-ਰਾਜਿੰਦਰ ਕੌਰ ਚੋਹਕਾ
ਪਰਿਵਾਰਕ ਵਿਆਹ ਕੀ ਹੈ, ਇਸ ਦੀ ਉਤਪਤੀ, ਵਿਕਾਸ ਅਤੇ ਅੰਤਿਮ ਸਟੇਜ ਬਾਦ ਖੁਦ ਸਥਾਪਤੀ ਦਾ ਕੀ ਅਮਲ ਹੋਵੇਗਾ ? ਮਹਾਨ ਸਮਾਜਕ-ਵਿਗਿਆਨੀ ਫਰੈਡਰਿਕ ਏਂਗਲਜ਼ ਦੀ ਕਿਰਤ,‘‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦਾ ਮੁੱਢ’’ ਵਿੱਚੋਂ ਸੰਖੇਪ ‘ਚ ਇਸਤਰੀ ਦੀ ਮੁਕਤੀ ਦੇ ਮਾਰਗ ਨੂੰ ਉਜਾਗਾਰ ਕਰਦਾ ਇਹ ਲੇਖ ਖਾਠਕਾਂ ਦੀ ਜਾਣਕਾਰੀ ਲਈ ਪੇਸ਼ ਕੀਤਾ ਜਾ ਰਿਹਾ ਹੈ।
ਸੋ, ਅਸੀਂ ਮੋਟੇ ਤੌਰ ‘ਤੇ ਵਿਆਹ ਦੇ ਤਿੰਨ ਰੂਪ ਦੇਖਦੇ ਹਾਂ, ਜਿਹੜੇ ਮਨੁੱਖੀ ਵਿਕਾਸ ਦੇ ਤਿੰਨ ਮੁੱਖ ਪੜਾਵਾਂ ਦੇ ਅਨੁਸਾਰੀ ਹਨ। ਵਹਿਸ਼ਤ ਲਈ -ਟੋਲੀ ਵਿਆਹ; ਜਹਾਲ਼ਤ ਲਈ ਜੋੜਾ ਵਿਆਹ, ਸੱਭਿਅਤਾ ਲਈ ਇੱਕ ਪਤੀ ਇੱਕ ਪਤਨੀ, ਜਿਸ ਵਿੱਚ ਵਿਭਚਾਰ ਅਤੇ ਵੇਸਵਾਗਮਨੀ ਦਾ ਵਾਧਾ ਹੁੰਦਾ ਹੈ। ਜਹਾਲ਼ਤ ਦੇ ਉਪਰਲੇ ਪੜਾਅ ਵਿੱਚ, ਜੋੜੇ ਵਿਆਹ ਅਤੇ ਇੱਕ ਪਤੀ ਇੱਕ ਪਤਨੀ ਪ੍ਰਥਾ ਵਿਚਕਾਰ ਦਾਸੀਆਂ ਉÎੱਤੇ ਮਰਦਾਂ ਦੇ ਗਲ਼ਬੇ ਅਤੇ ਬਹੁ-ਪਤਨੀ ਪ੍ਰਥਾ ਦਾ ਅੜਿੱਕਾ ਲੱਗਾ ਹੋਇਆ ਹੈ।
ਜਿਹਾ ਕਿ ਸਾਡੀ ਸਾਰੀ ਵਿਆਖਿਆ ਨੇ ਵਿਖਾਇਆ ਹੈ, ਇਸ ਕਰਮ ਵਿੱਚ ਜਿਹੜੀ ਉÎੱਨਤੀ ਧਿਆਨ ਵਿੱਚ ਰੱਖਣ ਵਾਲੀ ਹੈ ਉਹ ਇਹ ਹੈ ਕਿ ਜਿੱਥੇ ਔਰਤਾਂ ਨੂੰ ਟੋਲੀ ਵਿਆਹ ਦੀ ਲਿੰਗ ਆਜ਼ਾਦੀ ਤੋਂ ਸਦਾ ਵਧੇਰੇ ਵੰਚਿਤ ਕਰ ਦਿੱਤਾ ਜਾਂਦਾ ਹੈ ਪਰ ਇਹ ਮਰਦਾਂ ਤੋਂ ਨਹੀਂ ਖੋਹੀ ਜਾਂਦੀ। ਅਸਲ ਵਿੱਚ, ਮਰਦਾਂ ਲਈ ਟੋਲੀ ਵਿਆਹ ਦੀ ਅੱਜ ਤੱਕ ਹੋਂਦ ਹੈ ; ਜਿਹੜੀ ਗੱਲ ਔਰਤ ਲਈ ਇੱਕ ਅਜਿਹਾ ਜ਼ੁਰਮ ਸਮਝੀ ਜਾਂਦੀ ਹੈ ਜਿਸ ਦੇ ਘੋਰ ਕਾਨੂੰਨੀ ਅਤੇ ਸਮਾਜੀ ਸਿੱਟੇ ਨਿਕਲਦੇ ਹਨ, ਉÎੱਥੇ ਮਰਦ ਦੀ ਹਾਲਤ ਵਿੱਚ ਇਹਨੂੰ ਮਾਣ ਵਾਲਾ ਜਾਂ ਵੱਧ ਤੋਂ ਵੱਧ ਮਾਮੂਲੀ ਜਿਹਾ ਸਦਾਚਾਰਕ ਦਾਗ਼ ਸਮਝਿਆ ਜਾਂਦਾ ਹੈ, ਜਿਹੜੀ ਮਨੁੱਖ ਮਾਣ ਨਾਲ ਸਹਾਰਦਾ ਹੈ। ਜਿੰਨਾ ਵਧੇਰੇ ਸਾਡੇ ਸਮੇਂ ਵਿੱਚ ਸਰਮਾਏਦਾਰ ਜਿਣਸ ਉਤਪਾਦਨ ਪੁਰਾਣੇ ਰਵਾਇਤੀ ਹਤੀਰੀਵਾਦ (ਹੈਟੇਰਿਜ਼ਮ) ਨੂੰ ਤਬਦੀਲ ਕਰਦਾ ਹੈ ਅਤੇ ਅਨੁਸਾਰੀ ਬਣਾਉਂਦਾ ਹੈ ਅਤੇ ਜਿੰਨਾ ਵਧੇਰੇ ਇਹ ਉਹਨੂੰ ਖੁੱਲ੍ਹੀ ਵੇਸਵਾਗਮਨੀ ਵਿੱਚ ਤਬਦੀਲ ਕਰਦਾ ਹੈ, ਉਨੇ ਹੀ ਵਧੇਰੇ ਗਿਰਾਵਟ ਨਾਲ ਇਸ ਦੇ ਸਿੱਟੇ ਹੁੰਦੇ ਹਨ ਅਤੇ ਇਹ ਮਰਦਾਂ ਵਿੱਚ ਔਰਤਾਂ ਤੋਂ ਵੱਧ ਗਿਰਾਵਟ ਲਿਆਉਂਦਾ ਹੈ। ਔਰਤਾਂ ਵਿੱਚ ਇਹ ਕੇਵਲ ਉਨ੍ਹਾਂ ਵਿੱਚ ਗਿਰਾਵਟ ਲਿਆਉਂਦਾ ਹੈ ਜਿਹੜੀਆਂ ਮੰਦੇ ਭਾਗੀ ਇਹਦੇ ਚੁੰਗਲ ਵਿੱਚ ਫਸ ਜਾਂਦੀਆਂ ਹਨ ਅਤੇ ਉਨ੍ਹਾਂ ਵਿੱਚ ਵੀ ਉਸ ਨਾਲੋਂ ਕਿਤੇ ਘੱਟ ਗਿਰਾਵਟ ਆਉਂਦੀ ਹੈ ਜਿੰਨੀ ਕਿ ਆਮ ਖ਼ਿਆਲ ਕੀਤੀ ਜਾਂਦੀ ਹੈ। ਇਹਦੇ ਉਲਟ ਇਹ ਸਾਰੇ ਨਰ ਜਗਤ ਵਿੱਚ ਗਿਰਾਵਟ ਲਿਆ ਦਿੰਦਾ ਹੈ। ਸੋ, ਦਸ ਵਿੱਚੋਂ ਨੌਂ ਹਾਲਤਾਂ ਵਿੱਚ ਇੱਕ ਲੰਮੀ ਮੰਗਣੀ ਅਮਲੀ ਤੌਰ ‘ਤੇ ਵਿਆਹ ਵਿੱਚ ਬੇਵਫ਼ਾਈ ਦੀ ਸਿਖਲਾਈ ਹੁੰਦੀ ਹੈ।
ਅਸੀਂ ਹੁਣ ਇੱਕ ਅਜਿਹੀ ਸਮਾਜੀ ਤਬਦੀਲੀ ਦੇ ਨੇੜੇ ਪਹੁੰਚ ਰਹੇ ਹਾਂ ਜਿਸ ਵਿੱਚ ਇੱਕ ਪਤੀ ਇੱਕ ਪਤਨੀ ਦੇ ਵਰਤਮਾਨ ਆਰਥਿਕ ਆਧਾਰ ਉਸੇ ਤਰ੍ਹਾਂ ਅਲੋਪ ਹੋ ਜਾਣਗੇ ਜਿਸ ਤਰ੍ਹਾਂ ਇਹਦੇ ਪੂਰਕ-ਵੇਸਵਾਗਮਨੀ ਦੇ। ਇੱਕ ਪਤੀ ਇੱਕ ਪਤਨੀ ਪ੍ਰਥਾ ਦੇ ਚੋਖੀ ਦੌਲਤ ਇੱਕ ਮਨੁੱਖ ਦੇ ਹੱਥ-ਅਤੇ ਉਹ ਵੀ ਇੱਕ ਮਰਦਾਂ-ਦੇ ਹੱਥ ਵਿੱਚ ਇਕੱਠੀ ਹੋ ਜਾਣ ਕਾਰਨ ਅਤੇ ਇਸ ਇੱਛਾ ਵਿੱਚੋਂ ਉÎੱਭਰ ਕੇ ਇਹ ਦੌਲਤ ਵਿਰਸੇ ਵਿੱਚ ਉਸੇ ਮਰਦ ਦੇ ਬੱਚਿਆਂ ਨੂੰ ਮਿਲੇ ਅਤੇ ਕਿਸੇ ਹੋਰ ਨੂੰ ਨਹੀਂ। ਇਸ ਲਈ ਇੱਕ ਪਤੀ ਪ੍ਰਥਾ ਔਰਤ ਲਈ ਜ਼ਰੂਰੀ ਸੀ, ਪਰ ਇੱਕ -ਪਤਨੀ ਪ੍ਰਥਾ ਮਰਦ ਲਈ ਜ਼ਰੂਰੀ ਨਹੀਂ ਸੀ; ਸੋ ਔਰਤਾਂ ਦੀ ਇਸ ਇੱਕ -ਪਤੀ ਪ੍ਰਥਾ ਨੇ ਕਿਸੇ ਵੀ ਤਰ੍ਹਾਂ ਮਰਦਾਂ ਦੀ ਖੁੱਲ੍ਹੀ ਜਾਂ ਗੁੱਝੀ ਬਹੁ-ਪਤਨੀ ਪ੍ਰਥਾ ਵਿੱਚ ਰੋਕ ਨਹੀਂ ਪਾਈ। ਆੳਂੁਦੀ ਸਮਾਜੀ ਤਬਦੀਲੀ ਘੱਟੋ-ਘੱਟ ਵਿਰਸੇ ਵਿੱਚ ਮਿਲਣ ਯੋਗ ਦੌਲਤ ਦੇ ਕਿਤੇ ਵਡੇਰੇ ਹਿੱਸੇ-ਉਤਪਾਦਨ ਦੇ ਸਾਧਨਾਂ-ਨੂੰ ਸਮਾਜੀ ਮਾਲ਼ਕੀ ਬਣਾ ਕੇ ਵਿਰਸੇ ਸੰਬੰਧੀ ਫ਼ਿਕਰ ਨੂੰ ਘੱਟੋ-ਘੱਟ ਹੱਦ ਤੱਕ ਘਟਾ ਦੇਵੇਗੀ ਕਿਉਂਕਿ ਇੱਕ-ਪਤੀ, ਇੱਕ-ਪਤਨੀ ਪ੍ਰਥਾ ਆਰਥਿਕ ਕਾਰਨਾਂ ਕਰਕੇ ਹੋਂਦ ਵਿੱਚ ਲਿਆਂਦੀ ਗਈ। ਕੀ ਜਦੋਂ ਇਹ ਕਾਰਨ ਖ਼ਤਮ ਹੋ ਜਾਣਗੇ ਤਾਂ ਇਹ ਵੀ ਖ਼ਤਮ ਹੋ ਜਾਵੇਗੀ ?
ਖ਼ਤਮ ਹੋਣਾ ਤਾਂ ਦੂਰ ਰਿਹਾ, ਇਹ ਤਾਂ ਹੀ ਪੂਰੀ ਤਰ੍ਹਾਂ ਅਮਲ ਵਿੱਚ ਆਉਣੀ ਸ਼ੁਰੂ ਹੋਵੇਗੀ ਕਿਉਂਕਿ ਉਤਪਾਦਨ ਦੇ ਸਾਧਨਾਂ ਦੇ ਸਮਾਜੀ ਮਾਲ਼ਕੀ ਬਣਨ ਨਾਲ, ਉਜ਼ਰਤੀ ਕਿਰਤ, ਪ੍ਰੋਲੇਤਾਰੀ ਦਾ ਵੀ ਅੰਤ ਹੋ ਜਾਦਾ ਹੈ ਅਤੇ ਇਹਦੇ ਨਾਲ ਹੀ ਨਾਲ ਔਰਤਾਂ ਦੀ ਇੱਕ ਖ਼ਾਸ ਗਿਣਤੀ ਦੀ-ਜਿਸਦਾ ਅੰਕੜਿਆਂ ਅਨੁਸਾਰ ਹਿਸਾਬ ਲਗਾਇਆ ਜਾ ਸਕਦਾ ਹੈ-ਪੈਸੇ ਲਈ ਆਪਣਾ ਸਰੀਰ ਮਰਦਾਂ ਦੇ ਹੱਥੀ ਦੇਣ ਦੀ ਲੋੜ ਵੀ ਖ਼ਤਮ ਹੋ ਜਾਂਦੀ ਹੈ। ਵੇਸਵਾਗਮਨੀ ਖ਼ਤਮ ਹੋ ਜਾਂਦੀ ਹੈ; ਇੱਕ-ਪਤੀ ਇੱਕ ਪਤਨੀ ਪ੍ਰਥਾ ਕਮਜ਼ੋਰ ਪੈਣ ਦੀ ਥਾਂ ਮਰਦਾਂ ਲਈ ਵੀ ਯਥਾਰਥ ਬਣ ਜਾਂਦੀ ਹੈ।
ਕੁਝ ਵੀ ਹੋਵੇ, ਇਉਂ ਮਰਦਾਂ ਦੀ ਪ੍ਰਸਥਿਤੀ ਵਿੱਚ ਚੋਖੀ ਤਬਦੀਲੀ ਆ ਜਾਂਦੀ ਹੈ। ਪਰ ਔਰਤਾਂ, ਸਭਨਾਂ ਔਰਤਾਂ ਦੀ ਪ੍ਰਸਥਿਤੀ ਵਿੱਚ ਹੀ ਮਹੱਤਵਪੂਰਨ ਤਬਦੀਲੀ ਆਉਂਦੀ ਹੈ। ਉਤਪਾਦਨ ਦੇ ਸਾਧਨ ਸਾਂਝੀ ਮਾਲਕੀ ਬਣ ਜਾਣ ਨਾਲ ਵਿਕੋਲਤਰਾ ਟੱਬਰ ਸਮਾਜ ਦੀ ਆਰਥਿਕ ਇਕਾਈ ਨਹੀਂ ਰਹਿੰਦਾ। ਘਰ ਦਾ ਨਿੱਜੀ ਪ੍ਰਬੰਧ ਇਕ ਸਮਾਜੀ ਸਨਅਤ ਵਿੱਚ ਤਬਦੀਲ ਹੋ ਜਾਂਦਾ ਹੈ। ਬੱਚਿਆਂ ਦਾ ਧਿਆਨ ਅਤੇ ਵਿੱਦਿਆ ਇੱਕ ਸਰਵਜਨਕ ਮਾਮਲਾ ਬਣ ਜਾਂਦੇ ਹਨ। ਸਮਾਜ ਸਭਨਾਂ ਬੱਚਿਆਂ ਦਾ ਇੱਕੋ ਜਿਹਾ ਧਿਆਨ ਰੱਖਦਾ ਹੈ ਪਾਵੇਂ ਉਹ ਵਿਆਹੁਤਾ ਜੀਵਨ ਵਿੱਚ ਪੈਦਾ ਹੋਏ ਹਨ ਭਾਵੇਂ ਨਹੀਂ। ਸੋ ‘‘ਸਿੱਟਿਆਂ’’ ਸਬੰਧੀ ਫ਼ਿਕਰ, ਜਿਹੜਾ ਉਹ ਮਹੱਤਵਪੂਰਨ ਸਦਾਚਾਰਕ ਵੀ, ਆਰਥਿਕ ਵੀ-ਸਮਾਜੀ ਅੰਸ਼ ਹੈ, ਜਿਹੜਾ ਕਿਸੇ ਮੁਟਿਆਰ ਨੂੰ ਆਪਣੇ ਆਪ ਨੂੰ ਪੂਰਨ ਆਜ਼ਾਦੀ ਨਾਲ ਉਸ ਮਰਦ ਦੇ ਹਵਾਲੇ ਕਰਨੋਂ ਰੋਕਦਾ ਹੈ ਜਿਸ ਨੂੰ ਉਹ ਪਿਆਰ ਕਰਦੀ ਹੈ, ਖ਼ਤਮ ਹੋ ਜਾਂਦਾ ਹੈ। ਕੀ ਇਹ ਹੌਲੀ-ਹੌਲੀ ਵਧੇਰੇ ਬੇਰੋਕ-ਟੋਕ ਲਿੰਗ ਸੰੰਬੰਧਾਂ ਦੇ ਉਭਾਰ ਅਤੇ ਇਹਦੇ ਨਾਲ ਹੀ ਨਾਲ ਕੰਵਾਰ ਦੀ ਪੱਤ ਅਤੇ ਔਰਤਾਂ ਦੀ ਬੇਪੱਤੀ ਵੱਲ ਵਧੇਰੇ ਸਹਿਣਸ਼ੀਲ ਲੋਕ ਰਾਇ ਦੇ ਉÎੱਭਰਨ ਲਈ ਚੋਖਾ ਕਾਰਨ ਨਹੀਂ ਹੋਵੇਗਾ ? ਅਤੇ ਅੰਤ, ਕੀ ਅਸੀਂ ਇਹ ਨਹੀਂ ਵੇਖਿਆ ਕਿ ਨਵੀਨ ਸੰਸਾਰ ਵਿੱਚ ਇੱਕ ਪਤੀ, ਇੱਕ ਪਤਨੀ ਪ੍ਰਥਾ ਅਤੇ ਵੇਸਵਾਗਮਨੀ, ਭਾਵੇਂ ਇੱਕ ਦੂਜੇ ਦੇ ਵਿਰੋਧੀ ਹਨ, ਪਰ ਅਜਿਹੇ ਵਿਰੋਧੀ ਹਨ ਜਿਹੜੇ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ, ਸਮਾਨ ਸਮਾਜੀ ਪ੍ਰਸਥਿਤੀਆਂ ਦੇ ਧਰੁਵ ਹਨ ? ਕੀ ਇਹ ਇੱਕ ਪਤਨੀ, ਇੱਕ ਪਤੀ ਪ੍ਰਥਾ ਨੂੰ ਆਪਣੇ ਨਾਲ ਖਿੱਚੇ ਬਿਨਾਂ ਅਲੋਪ ਹੋ ਸਕਦਾ ਹੈ ?
ਇੱਥੇ ਇੱਕ ਨਵਾਂ ਅੰਸ਼ ਅਮਲ ਵਿੱਚ ਆਉਂਦਾ ਹੈ, ਇੱਕ ਅਜਿਹਾ ਅੰਸ਼ ਜਿਸ ਦੀ ਉਸ ਸਮੇਂ ਭਰੂਣ ਰੂਪ ਵਿੱਚ ਹੋਂਦ ਸੀ ਜਦੋਂ ਇੱਕ ਪਤੀ ਇੱਕ ਪਤਨੀ ਪ੍ਰਥਾ ਵਿਕਸਤ ਹੋਈ, ਅਰਥਾਤ ਵਿਅਕਤੀਗਤ ਲਿੰਗ ਪਿਆਰ।
ਮੱਧ ਕਾਲ ਤੋਂ ਪਹਿਲਾਂ ਵਿਅਕਤੀਗਤ ਲਿੰਗ ਪਿਆਰ ਜਿਹੀ ਕੋਈ ਸ਼ੈਅ ਨਹੀ ਸੀ। ਇਹ ਗੱਲ ਸਪੱਸ਼ਟ ਹੈ ਕਿ ਨਿੱਜੀ ਸੁਹੱਪਣ, ਨੇੜਲੇ ਸਬੰਧ, ਇੱਕੋ ਜਿਹੇ ਝੁਕਾਅ ਆਦਿ, ਵਿਰੋਧੀ ਸੈਕਸ ਦੇ ਲੋਕਾਂ ਵਿਚਕਾਰ ਲਿੰਗ ਭੋਗ ਦੀ ਇੱਛਾ ਉਭਾਰਦੇ ਸਨ, ਕਿ ਮਰਦ ਵੀ ਅਤੇ ਔਰਤਾਂ ਵੀ ਇਹ ਪ੍ਰਸ਼ਨ ਵੱਲੋਂ ਉÎੱਕਾ ਲਾਪਰਵਾਹ ਨਹੀਂ ਸਨ ਕਿ ਉਹ ਇਹ ਅਤਿਅੰਤ ਨੇੜਲੇ ਸੰਬੰਧ ਕਿਸ ਨਾਲ ਸਥਾਪਤ ਕਰਨ। ਪਰ ਅਜੇ ਇਹ ਸਾਡੇ ਸਮੇਂ ਦੇ ਲਿੰਗ ਪਿਆਰ ਤੋਂ ਬਹੁਤ ਦੂਰ ਦੀ ਗੱਲ ਹੈ। ਸਾਰੇ ਅਤੀਤ ਵਿੱਚ ਮਾਤਾ-ਪਿਤਾ ਵਿਆਹ ਦਾ ਪ੍ਰਬੰਧ ਕਰਦੇ ਅਤੇ ਦੋਵੇਂ ਧਿਰਾਂ ਬਸ ਰਜਾਮੰਦੀ ਹੀ ਦਿੰਦੀਆਂ। ਅਤੀਤ ਵਿੱਚ ਜਿਸ ਥੋੜੇ ਬਹੁਤ ਵਿਆਹੁਤਾ ਪਰਿਵਾਰ ਦਾ ਪਤਾ ਲੱਗਦਾ ਹੈ ਉਹ ਕਿਸੇ ਵੀ ਤਰ੍ਹਾਂ ਅੰਤਰਮੁਖੀ ਝੁਕਾਅ ਨਹੀਂ ਸਗੋਂ ਇਕ ਬਾਹਰਮੁਖੀ ਕਰਤੱਵ ਸੀ; ਵਿਆਹ ਲਈ ਕਾਰਨ ਨਹੀਂ ਸਗੋਂ ਇਹਦਾ ਇੱਕ ਸਿੱਟਾ ਸੀ। ਅਤੀਤ ਵਿੱਚ ਨਵੀਨ ਅਰਥਾਂ ਅਨੁਸਾਰ ਪਿਆਰ ਪ੍ਰਮਾਣਿਕ ਸਮਾਜ ਤੋਂ ਬਾਹਰ ਹੀ ਹੁੰਦਾ ਹੈ।
ਮੱਧ ਕਾਲ ਦੀਆਂ ਕਿਰਤ ਬਰਾਦਰੀਆਂ ਦੇ ਮੈਂਬਰਾਂ ਸੰਬੰਧੀ ਵੀ ਪ੍ਰਸਥਿਤੀ ਇਹੋ ਸੀ। ਉਹ ਵਿਸ਼ੇਸ਼ ਅਧਿਕਾਰ ਹੀ ਜਿਹੜੇ ਉਹਦੀ ਰੱਖਿਆ ਕਰਦੇ ਸਨ-ਆਪਣੀਆਂ ਵਿਸ਼ੇਸ਼ ਸ਼ਰਤਾਂ ਸਮੇਤ ਕਿਰਤ-ਬਰਾਦਰੀਆਂ ਦੇ ਅਧਿਕਾਰ-ਪਾਤਰ, ਉਹ ਨਕਲੀ ਹੱਦਾਂ ਜਿਹੜੀਆਂ ਉਹਨੂੰ ਕਾਨੂੰਨੀ ਤੌਰ ‘ਤੇ ਹੋਰਨਾਂ ਕਿਰਤ ਬਰਾਦਰੀਆਂ ਦੀ, ਆਪਸੀ ਕਿਰਤ ਬਰਾਦਰੀ ਦੇ ਹੋਰਨਾਂ ਮੈਂਬਰਾਂ ਤੋਂ ਅਤੇ ਆਪਣੇ ਦਿਹਾੜੀਦਾਰਾਂ ਅਤੇ ਸਿਖਾਂਦਰੂਆਂ ਤੋਂ ਨਿਖੇੜਦੀਆਂ ਸਨ-ਉਸ ਘੇਰੇ ਨੂੰ ਚੋਖਾ ਸੌੜਾ ਬਣਾ ਦਿੰਦੀਆਂ ਜਿਸਦੇ ਅੰਦਰੋਂ ਉਹ ਜੀਵਨ ਸਾਥੀ ਲੱਭਣ ਦੀ ਆਸ ਕਰ ਸਕਦਾ ਸੀ ਅਤੇ ਇਹ ਪੇਚਦਾਰ ਪ੍ਰਣਾਲੀ ਅਧੀਨ ਇਸ ਗੱਲ ਦਾ ਨਿਰਣਾ ਕਿ ਕੌਣ ਸਭ ਤੋਂ ਵੱਧ ਯੋਗ ਹੈ ਵਿਅਕਤੀਗਤ ਝੁਕਾਅ ਨਹੀਂ ਸਗੋਂ ਪਰਿਵਾਰਕ ਹਿੱਤ ਕਰਦੇ ਸਨ।
ਸੋ ਮੱਧ ਕਾਲ ਦੇ ਅੰਤ ਤੱਕ ਬਹੁਤ ਵੱਡੀ ਬਹੁ-ਗਿਣਤੀ ਦੀਆ ਹਾਲਤਾਂ ਵਿੱਚ ਵਿਆਹ ਉਹੋ ਕੁੱਝ ਰਿਹਾ ਜੋ ਕਿ ਆਦਿ ਤੋਂ ਸੀ, ਇੱਕ ਅਜਿਹਾ ਮਾਮਲਾ ਜਿਸਦਾ ਨਿਰਣਾ ਦੋ ਮੁੱਖ ਧਿਰਾਂ ਪਤੀ-ਪਤਨੀ ਅਨੁਸਾਰ ਨਹੀਂ ਸਨ।
ਜਦੋਂ ਭੂਗੋਲਿਕ ਲੱਭਤਾਂ ਦੇ ਯੁੱਗ ਤੋਂ ਪਿੱਛੋਂ ਸਰਮਾਏਦਾਰ ਉਤਪਾਦਨ ਸੰਸਾਰ ਵਪਾਰ ਅਤੇ ਕਾਰਖ਼ਾਨੇਦਾਰੀ ਰਾਹੀਂ ਸੰਸਾਰ ਨੂੰ ਜਿੱਤਣ ਲਈ ਨਿਕਲਿਆ ਤਾਂ ਉਹਨੂੰ ਇਹ ਪ੍ਰਸਥਿਤੀ ਮਿਲੀ। ਮਨੁੱਖ ਸੋਚ ਸਕਦਾ ਹੈ ਵਿਆਹ ਦਾ ਇਹ ਢੰਗ ਇਹਨੂੰ ਬਹੁਤ ਹੀ ਰਾਸ ਆਉਂਦਾ ਅਤੇ ਯਥਾਰਥ ਵਿੱਚ ਅਜਿਹਾ ਹੀ ਹੋਇਆ। ਪਰ ਇਸ ਦੇ ਬਾਵਜੂਦ ਸੰਸਾਰ ਇਤਿਹਾਸ ਦਾ ਵਿਅੰਗ ਗਹਿਰਾ ਹੈ- ਇਹ ਸਰਮਾਏਦਾਰ ਉਤਪਾਦਨ ਹੀ ਸੀ ਜਿਸ ਨੇ ਇਸਦੇ ਨਾਲ ਨਿਰਣਾਇਕ ਤੋੜ-ਵਿਛੋੜਾ ਕਰਨਾ ਸੀ। ਸਭਨਾਂ ਵਸਤਾਂ ਨੂੰ ਉਪਜਾਂ ਵਿੱਚ ਤਬਦੀਲ ਕਰਕੇ ਇਹਨੇ ਸਭੇ ਪ੍ਰਾਚੀਨ ਰਿਵਾਇਤੀ ਸੰਬੰਧ ਖੋਰ ਦਿੱਤੇ ਅਤੇ ਵਿਰਸੇ ਵਿੱਚ ਮਿਲੇ ਰਿਵਾਜਾਂ ਅਤੇ ਇਤਿਹਾਸਿਕ ਹੱਕਾਂ ਦੀ ਥਾਂ ਇਹਨੇ ਖ਼ਰੀਦ ਅਤੇ ਵਿਕਰੀ, ‘‘ਆਜ਼ਾਦ’’ ਕਰਾ ਦਿੱਤੀ।…
ਅਜਿਹੇ ਯੁੱਗ ਨੇ ਸਭਨਾਂ ਪੁਰਾਣੇ ਸੰਬੰਧਾਂ ਨੂੰ ਢਿੱਲਾ ਕਰ ਦਿੱਤਾ ਅਤੇ ਜਿਸ ਨੇ ਸਭਨਾਂ ਰਿਵਾਇਤੀ ਸੰਕਲਪਾਂ ਦੇ ਆਧਾਰ ਹਿਲਾ ਦਿੱਤੇ ਉਸ ਵਿੱਚ ਇਹ ਪ੍ਰਸ਼ਨ ਉÎੱਠਣੇ ਲਾਜ਼ਮੀ ਸਨ। ਇੱਕੋ ਵਾਰ ਨਾਲ ਦੁਨੀਆਂ ਦਾ ਆਕਾਰ ਲੱਗਭਗ ਦਸ ਗੁਣਾ ਹੋ ਗਿਆ ਸੀ। ਅੱਧ ਗੋਲੇ ਦੀ ਚੌਥ ਦੀ ਥਾਂ ਸਾਰਾ ਗੋਲਾ ਹੁਣ ਪੱਛਮੀ ਯੂਰਪੀਅਨਾਂ ਦੀਆ ਅੱਖਾਂ ਦੇ ਸਾਹਮਣੇ ਸੀ, ਜਿਨ੍ਹਾਂ ਬਾਕੀ ਸਭ ਚੌਥਾਂ ਉÎੱਤੇ ਕਬਜ਼ਾ ਕਰਨ ਦੀ ਕਾਹਲ਼ ਕੀਤੀ ਅਤੇ ਵਿਚਾਰਾਂ ਦੇ ਮੱਧ ਕਾਲੀਨ ਸੋਚਣ ਢੰਗ ਨੇ ਜਿਹੜੀਆ ਹਜ਼ਾਰ ਵਰ੍ਹੇ ਪੁਰਾਣੀਆਂ ਰੋਕਾਂ ਖੜ੍ਹੀਆਂ ਕੀਤੀਆਂ ਸਨ, ਉਹ ਵਤਨ ਦੀਆਂ ਪੁਰਾਣੀਆਂ ਤੰਗ ਹੱਦਾਂ ਨਾਲ ਹੀ ਅਲੋਪ ਹੋ ਗਈਆਂ। ਮਨੁੱਖ ਦੀ ਬਾਹਰਲੀ ਅਤੇ ਅੰਦਰਲੀ, ਦੋਹਾਂ ਅੱਖਾਂ ਲਈ ਇੱਕ ਅਨੰਤ ਵਧੇਰੇ ਵਿਸ਼ਾਲ ਖੇਤਰ ਪ੍ਰਗਟ ਹੋਇਆ। ਜਿਹੜੇ ਜਵਾਨ ਨੂੰ ਭਾਰਤ ਦੀਆ ਦੌਲਤਾਂ ਅਤੇ ਮੈਕਸੀਕੋ ਅਤੇ ਪੋਟੋਸੀ ਦੀਆਂ ਚਾਂਦੀ ਅਤੇ ਸੋਨੇ ਦੀਆਂ ਖਾਣਾਂ ਖਿੱਚ ਪਾ ਰਹੀਆਂ ਸਨ ਉਹਦੇ ਲਈ ਪੀੜ੍ਹੀਆਂ ਤੋਂ ਵਿਰਸੇ ਵਿੱਚ ਮਿਲੀਆਂ ਸਾਉੂਣੇ ਦੀਆਂ ਨੇਕ-ਨੀਅਤਾਂ ਜਾਂ ਕਿਰਤ ਬਰਾਦਰੀਆਂ ਦੇ ਵਿਸ਼ੇਸ਼ ਹੱਕਾਂ ਦੇ ਕੀ ਅਰਥ ਸਨ ? ਇਹ ਪੂੰਜੀਪਤੀਆਂ ਦਾ ਸੂਰਮਾ ਯੁੱਗ ਸੀ ਅਤੇ ਇਹਦੇ ਪਿਆਰ ਦੇ ਸੁਪਨੇ ਵੀ, ਪਰ ਪੂੰਜੀਵਾਦੀ ਆਧਾਰ ਉÎੱਤੇ ਅਤੇ ਅੰਤਲੇ ਵਿਸ਼ਲੇਸ਼ਣ ਵਿੱਚ ਪੂੰਜੀਵਾਦੀ ਆਸ਼ੇ ਮੁੱਖ ਰੱਖਕੇ।
ਸੋ, ਹੋਇਆ ਇਹ ਕਿ ਉÎੱਭਰ ਰਹੇ ਪੂੰਜੀਪਤੀ ਵਰਗ ਨੇ ਵਿਸ਼ੇਸ਼ ਤੌਰ ‘ਤੇ ਪ੍ਰੋਟੈਸਟੰਟ ਦੇਸ਼ਾਂ ਵਿੱਚ, ਜਿੱਥੇ ਪ੍ਰਚਲਿਤ ਪ੍ਰਬੰਧ ਸਭ ਤੋਂ ਵੱਧ ਹਿੱਲ ਗਿਆ ਸੀ, ਵਿਆਹ ਲਈ ਵੀ ਸਦਾ ਵਧੇਰੇ ਕਰਾਰ ਦੀ ਆਜ਼ਾਦੀ ਪ੍ਰਵਾਨ ਕਰ ਲਈ ਅਤੇ ਇਹਨੂੰ ਉÎੱਪਰ ਦੱਸੇ ਢੰਗ ਨਾਲ ਅਮਲ ਵਿੱਚ ਲਿਆਂਦਾ। ਵਿਆਹ, ਸ਼੍ਰੇ੍ਰਣੀ ਵਿਆਹ ਹੀ ਰਿਹਾ ਪਰ ਸ਼੍ਰੇਣੀ ਦੀਆਂ ਹੱਦਾਂ ਦੇ ਅੰਦਰ ਧਿਰਾਂ ਨੂੰ ਕੁੱਝ-ਕੁੱਝ ਆਜ਼ਾਦੀ ਦੇ ਦਿੱਤੀ ਗਈ ਅਤੇ ਕਾਗਜ਼ ਉÎੱਤੇ।, ਕਾਵਿਕ ਬਿਆਨ ਵਾਂਗ ਸਦਾਚਾਰ ਸਿਧਾਂਤ ਵਿੱਚ ਵੀ, ਹੋਰ ਕੁੁਝ ਵੀ ਇਸ ਤੋਂ ਵੱਧ ਪੱਕੀ ਤਰ੍ਹਾਂ ਸਥਾਪਿਤ ਨਹੀਂ ਸੀ ਕਿ ਹਰ ਉਹ ਵਿਆਹ ਜਿਹੜਾ ਪ੍ਰਸਪਰ ਲਿੰਗ ਪਿਆਰ ਅਤੇ ਪਤੀ ਅਤੇ ਪਤਨੀ ਦੇ ਸੱਚਮੁੱਚ ਆਜ਼ਾਦ ਕਰਾਰ ਉÎੱਤੇ ਅਧਾਰਿਤ ਨਹੀਂ, ਉਹ ਭਿ੍ਰਸ਼ਟਾਚਾਰੀ ਹੈ। ਮੁੱਕਦੀ ਗੱਲ ਪਿਆਰ ਉÎੱਤੇ ਆਧਾਰਿਤ ਵਿਆਹ ਦੇ ਮਨੁੱਖੀ ਹੱਕ ਹੋਣ ਦਾ ਐਲਾਨ ਕਰ ਦਿੱਤਾ ਗਿਆ, ਨਾ ਕੇਵਲ ਮਰਦ ਦਾ ਹੱਕ ਸਗੋਂ, ਛੋਟ ਦੇ ਤੌਰ ਤੇ ਔਰਤ ਦਾ ਹੱਕ ਵੀ।
ਪਰ ਇੱਕ ਪੱਖ ਤੋਂ ਇਹ ਮਨੁੱਖੀ ਹੱਕ ਹੋਰਨਾਂ ਸਭਨਾਂ ਅਖੌਤੀ ਮਨੁੱਖੀ ਹੱਕਾਂ ਤੋਂ ਵੱਖਰਾ ਸੀ। ਜਿੱਥੇ, ਅਮਲ ਵਿੱਚ, ਪਿਛਲੇਰੇ ਕੇਵਲ ਹਾਕਮ ਸ਼੍ਰੇਣੀ, ਪੂੰਜੀਪਤੀ ਜਮਾਤ ਤੱਕ ਹੀ ਸੀਮਤ ਰਹੇ-ਇਤਿਹਾਸ ਦਾ ਵਿਅੰਗ ਇੱਥੇ ਇਕ ਵਾਰ ਫਿਰ ਆਪਣਾ ਪ੍ਰਭਾਵ ਦਿਖਾਉਂਦਾ ਹੈ। ਹਾਕਮ ਸ਼੍ਰੇਣੀਆਂ ਉÎੱਤੇ ਜਾਣੇ-ਪਹਿਚਾਣੇ ਆਰਥਿਕ ਪ੍ਰਭਾਵਾਂ ਦਾ ਗਲ਼ਬਾ ਰਹਿੰਦਾ ਹੈ ਅਤੇ ਏਸੇ ਲਈ, ਕੇਵਲ ਛੋਟ ਦੇ ਤੌਰ ‘ਤੇ ਹੀ ਇਹ ਸਚਮੁੱਚ ਸਵੈ-ਇੱਛਕ ਵਿਆਹਾਂ ਦੀ ਆਗਿਆ ਦੇ ਸਕਦੀ ਹੈ, ਪਰ ਜਿਹਾ ਕਿ ਅਸੀਂ ਦੇਖਿਆ ਹੈ ਦਬਾਈ ਗਈ ਸ਼੍ਰੇਣੀ ਵਿੱਚ ਇਹ ਨੇਮ ਹਨ। ਵਿਆਹ ਵਿੱਚ ਪੂਰਨ ਆਜ਼ਾਦੀ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਸਭਨਾਂ ਦੁਜੈਲੇ ਆਰਥਿਕ ਵਿਚਾਰਾਂ ਦਾ ਅੰਤ ਕਰ ਦੇਵੇਗਾ ਜਿਹੜੇ ਅਜੇ ਤੱਕ ਸਾਥੀ ਦੀ ਚੋਣ ਉÎੱਤੇ ਇੰਨਾ ਬਲਵਾਨ ਅਸਰ ਪਾਉਂਦੇ ਹਨ। ਫੇਰ ਪ੍ਰਸਪਰ ਪਿਆਰ ਤੋਂ ਬਿਨਾਂ ਕੋਈ ਮੰਤਵ ਨਹੀਂ ਰਹਿ ਜਾਂਦਾ। ਕਿਉਂਕਿ ਲਿੰਗ ਪਿਆਰ ਆਪਣੇ ਖ਼ਾਸੇ ਕਾਰਨ ਹੀ ਨਿਸ਼ੇਧਕ ਹੈ। ਭਾਵੇਂ ਅੱਜ ਇਹ ਨਿਸ਼ੇਧ ਕੇਵਲ ਇਸਤਰੀਆਂ ਵਿੱਚ ਹੀ ਪ੍ਰਾਪਤ ਕੀਤਾ ਗਿਆ ਹੈ-ਸੋ ਲਿੰਗ ਪਿਆਰ ਉÎੱਤੇ ਆਧਾਰਿਤ ਵਿਆਹ ਆਪਣੇ ਖ਼ਾਸੇ ਕਾਰਨ ਹੀ ਇੱਕ-ਪਤੀ ਇੱਕ ਪਤਨੀ ਵਿਆਹ ਹੈ। ਅਸੀਂ ਵੇਖਿਆ ਹੈ ਜਦੋਂ ਉਹਨੇ ਟੋਲੀ ਵਿਆਹ ਤੋਂ ਵਿਅਕਤੀਗਤ ਵਿਆਹ ਵੱਲ ਤਬਦੀਲੀ ਨੂੰ ਔਰਤਾਂ ਦਾ ਕੰਮ ਸਮਝਿਆ ਤਾਂ ‘‘ਬਾਖੋਫੇਨ’’ ਕਿੰਨਾ ਠੀਕ ਸੀ; ਕੇਵਲ ਜੋੜੇ ਵਿਆਹ ਤੋਂ ਇੱਕ-ਪਤੀ ਇੱਕ -ਪਤਨੀ ਵਿਆਹ ਪ੍ਰਥਾ ਵੱਲ ਤਬਦੀਲੀ ਮਰਦਾਂ ਦੇ ਖਾਤੇ ਵਿੱਚ ਪਾਈ ਜਾ ਸਕਦੀ ਹੈ ਅਤੇੇ ਇਤਿਹਾਸਕ ਤੌਰ ਨੇ, ਇਹਦਾ ਤੱਤ ਲਾਜ਼ਮੀ ਤੌਰ ‘ਤੇ ਔਰਤਾਂ ਦੀ ਪ੍ਰਸਥਿਤੀ ਖ਼ਰਾਬ ਕਰਨਾ ਅਤੇ ਮਰਦਾਂ ਵੱਲੋਂ ਬੇਵਫ਼ਾਈ ਸੌਖੀ ਬਣਾਉਂਦਾ ਸੀ।ਉਹਨਾਂ ਆਰਥਿਕ ਵਿਚਾਰਾਂ ਦੇ ਖ਼ਤਮ ਹੋਣ ਨਾਲ ਜਿਹੜੇ ਔਰਤਾਂ ਨੂੰ ਮਰਦਾਂ ਵਲੋਂ ਰਿਵਾਇਤੀ ਬੇਵਫ਼ਾਈ ਸਹਾਰਨ ‘ਤੇ ਮਜ਼ਬੂਰ ਕਰਦੇ ਸਨ-ਆਪਣੇ ਗੁਜ਼ਾਰੇ ਸੰਬੰਧੀ ਅਤੇ ਇਸ ਤੋਂ ਵੀ ਵੱਧ ਆਪਣੇ ਬੱਚਿਆਂ ਦੇ ਭਵਿੱਖ ਸੰਬੰਧੀ ਫ਼ਿਕਰ-ਜਿਹੜੀ ਬਰਾਬਰੀ ਪ੍ਰਾਪਤ ਹੋਵੇਗੀ, ਸਾਰੇ ਪਿਛਲੇ ਅਨੁਭਵ ਤੋਂ ਨਿਰਣਾ ਕਰਦੇ ਹੋਏ ਉਹਦਾ ਸਿੱਟਾ ਮਰਦਾਂ ਦੇ ਵਧੇਰੇ ਇੱਕ-ਪਤਨੀ ਪ੍ਰਥਾ ‘ਤੇ ਚੱਲਣਾ ਹੋਵੇਗਾ ਅਤੇ ਔਰਤਾਂ ਦਾ ਬਹੁ-ਕੰਤੀ ਪ੍ਰਥਾ ‘ਤੇ ਚੱਲਣਾ ਨਹੀਂ।
ਪਰ, ਇੱਕ-ਪਤੀ, ਇੱਕ-ਪਤਨੀ ਪ੍ਰਥਾ ਵਿੱਚੋਂ ਜੋ ਕੁਝ ਨਿਸ਼ਚੇ ਹੀ ਲੋਪ ਹੋ ਜਾਵੇਗਾ ਉਹ ਇਹਦੇ ਸਾਰੇ ਉਹ ਲੱਛਣ ਹਨ ਜਿਨ੍ਹਾਂ ਦੀ ਇਹਦੇ ਜਾਇਦਾਦ ਦੇ ਸੰਬੰਧਾਂ ਵਿੱਚੋਂ ਉਭਰਨ ਕਾਰਨ ਇਹਦੇ ਉÎੱਤੇ ਛਾਪ ਲੱਗੀ ਹੈ। ਇਹ ਹਨ, ਪਹਿਲੇ, ਮਰਦ ਦਾ ਗਲ਼ਬਾ ਅਤੇ ਦੂਜੇ, ਵਿਆਹ ਦਾ ਅਟੁੱਟ ਹੋਣਾ। ਵਿਆਹ ਵਿੱਚ ਮਰਦ ਦਾ ਗਲ਼ਬਾ ਕੇਵਲ ਉਹਦੇ ਆਰਥਿਕ ਗਲ਼ਬੇ ਦਾ ਸਿੱਟਾ ਹੈ ਅਤੇ ਇਹਦੇ ਨਾਲ ਹੀ ਇਹ ਆਪਣੇ ਆਪ ਲੋਪ ਹੋ ਜਾਵੇਗਾ। ਵਿਆਹ ਦਾ ਅਟੁੱਟ ਹੋਣਾ ਜੁਜਵੀ ਤੌਰ ‘ਤੇ ਉਹਨਾਂ ਆਰਥਿਕ ਪ੍ਰਸਥਿਤੀਆਂ ਦਾ ਸਿੱਟਾ ਹੈ ਜਿਨ੍ਹਾਂ ਅਧੀਨ ਇੱਕ-ਪਤੀ, ਇੱਕ-ਪਤਨੀ ਪ੍ਰਥਾ ਹੋਂਦ ਵਿੱਚ ਆਈ ਅਤੇ ਜੁਜਵੀ ਤੌਰ ‘ਤੇ ਉਸ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਹੈ ਜਦੋਂ ਆਰਥਿਕ ਪ੍ਰਸਥਿਤੀਆਂ ਇੱਕ-ਪਤੀ, ਇੱਕ-ਪਤਨੀ ਪ੍ਰਥਾ ਵਿਚਕਾਰ ਸੰਬੰਧ ਠੀਕ ਤਰ੍ਹਾਂ ਸਮਝਿਆ ਨਹੀ ਸੀ ਅਤੇ ਧਰਮ ਨੇ ਇਹਨੂੰ ਵਧਾ ਚੜਾ ਕੇ ਪੇਸ਼ ਕੀਤਾ ਸੀ, ਅੱਜ ਹਜ਼ਾਰ ਵਾਰ ਤੋੜੀ ਜਾ ਚੁੱਕੀ ਹੈ। ਜੇ ਕੇਵਲ ਪਿਆਰ ਉÎੱਤੇ ਆਧਾਰਿਤ ਵਿਆਹ ਸਦਾਚਾਰਕ ਹੈ ਤਾਂ ਕੇਵਲ ਉਹ ਵਿਆਹ ਸਦਾਚਾਰਕ ਹਨ ਜਿਹਨਾਂ ਵਿੱਚ ਪਿਆਰ ਕਾਇਮ ਰਹਿੰਦਾ ਹੈ। ਵਿਅਕਤੀਗਤ ਲਿੰਗ ਪਿਆਰ ਦੇ ਸਥਿਰ ਰਹਿਣ ਦਾ ਸਮਾਂ ਵਿਅਕਤੀ-ਵਿਅਕਤੀ ਲਈ ਬਹੁਤ ਵੱਖ-ਵੱਖ ਹੁੰਦਾ ਹੈ, ਵਿਸ਼ੇਸ਼ ਤੌਰ ‘ਤੇ ਮਰਦਾਂ ਵਿੱਚ ਅਤੇ ਸਪਸ਼ਟ ਤੌਰ ‘ਤੇ ਪਿਆਰ ਦਾ ਅੰਤ ਜਾਂ ਇਹਦੀ ਥਾਂ ਇੱਕ ਨਵੇਂ ਵੇਗਮਈ ਪਿਆਰ ਵੱਲੋਂ ਲੈ ਲੈਣਾ, ਵਿਛੋੜੇ ਨੂੰ ਦੋਹਾਂ ਧਿਰਾਂ ਲਈ ਵੀ ਅਤੇ ਸਮਾਜ ਲਈ ਵੀ ਇੱਕ ਨਿਆਮਤ ਬਣਾ ਦਿੰਦਾ ਹੈ।ਲੋਕ ਕੇਵਲ ਤਲਾਕ ਦੀ ਅਦਾਲਤੀ ਕਾਰਵਾਈ ਦੀ ਜਿਲ੍ਹਣ ਵਿੱਚੋਂ ਲੰਘਣੋਂ ਬਚ ਜਾਣਗੇ।
ਸੋ, ਸਰਮਾਏਦਾਰ ਉਤਪਾਦਨ ਦੇ ਨੇੜੇ ਆਏ ਅੰਤ ਪਿੱਛੋਂ ਲਿੰਗ ਸੰਬੰਧਾਂ ਦੇ ਨੇਮਬੱਧ ਹੋਣ ਸੰਬੰਧੀ ਅਸੀਂ ਇਸ ਸਮੇਂ ਜੋ ਕੁੱਝ ਚਿਤਵ ਸਕਦੇ ਹਾਂ ਉਹ ਨਾਂ-ਪੱਖੀ ਖ਼ਾਸੇ ਵਾਲਾ ਹੈ, ਵਧੇਰੇ ਉਸ ਤੱਕ ਸੀਮਤ ਹੈ ਕਿ ਕੀ ਸ਼ੈਆਂ ਲੋਪ ਹੋ ਜਾਣਗੀਆਂ । ਪਰ ਇਸ ਵਿੱਚ ਕਿਸ ਸ਼ੈਅ ਦਾ ਵਾਧਾ ਹੋਵੇਗਾ ? ਇਹਦਾ ਨਿਰਣਾ ਉਦੋਂ ਹੋਵੇਗਾ ਜਦੋਂ ਇੱਕ ਨਵੀਂ ਪੀੜੀ ਪ੍ਰਵਾਨ ਚੜ ਚੁੱਕੀ ਹੋਵੇਗੀ; ਮਰਦਾਂ ਦੀ ਇੱਕ ਅਜਿਹੀ ਪੀੜੀ ਜਿਨ੍ਹਾਂ ਨੂੰ ਆਪਣੇ ਸਾਰੇ ਜੀਵਨ ਵਿੱਚ ਕਦੇ ਕਿਸੇ ਔਰਤ ਦੇ ਹੇਠਾਂ ਪੈਣ ਨੂੰ ਪੈਸੇ ਜਾਂ ਸਮਾਜੀ ਸਮਤੀ ਦੇ ਕਿਸੇ ਹੋਰ ਸਾਧਨ ਰਾਹੀਂ ਖ਼ਰੀਦਣ ਦਾ ਅਵਸਰ ਨਹੀਂ ਮਿਲਿਆ ਹੋਵੇਗਾ ਅਤੇ ਔਰਤਾਂ ਦੀ ਜਿਹੜੀਆਂ ਸੱਚੇ ਪਿਆਰ ਤੋਂ ਬਿਨ੍ਹਾਂ ਕਿਸੇ ਹੋਰ ਕਾਰਨ ਕਦੀ ਕਿਸੇ ਮਰਦ ਹੇਠ ਨਹੀਂ ਪਈਆਂ ਹੋਣਗੀਆਂ ਜਾਂ ਜਿਨ੍ਹਾਂ ਨੂੰ ਆਰਥਿਕ ਸਿੱਟਿਆਂ ਦੇ ਡਰ ਕਾਰਨ ਆਪਣੇ ਆਪ ਨੂੰ ਪਿਆਰ ਦੇ ਹਵਾਲੇ ਕਰਨੋਂ ਸੰਕੋਚ ਕਰਨਾ ਪਿਆ ਹੋਵੇ। ਜਦੋਂ ਇੱਕ ਵਾਰ ਅਜਿਹੇ ਲੋਕ ਹੋਂਦ ਵਿੱਚ ਆ ਜਾਣਗੇ ਉਹ ਇਸ ਗੱਲ ਦੀ ਆਲੋਚਕ ਮਾਤਰ ਪ੍ਰਵਾਹ ਨਹੀ ਕਰਨਗੇ ਕਿ ਅੱਜ ਅਸੀਂ ਕੀ ਸੋਚਦੇ ਹਾਂ ਕਿ ਉਹ ਕੀ ਕਰਨਗੇ। ਉਹ ਆਪਣੇ ਅਮਲ ਸਥਾਪਤ ਕਰਨਗੇ ਅਤੇ ਉਹਦੇ ਨਾਲ ਮੇਲ ਖਾਂਦੀ, ਹਰ ਵਿਅਕਤੀ ਦੇ ਅਮਲ ‘ਤੇ ਆਧਾਰਿਤ ਆਪਣੀ ਲੋਕ ਰਾਇ ਸਥਾਪਿਤ ਕਰਨਗੇ – ਅਤੇ ਬਸ।
ਸੰਪਰਕ: 91-98725-44738
ਕੈਲਗਰੀ: 001-403-285-4208