ਨਵੀਂ ਦਿੱਲੀ : ਹਮੇਸ਼ਾ ਸੁਰਖੀਆਂ ‘ਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਪੰਜਾਬ ਦੇ ਅਜਨਾਲਾ ‘ਚ ਵਾਪਰੀ ਘਟਨਾ ਉਤੇ ਟਵੀਟ ਕਰਦੇ ਹੋਏ ਕਿਹਾ ਕਿ, ”ਉਸ ਨੇ ਪੰਜਾਬ ਸਬੰਧੀ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ।” ਉਸ ਨੇ ਲਿਖਿਆ ਕਿ, ”ਪੰਜਾਬ ਵਿਚ ਹੁਣ ਜੋ ਵੀ ਵਾਪਰ ਰਿਹਾ ਹੈ, ਉਸ ਨੇ ਦੋ ਸਾਲ ਪਹਿਲਾਂ ਹੀ ਇਸ ਦੀ ਭਵਿੱਖਬਾਣੀ ਕਰ ਦਿੱਤੀ ਸੀ।”
Whatever is happening in Punjab I predicted two years ago,many cases were filed on me, arrest warrant was issued against me, my car was attacked in Punjab, lekin wahi hua na jo maine kaha tha,now is the time non- Khalistani Sikhs need to make there position and intension clear 👍
— Kangana Ranaut (@KanganaTeam) February 24, 2023
ਉਸ ਨੇ ਆਪਣੇ ਟਵਿੱਟਰ ਉਤੇ ਪੋਸਟ ਪਾ ਕੇ ਲਿਖਿਆ ਹੈ ਕਿ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਪਰ ਉਸ ਸਮੇਂ ਮੇਰੇ ਖਿਲਾਫ ਕਈ ਮਾਮਲੇ ਦਰਜ ਕੀਤੇ ਗਏ ਸਨ, ਇੱਥੋਂ ਤੱਕ ਕਿ ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਪੰਜਾਬ ‘ਚ ਮੇਰੀ ਗੱਡੀ ‘ਤੇ ਹਮਲਾ ਹੋਇਆ ਸੀ। ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ, ਮੈਂ ਦੋ ਸਾਲ ਪਹਿਲਾਂ ਭਵਿੱਖਬਾਣੀ ਕਰ ਦਿੱਤੀ ਸੀ। ਮੇਰੇ ‘ਤੇ ਕਈ ਕੇਸ ਦਰਜ ਹੋਏ, ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ, ਮੇਰੀ ਕਾਰ ‘ਤੇ ਪੰਜਾਬ ਵਿੱਚ ਹਮਲਾ ਹੋਇਆ, ਪਰ ਹੋਇਆ ਉਹ ਹੀ ਮੈਂ ਜੋ ਉਸ ਸਮੇਂ ਆਖਿਆ ਸੀ।
ਦਸ ਦਈਏ ਕਿ ਵਾਰਿਸ ਪੰਜਾਬ ਦੇ ਮੁਖੀ ਅ੍ਰੰਮਿਤਪਾਲ ਸਿੰਘ ਨੇ ਸਮਰਥਕਾਂ ਸਮੇਤ ਪੁੱਜ ਕੇ ਅਜਨਾਲਾ ਥਾਣੇ ਉਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ ਅਤੇ ਗੱਡੀਆਂ ਵੀ ਨੁਕਸਾਨੀਆਂ ਗਈਆਂ ਸਨ। ਇਸ ਦੌਰਾਨ ਜਥੇਬੰਦੀ ਦੇ ਕਾਰਕੁਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਸੀ। ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਸ਼ਾਸਨ ਨੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਗੱਲਾਂ ਮੰਨਦੇ ਹੋਏ ਭਾਈ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰ ਦਿੱਤਾ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.