ਚੰਡੀਗੜ੍ਹ : ਸੂਬੇ ਵਿਚ ਅਜ ਜਿੱਥੇ ਹੌਟਸਪੌਟ ਮੁਹਾਲੀ ਕੋਰੋਨਾ ਮੁਕਤ ਹੋ ਗਿਆ ਹੈ । ਉਥੇ ਹੀ ਪੂਰੇ ਪੰਜਾਬ ਵਿੱਚ ਸਿਰਫ 170 ਮਰੀਜ਼ ਹੀ ਇਲਾਜ ਅਧੀਨ ਹਨ । ਇਸ ਤੋਂ ਇਲਾਵਾ 23 ਨਵੇਂ ਮਾਮਲੇ ਅਜ ਸਾਹਮਣੇ ਆਏ ਹਨ ।
ਦਸ ਦੇਈਏ ਕਿ ਅੰਮ੍ਰਿਤਸਰ (5), ਬਰਨਾਲਾ (1), ਕਪੂਰਥਲਾ (1), ਲੁਧਿਆਣਾ (2), ਪਟਿਆਲਾ (1), ਪਠਾਨਕੋਟ (2), ਗੁਰਦਾਸਪੁਰ (4), ਅਤੇ ਹੁਸ਼ਿਆਰਪੁਰ (7) ਤੋਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੂਬੇ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 2028 ਹੋ ਗਈ ਹੈ ।