ਸੱਤ ਸਾਲ ਦੇ ਬੱਚੇ ਨੇ ਬਣਾਈ ਪੇਟਿੰਗ, ਕੀਮਤ ਸਾਢੇ ਅੱਠ ਲੱਖ

TeamGlobalPunjab
2 Min Read

ਬਰਲਿਨ : ਕਹਿੰਦੇ ਨੇ ਇਨਸਾਨ ਦੀ ਉਮਰ ‘ਤੇ ਕਦੀ ਵੀ ਨਹੀਂ ਜਾਣਾ ਚਾਹੀਦਾ। ਕਈ ਵਾਰ ਇਨਸਾਨ ਛੋਟੀ ਉਮਰੇ ਹੀ ਵੱਡੀਆਂ ਮੱਲਾਂ ਮਾਰ ਲੈਂਦਾ ਹੈ। ਇਹ ਗੱਲ ਸਾਬਤ ਕਰ ਦਿੱਤੀ ਹੈ ਜਰਮਨ ਦੇ ਰਹਿਣ ਵਾਲੇ ਇੱਕ 7 ਸਾਲ ਦੇ ਬੱਚੇ ਨੇ। ਜਿਸ ਵੱਲੋਂ ਬਣਾਈ ਗਈ ਇੱਕ ਪੇਂਟਿੰਗ ਬਜ਼ਾਰ ਵਿੱਚ ਇੰਨੀ ਮਹਿੰਗੀ ਵਿਕੀ ਹੈ ਕਿ ਸਾਰੇ ਹੈਰਾਨ ਰਹਿ ਗਏ ਹਨ। ਜੀ ਹਾਂ ਇਸ ਬੱਚੇ ਵੱਲੋਂ ਬਣਾਈ ਗਈ ਇੱਕ ਪੇਂਟਿੰਗ ਬਜ਼ਾਰ ਵਿੱਚ  8.51 ਲੱਖ ਰੁਪਏ ਵਿਚ ਵਿਕ ਗਈ ਹੈ ਅਤੇ ਇਸ ਨੂੰ ਖਰੀਦਣ ਲਈ ਦੁਨੀਆ ਭਰ ਦੇ ਲੋਕ ਬਰਲਿਨ ਪਹੁੰਚੇ।

ਜਾਣਕਾਰੀ ਮੁਤਾਬਿਕ ਸਾਲ 2012 ਵਿੱਚ ਜਨਮੇ ਮਿਖਾਇਲ ਅਕਾਰ ਨਾਮਕ ਇਸ ਛੋਟੇ ਬੱਚੇ ਨੇ ਚਾਰ ਸਾਲ ਦੀ ਉਮਰ ਵਿੱਚ ਪੇਂਟਿੰਗ ਬਣਾਉਣ ਦੀ ਸ਼ੁਰੂਆਤ ਕੀਤੀ ਸੀ। ਆਪਣੀ ਕੁਸ਼ਲਤਾ ਦੇ ਕਾਰਨ, ਉਹ ਪਿਛਲੇ ਤਿੰਨ ਸਾਲਾਂ ਵਿੱਚ ਅੰਤਰਰਾਸ਼ਟਰੀ ਕਲਾ ਦੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ ਹੈ।

ਮਿਖਾਇਲ ਨੂੰ ਜਰਮਨ ਮੀਡੀਆ ਵਿਚ ਪ੍ਰੀ ਸਕੂਲ ਪਿਕਾਸੋ ਕਿਹਾ ਜਾਂਦਾ ਹੈ। ਦਰਅਸਲ, ਪਾਬਲੋ ਪਿਕਾਸੋ (1881–1973) ਸਪੇਨ ਦਾ ਇੱਕ ਮਹਾਨ ਚਿੱਤਰਕਾਰ ਸੀ। ਮਿਖਾਇਲ ਦੇ ਪਿਤਾ ਕੇਰਮ ਅਕਰ ਨੂੰ ਉਸਦੀ ਪ੍ਰਤਿਭਾ ਦਾ ਪਤਾ ਉਦੋਂ ਲੱਗਿਆ ਜਦੋਂ ਉਸਨੇ ਮਿਖਾਇਲ ਨੂੰ ਪੇਂਟ ਗਿਫਟ ਕੀਤਾ ਜਦੋਂ ਉਹ 4 ਸਾਲਾਂ ਦਾ ਸੀ। ਉਹਦੀਆਂ ਪੇਂਟਿੰਗਾਂ ਵੇਖ ਕੇ ਉਹ ਹੈਰਾਨ ਰਹਿ ਗਿਆ।

https://www.instagram.com/p/B6vEfN9i4Nt/?utm_source=ig_web_copy_link

ਫੁੱਟਬਾਲਰ ਮੈਨੂਅਲ ਨੋਇਰ ਦੀ ਪੇਂਟਿੰਗ ਬਣਾਈ

ਮਿਖਾਇਲ ਦੇ ਪਿਤਾ ਨੇ ਕਿਹਾ, “ਚਾਰ ਸਾਲ ਦੀ ਉਮਰ ਵਿੱਚ ਉਸਨੇ ਪਹਿਲੀ ਪੇਂਟਿੰਗ ਬਣਾਈ ਸੀ, ਮੈਂ ਸੋਚਿਆ ਕਿ ਸ਼ਾਇਦ ਉਸਦੀ ਪਤਨੀ ਨੇ ਇਸ ਨੂੰ ਬਣਾਇਆ ਹੋਵੇਗਾ, ਪਰ ਮਿਖਾਇਲ ਦੀ ਦੂਜੀ ਅਤੇ ਤੀਜੀ ਪੇਂਟਿੰਗ ਨਾਲ ਇਹ ਸਪੱਸ਼ਟ ਹੋ ਗਿਆ ਕਿ ਉਹ ਇੱਕ ਮਹਾਨ ਕਲਾਕਾਰ ਹੈ.” ਹਾਲ ਹੀ ਵਿੱਚ ਉਸਨੇ ਜਰਮਨੀ ਦੇ ਸਟਾਰ ਫੁੱਟਬਾਲਰ ਮੈਨੂਅਲ ਨਾਇਰ ਦੀ ਇੱਕ ਪੇਂਟਿੰਗ ਬਣਾਈ।

https://www.instagram.com/p/B6SRaMVCH85/?utm_source=ig_web_copy_link

ਇਹ ਸਾਢੇ ਅੱਠ ਲੱਖ ਰੁਪਏ ਵਿਚ ਵਿਕੀ ਹੈ।

Share This Article
Leave a Comment