ਕਿਸਾਨਾਂ ਦਾ ਸ਼ਾਂਤਮਈ ਅਤੇ ਏਕਤਾ ਪੱਖੀ ਸੁਭਾਅ ਸ਼ਲਾਘਾਯੋਗ : ਹਰੀਸ਼ ਪੁਰੀ

TeamGlobalPunjab
2 Min Read

 

ਚੰਡੀਗੜ੍ਹ, (ਅਵਤਾਰ ਸਿੰਘ): ਅੱਜ ਸੰਵੇਦਨਾ ਵਲੋਂ ਭਾਈ ਸੰਤੋਖ ਸਿੰਘ ਹਾਲ ਵਿਖੇ ‘ ਅਜੋਕਾ ਕਿਸਾਨੀ ਸੰਘਰਸ਼: ਦਸ਼ਾ ਤੇ ਦਿਸ਼ਾ ‘ ਵਿਸ਼ੇ ਉਤੇ ਵਿਚਾਰ ਚਰਚਾ ਦਾ ਅਰੰਭ ਕਰਦੇ ਡਾ. ਹਰੀਸ਼ ਪੁਰੀ ਨੇ ਕਿਹਾ ਕਿ ਤਿੰਨੇ ਖੇਤੀ ਕਨੂੰਨਾਂ ਨੂੰ 1991ਦੀ ਸਰਕਾਰ ਵੇਲੇ ਦੀਆਂ ਨੀਤੀਆਂ ਵਿਚੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਚੱਲ ਰਹੇ ਕਿਸਾਨੀ ਸੰਘਰਸ਼ ਦੀਆਂ ਹੋਰ ਪਰਤਾਂ ਨੂੰ ਉਘਾੜਦਿਆਂ ਇਸਦੇ ਸ਼ਾਂਤਮਈ ਅਤੇ ਏਕਤਾ ਪੱਖੀ ਸੁਭਾਅ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ।

ਡਾ. ਪਿਆਰਾ ਲਾਲ ਗਰਗ ਨੇ ਇਸ ਸੰਘਰਸ਼ ਤੋਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਦੂਰੀ ਸਿਰਜੇ ਜਾਣ ਦੇ ਫੈਸਲੇ ਨੂੰ ਹਾਂ ਪੱਖੀ ਨਜ਼ਰੀਆ ਕਿਹਾ।
ਪੱਤਰਕਾਰ ਹਮੀਰ ਸਿੰਘ ਨੇ ਇਸ ਸੰਘਰਸ਼ ਰਾਹੀਂ ਉਠੇ ਫੈਡਰਲਿਜ਼ਮ ਦੇ ਸੁਆਲਾਂ ਦੀ ਪ੍ਰਸੰਗਿਕਤਾ ਨੂੰ ਉਭਾਰਿਆ। ਸਾਥੀ ਕਮਲਜੀਤ ਨੇ ਕਿਸਾਨੀ ਸੰਘਰਸ਼ ਦੀ ਲੀਡਰਸ਼ਿਪ ਦੀ ਜਥੇਬੰਦਕ ਸਾਂਝ ਨੂੰ ਸਪਸ਼ਟ ਕੀਤਾ। ਡਾ.ਮਨਜੀਤ ਸਿੰਘ ਨੇ ਪੰਜਾਬੀ ਕਿਸਾਨਾਂ ਦੀ ਪਹਿਲ, ਸਿਦਕ ਅਤੇ ਲੜਾਕੂ ਵਿਰਸੇ ਉਤੇ ਰੌਸ਼ਨੀ ਪਾਈ।

ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ.ਰਾਬਿੰਦਰ ਨਾਥ ਸ਼ਰਮਾ, ਸ਼੍ਰੀ ਖੁਸ਼ਹਾਲ ਸਿੰਘ ਨਾਗਾ ਅਤੇ ਸ਼੍ਰੀ ਦਰਬਾਰਾ ਸਿੰਘ ਚਹਿਲ ਸ਼ਾਮਲ ਸਨ।
ਉਪਰੋਕਤ ਤੋਂ ਇਲਾਵਾ ਕਰਮ ਸਿੰਘ ਵਕੀਲ, ਡਾ. ਗੁਰਮੇਲ ਸਿੰਘ, ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਸੰਜੀਵਨ ਸਿੰਘ, ਪ੍ਰੀਤਮ ਸਿੰਘ ਹੁੰਦਲ, ਸ. ਕ ਖੋਸਲਾ, ਰਮਿੰਦਰਪਾਲ ਸਿੰਘ, ਦਵਿੰਦਰ ਸਿੰਘ, ਜੋਗਿੰਦਰ ਸ਼ਰਮਾ, ਸੱਜਣ ਸਿੰਘ, ਸਰਦਾਰਾ ਸਿੰਘ ਚੀਮਾ, ਮਨਜੀਤ ਕੌਰ ਮੀਤ, ਬਲਕਾਰ ਸਿਧੂ, ਡਾ. ਅਵਤਾਰ ਸਿੰਘ ਪਤੰਗ, ਤਰਲੋਚਨ ਸਿੰਘ, ਦਿਲਬਾਗ ਸਿੰਘ, ਜਸ਼ਨ ਕੌਰ, ਨਵਜੀਤ ਕੌਰ, ਬਲਵਿੰਦਰ ਸਿੰਘ, ਪੁਨੀਤ ਅਤੇ ਕੰਵਲਨੈਨ ਸਿੰਘ ਸੇਖੋਂ ਸਮੇਤ 70 ਦੇ ਕਰੀਬ ਸਾਹਿਤਕਾਰ, ਵਕੀਲ ਤੇ ਬੁੱਧੀਜੀਵੀ ਸ਼ਾਮਲ ਹੋਏ। ਧੰਨਵਾਦ ਮਤਾ ਦੇਵੀ ਦਿਆਲ ਸ਼ਰਮਾ ਨੇ ਪੇਸ਼ ਕੀਤਾ। ਮੰਚ ਸੰਚਾਲਨ ਡਾ. ਲਾਭ ਸਿੰਘ ਖੀਵਾ ਨੇ ਬਾਖੂਬੀ ਨਿਭਾਇਆ।

Share This Article
Leave a Comment