ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ ਵਰਚੂਲ ਮੋਡ ਰਾਹੀਂ “ਵਿਸ਼ਵ ਦੂਰਸੰਚਾਰ ਦਿਵਸ” ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਦੇ 150 ਤੋਂ ਵੱਧ ਵਿਦਿਆਰਥੀਆਂ ਹਿੱਸਾ ਲਿਆ। ਇਸ ਪ੍ਰੋਗਰਾਮ ਦੌਰਾਨ ਆਈ.ਆਈ.ਟੀ ਦਿੱਲੀ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਡਾ. ਸਵਦੇਸ ਡੇ “5-ਜੀ ਤਕਨਾਲੌਜੀ ਦੀਆਂ ਵਿਸ਼ੇਤਾਵਾਂ” ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਸਵਦੇਸ ਨੇ ਦੱਸਿਆ ਕਿ 5 ਜੀ ਤਕਨਾਲੌਜੀ ਨੇ ਕੀਮਤ ਅਤੇ ਊਰਜਾ ਪੱਖੋਂ ਸਮਰੱਥ, ਤੇਜ਼ ਤਰਾਰ , ਭਰੋਸੇਯੋਗ, ਚੁਸਤ ਅਤੇ ਵਧੇਰੇ ਕਾਰਜਸ਼ੀਲ ਆਦਿ ਵਰਗੀਆਂ ਵਿਸ਼ੇਸ਼ਤਾਵਾ ਕਰਕੇ ਤਾਰ ਰਹਿਤ ਸੰਚਾਰ (ਵਾਇਰਲੈਸ ਕਮਿਊਨੀਕੇਸ਼ਨ) ਦੇ ਖੇਤਰ ਵਿਚ ਇਕ ਨਿਵੇਕਲੀ ਪਿਰਤ ਪਾਈ ਹੈ, ਭਾਵ ਤਾਰ ਰਹਿਤ ਸੰਚਾਰ ਦੇ ਇਤਿਹਾਸ ਵਿਚ ਇਸ ਦੇ ਬਰਾਬਰ ਦੀ ਕੋਈ ਹੋਰ ਤਕਨੀਕ ਨਹੀਂ ਹੈ।ਇਸ ਮੌਕੇ ਡਾ. ਸਵਦੇਸ਼ ਨੇ ਦੂਰਸੰਚਾਰ ਵਿਭਾਗ ਵਲੋਂ ਸਮਰੱਥਾ ਵਧਾਉਣ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੇ ਤਹਿਤ ਆਈ.ਆਈ.ਟੀ ਦਿੱਲੀ ਵਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਆਈ.ਆਈ.ਟੀ ਦਿੱਲੀ ਵਿਖੇ ਉਦਯੋਗ ਸਹਿਯੋਗੀ ਪ੍ਰਣਾਲੀ ਤਿਆਰ ਕੀਤੀ ਜਾ ਰਹੀ ਹੈ, ਜਿਸ ਨਾਲ ਇਸ ਤਕਨੀਕ ਵਰਤੋਂ ਕਰਕੇ ਨਵੇਂ ਉਤਪਾਦ ਤਿਆਰ ਕੀਤੇ ਜਾਣਗੇ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਦੱਸਿਆ ਕਿ ਵਿਸ਼ਵ ਦੂਰ-ਸੰਚਾਰ ਅਤੇ ਜਾਣਕਾਰ ਸਮਾਜ ਦਿਵਸ ਹਰਸਾਲ 17 ਮਈ ਨੂੰ ਪੂਰੀ ਦੁਨੀਆਂ ਵਿਚ ਮਨਾਇਆ ਜਾਂਦਾ ਹੈ। ਇਸ ਦਿਵਸ ਦਾ ਇਸ ਵਾਰ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਅਗਲੇ ਸਾਲ ਦੇ ਸਥਾਈ ਵਿਕਾਸ ਦੇ ਟੀਚਿਆਂ ਨੂੰ ਪੂਰਾ ਕਰਨਾ ਹੈ।ਉਨ੍ਹਾ ਕਿਹਾ ਕਿ ਲੱਖਾਂ ਕਰੋੜਾਂ ਲੋਕ ਆਪਣੀਆਂ ਲੋੜਾਂ ਅਤੇ ਜਾਣਕਾਰੀਆਂ ਲਈ ਦੂਰ-ਸੰਚਾਰ ਨੈਟਵਰਕ ‘ਤੇ ਹੀ ਨਿਰਭਰ ਹਨ। ਕੋਵਿਡ-19 ਦੀ ਮਹਾਂਮਾਰੀ ਦੇ ਦੌਰਾਨ ਜਦ ਸਾਰਾ ਕੁਝ ਹੀ ਬੰਦ ਸੀ ਤਾਂ ਉਸ ਸਮੇਂ ਟੈਲੀਕਾਮ ਸੈਕਟਰ ਹੀ ਸਭ ਤੋਂ ਵੱਧ ਸੁਰੱਖਿਅਤ ਰਿਹਾ ਹੈ ਅਤੇ ਸਾਡਾ ਸਮਾਜਕ ਤਾਣਾਬਾਣਾ, ਸਿਹਤ ਅਤੇ ਸਿੱਖਿਆ ਭਾਵ ਆਨ ਲਾਇਨ ਕਲਾਸਾਂ ਅਤੇ ਆਨ ਲਾਇਨ ਡਾਕਟਰ ਦੀ ਸਲਾਹ ਆਦਿ ਆਦਿ ਸਾਰਾ ਕੁਝ ਟੈਲੀਕਾਮ ਦੇ ਨਾਲ ਹੀ ਜੁੜਿਆ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਦੀ ਆਰਥਿਕਾ ਵਿਚ ਬਹੁਤ ਵਿਚ ਵੀ ਦੂਰ -ਸੰਚਾਰ ਦਾ ਅਹਿਮ ਯੋਗਦਾਨ ਪਾਇਆ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਦੂਰ-ਸੰਚਾਰ ਦੇਸ਼ ਲਈ ਇਕ ਜੀਵਨ ਰੇਖਾ ਦਾ ਕੰਮ ਕਰਦੀ ਹੈ। ਇਸ ਮੌਕੇ ਉਹਨਾਂ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ 5-ਜੀ ਤਕਨਾਲੌਜੀ ਅਤੇ ਕੋਵਿਡ ਸਬੰਧੀ ਸੋਸ਼ਲ ਮੀਡੀਆਂ ਪਲੇਟਫ਼ਾਰਮ *ਤੇ ਪਾਏ ਜਾ ਰਹੇ ਝੂਠੇ ਸੰਦੇਸ਼ ਤੋਂ ਸਾਵਧਾਨ ਰਹੋ ਅਤੇ ਇਹਨਾਂ ਨੂੰ ਅੱਗੋਂ ਨਾਂ ਫ਼ੈਲਾਓ ਕਿਉਂ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਮੋਬਾਇਲ ਟਾਵਰਾਂ ਦੇ ਸਾਡੀ ਸਿਹਤ ‘ਤੇ ਪਾਏ ਜਾ ਪ੍ਰਭਾਵ ਸਬੰਧੀ ਵਿਗਿਆਨਕ ਤੱਥਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੂਰ-ਸੰਚਾਰ ਵਿਭਾਗ ਵਲੋਂ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ।