ਰੇਲਵੇ ਸੁਰੱਖਿਆ ਬਲ ਨੇ ਜਾਂਚ ਲਈ ਗਠਿਤ ਕੀਤੀਆਂ 3 ਕਮੇਟੀਆਂ
ਨਵੀਂ ਦਿੱਲੀ :- ਨਵੀਂ ਦਿੱਲੀ-ਲਖਨਊ ਸ਼ਤਾਬਦੀ ਐਕਸਪ੍ਰਰੈੱਸ ਦੇ ਪਾਰਸਲ ਯਾਨ ‘ਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਲਈ ਰੇਲਵੇ ਸੁਰੱਖਿਆ ਬਲ ਨੇ ਤਿੰਨ ਕਮੇਟੀਆਂ ਬਣਾਈਆਂ ਹਨ। ਅੱਗ ਗਾਜ਼ੀਆਬਾਦ ਰੇਲਵੇ ਸਟੇਸ਼ਨ ‘ਤੇ ਬੀਤੇ ਸ਼ਨਿਚਰਵਾਰ ਨੂੰ ਲੱਗੀ ਸੀ।
ਦੱਸ ਦਈਏ ਗਠਿਤ ਇਹ ਤਿੰਨ ਕਮੇਟੀਆਂ ਇਸ ਮਾਮਲੇ ਦੀ ਜਾਂਚ ਕਰਨਗੀਆਂ। ਇਕ ਕਮੇਟੀ ਘਟਨਾ ਸਥਾਨ ਗਾਜ਼ੀਆਬਾਦ ਰੇਲਵੇ ਸਟੇਸ਼ਨ ‘ਤੇ ਜਾਂਚ ਕਰੇਗੀ ਤੇ ਦੂਜੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਾਰਸਲ ਦਫ਼ਤਰ ਦੀ। ਤੀਜੀ ਕਮੇਟੀ ਸੀਸੀਟੀਵੀ ਫੁਟੇਜ ਤੇ ਹੋਰ ਸਥਾਨਾਂ ਤੋਂ ਸਬੂਤ ਜੁਟਾਉਣ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ।
ਇਸਤੋਂ ਇਲਾਵਾ ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜੇ ਹੋਏ ਪਾਰਸਲ ਵੈਨ ਤੋਂ ਐਸਿਡ ਵਾਲੀ ਬੈਟਰੀ, ਮੋਬਾਈਲ ਕਲੀਨਰ ਸਮੇਤ ਹੋਰ ਜਲਣਸ਼ੀਲ ਪਦਾਰਥ ਬਰਾਮਦ ਹੋਏ ਹਨ। ਸ਼ੱਕ ਹੈ ਕਿ ਪਾਰਸਲ ਵੈਨ ‘ਚ ਜਲਣਸ਼ੀਲ ਪਦਾਰਥ ਤੋਂ ਹੀ ਅੱਗ ਭੜਕੀ ਸੀ। ਪਾਰਸਲ ਦਾ ਸਾਮਾਨ ਲੋਡ ਕਰਨ ਵਾਲੀ ਏਜੰਸੀ ਦੇ ਮੈਨੇਜਰ ਗਿਆਨੇਂਦਰ ਪਾਂਡੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।