ ਜਲ ਲਿਆਉਣ ਦੀ ਬੇਨਤੀ ਕੀਤੀ। ਉਹ ਜਾਣਦੇ ਸਨ ਕਿ ਨਦੀ ਦਾ ਪਾਣੀ ਪੀਣ ਯੋਗ ਨਹੀਂ ਕਿਉਂਕਿ ਉਸ ਵਿੱਚ ਲਾਸ਼ਾਂ ਨੂੰ ਪਾਣੀ ਵਿੱਚ ਵਹਾਇਆ ਜਾਂਦਾ ਹੈ।
ਵਾਪਸੀ ਤੇ ਉਹ ਕੋਟਾਰਕਾਰਾ ਸ਼ਟੇਸਨ ਤੋਂ ਸਾਫ ਪਾਣੀ ਦੀਆਂ ਬੋਤਲਾਂ ਭਰ ਕੇ ਲੋਕਾਂ ਨੂੰ ਸ਼ੀਸ਼ੀਆਂ ਵਿਚ ਪਾ ਕੇ ਦੇ ਦਿੰਦੇ। ਅਗਲੇ ਸਾਲ ਛੁੱਟੀ ਆਉਣ ‘ਤੇ ਪਿੰਡ ਦੀਆਂ ਔਰਤਾਂ ਨੇ ਗੰਗਾ ਜਲ ਨਾਲ ਵੱਖ ਵੱਖ ਬਿਮਾਰੀਆਂ ਠੀਕ ਹੋਣ ਬਾਰੇ ਦਸਿਆ। ਉਹ ਮਨ ਵਿੱਚ ਹੱਸ ਵੀ ਰਹੇ ਸਨ ਤੇ ਸੋਚ ਰਹੇ ਸਨ। ਇਹ ਪਹਿਲੀ ਘਟਨਾ ਸੀ ਜਿਸ ਨੇ ਡਾਕਟਰ ਕਾਵੂਰ ਨੂੰ ਤਰਕਸ਼ੀਲ ਸੋਚ ਨਾਲ ਸੋਚਣਾ ਸਿਖਾਇਆ।
1959 ਵਿੱਚ ਸੇਵਾ ਮੁਕਤ ਹੋਣ ਮਗਰੋਂ ਦੇਵੀ ਤੇ ਮਨੋਵਿਗਿਆਨਕ ਚਮਤਕਾਰਾਂ ਤੇ ਲਿਖਣਾ ਅਤੇ ਬੋਲਣਾ ਸ਼ੁਰੂ ਕਰ ਦਿੱਤਾ। ਡਾਕਟਰ ਕਾਵੂਰ ਸ੍ਰੀ ਲੰਕਾ ਦੀ ਤਰਕਸ਼ੀਲਾਂ ਦੀ ਜਥੇਬੰਦੀ ਦੇ ਪ੍ਰਧਾਨ ਵੀ ਰਹੇ। ਉਹ ਦੁਨੀਆ ਦੇ ਪਹਿਲੇ ਮਨੋ ਚਕਤਿਸਕ ਸਨ ਜਿਸਨੂੰ ਪੀ ਐਚਡੀ ਦੀ ਡਿਗਰੀ ਮਿਲੀ।
ਅਮਰੀਕਾ ਦੀ ਮਿਨਸੋਟਾ ਸੰਸਥਾ ਨੇ ਵੀ ਪੀ ਐਚਡੀ ਦੀ ਡਿਗਰੀ ਦਿੱਤੀ। ਉਸਦਾ ਦਾਅਵਾ ਹੈ ਕਿ ਜਿਹੜੇ ਵਿਅਕਤੀ ਆਪਣੇ ਕੋਲ ਰੂਹਾਨੀ ਜਾਂ ਅਲੌਕਿਕ ਸ਼ਕਤੀਆਂ ਦਾ ਪਖੰਡ ਕਰਦੇ ਹਨ, ਉਹ ਜਾਂ ਮਨੋਰੋਗ ਦੇ ਸ਼ਿਕਾਰ ਜਾਂ ਧੋਖੇਬਾਜ ਹੁੰਦੇ ਹਨ। ਉਸਦੇ ਬਹੁਤ ਸਾਰੇ ਕੇਸਾਂ ਦੀ ਪੜਤਾਲ ਅਖਬਾਰਾਂ ਤੇ ਰਸਾਲਿਆਂ ਵਿੱਚ ਛਪੀ। ਇਕ ਕੇਸ ‘ਤੇ ਮਲਿਅਮ ਫਿਲਮ ਤੇ ਇਕ ਹੋਰ ਕੇਸ ਤੇ ਤਾਮਿਲ ਡਰਾਮਾ ਵੀ ਕਈ ਵਾਰ ਖੇਡਿਆ ਗਿਆ। ਉਸਨੇ ਭੋਲੇ ਭਾਲੇ ਲੋਕਾਂ ਨੂੰ ਭੂਤਾਂ ਪਰੇਤਾ, ਜੋਤਸ਼ੀਆਂ, ਹਸਤ ਰੇਖਾ ਵੇਖਣ ਵਾਲਿਆਂ, ਟੂਣਾ ਕਰਨ ਵਾਲਿਆਂ, ਕਾਲੇ ਇਲਮ ਹੋਰ ਗੈਬੀ ਸ਼ਕਤੀਆਂ ਵਾਲਿਆਂ ਤੋਂ ਬਚਾਉਣ ਦੀ ਕੋਸ਼ਿਸ ਕੀਤੀ।ਉਹ ਭੂਤ ਪਰੇਤ ਲੱਭਣ ਲਈ ਕਬਰਸਤਾਨਾਂ ਤੇ ਡਰਾਉਣੇ ਘਰਾਂ ਵਿੱਚ ਸੌਂਦਾ ਰਿਹਾ ਤੇ ਇਕ ਵਾਰ ਭੂਤਾਂ ਦੀ ਤਲਾਸ਼ ਵਿੱਚ ਆਪਣੇ ਸਾਥੀਆਂ ਨਾਲ ਜੰਗਲ ਵਿੱਚ ਗਏ ਜਿਥੇ ਲੋਕ ਜਾਣ ਤੋਂ ਡਰਦੇ ਸਨ ਕਿਉਂਕਿ ਉਥੇ ਜੰਗਲ ਵਿੱਚ ਲਾਟਾਂ ਨਿਕਲਦੀਆਂ ਸਨ।
ਉਹ ਉਸ ਥਾਂ ਪਹੁੰਚ ਕੇ ਸੁੱਕੇ ਰੁੱਖ ਵੇਖੇ ਜਿਨ੍ਹਾਂ ਦੀਆਂ ਛਿਲੜਾਂ ਹੇਠ ਖਾਸ ਕਿਸਮ ਦੀ ਉਲੀ ਖੁਰਦਬੀਨ ਨਾਲ ਵੇਖੀ ਜਿਹੜੀ ਰਾਤ ਨੂੰ ਰੋਸ਼ਨੀ ਦਿੰਦੀ ਸੀ। ਉਨ੍ਹਾਂ ਹਰ ਘਟਨਾ ਪਿੱਛੇ ਵਿਗਿਆਨ ਦੇ ਕਾਰਨ ਲੱਭਣ ਦੀ ਪਿਰਤ ਪਾਈ। ਜਿੰਦਗੀ ਦੇ ਮਹਤਵਪੂਰਨ ਕੰਮ ਬਦਸ਼ਗਨੀ ਮੌਕਿਆਂ ਤੇ ਸ਼ੁਰੂ ਕੀਤੇ। ਉਸ ਨੇ 1963 ਵਿੱਚ ਪਖੰਡੀਆਂ ਤੇ ਧੋਖੇਬਾਜਾਂ ਨੂੰ ਸੀਲ ਬੰਦ ਨੋਟ ਦਾ ਨੰਬਰ ਦਸ ਕੇ 1000 ਤੋਂ 25000 ਰੁ ਦਾ ਇਨਾਮ ਜਿੱਤਣ ਦੀ ਚਣੌਤੀ ਦਿੱਤੀ। ਫਿਰ ਭੂਤ ਦੀ ਫੋਟੋ ਖਿੱਚਣ, ਜਾਦੂ ਟੂਣੇ ਨਾਲ ਮਾਰਨ, ਹੱਥ ਵੇਖ ਕੇ ਭਵਿੱਖ ਦੱਸਣ ਤੇ ਪੁਨਰ ਜਨਮ ਦੀਆਂ ਚੁਣੌਤੀਆਂ ਰੱਖਦਾ ਰਿਹਾ। ਕੰਮ ਦੇ ਪ੍ਰਚਾਰ ਲਈ ਉਸਨੇ Begone Godmen (ਦੇਵ ਪੁਰਸ਼ ਹਾਰ ਗਏ) ਕਿਤਾਬ ਲਿਖੀ।
ਦੇਵ ਦੈਂਤ ਤੇ ਰੂਹਾਂ ਉਸਦੀ ਲਿਖੀ ਕਿਤਾਬ ਪੜਨ ਦੀ ਵੀ ਲੋੜ ਹੈ। ਉਨ੍ਹਾਂ ਦੇ ਕਦਮਾਂ ‘ਤੇ ਚਲਦੇ ਪੰਜਾਬ ਦੇ ਤਰਕਸ਼ੀਲਾਂ ਨੇ ਹਜਾਰਾਂ ਕੇਸ ਹੱਲ ਕੀਤੇ ਜਿਵੇਂ ਘਰਾਂ ਵਿੱਚ ਅਚਾਨਕ ਕੱਪੜਿਆਂ ਨੂੰ ਅੱਗ ਲੱਗਣ ਜਾਂ ਕੱਟੇ ਜਾਣਾ, ਖੂਨ ਦੇ ਛੋਟੇ, ਇੱਟਾਂ ਰੋੜੇ ਡਿੱਗਣ, ਰੁੱਖਾਂ ਵਿੱਚੋਂ ਦੁਧ ਸਿੰਮਣ, ਮੂਰਤੀਆਂ ਦਾ ਦੁੱਧ ਪੀਣ, ਗੁਤਾਂ ਜਾਂ ਵਾਲੇ ਕਟੇ ਜਾਣਾ ਆਦਿ। ਉਸ ਨੇ 1974 ਵਿੱਚ ਆਪਣੀ ਪਤਨੀ ਸ਼੍ਰੀਮਤੀ ਅੱਕਾ ਕਾਵੂਰ ਤੇ 1978 ਵਿੱਚ ਆਪਣਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਵਾਸਤੇ ਮੈਡੀਕਲ ਕਾਲਜ ਨੂੰ ਦਿੱਤਾ। 18 ਸਤੰਬਰ,1978 ਨੂੰ ਤਰਕਸ਼ੀਲ ਲਹਿਰ ਦੇ ਮੋਢੀ ਡਾ ਇਬਰਾਹੀਮ ਟੀ ਕਾਵੂਰ ਦਾ ਦੇਹਾਂਤ ਹੋ ਗਿਆ। ਪੰਜਾਬ ਦੇ ਤਰਕਸ਼ੀਲਾਂ ਨੇ ਇਸ ਪਿਰਤ ਨੂੰ ਅਗੇ ਵਧਾਇਆ ਹੈ। ਸੈਕੜੇ ਲੋਕਾ ਵਲੋਂ ਅਖਾਂ ਦਾਨ,ਅੰਗਦਾਨ ਤੇ ਸਰੀਰਦਾਨ ਕੀਤੇ ਜਾ ਚੁਕੇ ਹਨ। ਡਾ ਕਾਵੂਰ ਦੇ ਵਿਚਾਰ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ।