ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਮਹਿਲਾ ਦਿਵਸ ਵਰਚੂਅਲ ਮੋਡ ਰਾਹੀਂ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਚੋਂ 200 ਵਿਦਿਆਰਥੀਆਂ ਅਤੇ ਸਵੈ-ਸਮੂਹ ਸਹਾਇਤਾ ਗਰੁੱਪਾਂ ਦੀਆਂ 100 ਤੋਂ ਵੱਧ ਪੇਂਡੂ ਮਹਿਲਾਵਾਂ ਨੇ ਹਿੱਸਾ ਲਿਆ। ਇਸ ਵਾਰ ਮਹਿਲਾ ਦਿਵਸ ਦਾ ਥੀਮ ਅਗਵਾਈ ਕਰਦੀ ਮਹਿਲਾ : ਕੋਵਿਡ-19 ਦੌਰਾਨ ਬਰਾਬਰ ਦਾ ਭਵਿੱਖ ਬਣਾਉਂਦੀਆ ਔਰਤਾਂ” ਹੈ।
ਇਸ ਮੌਕੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਭਾਰਤ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਨੇ ਅਨੇਕਾਂ ਔਕੜਾਂ ਦਾ ਸਾਹਮਣਾ ਕਰਦਿਆਂ ਉਦਯੋਗਾਂ, ਵਪਾਰ ਅਤੇ ਸਰਕਾਰ ਵਿਚ ਸਫ਼ਲਤਾਪੂਰਵਕ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਔਰਤ ਦੀ ਆਵਾਜ਼ ਨੂੰ ਬੁਲੰਦ ਕਰਨ ਖਾਸ ਤੌਰ ‘ਤੇ ਉਹਨਾਂ ਦੇ ਛੋਟੇ ਛੋਟੇ ਵਪਾਰਕ ਕੰਮਕਾਜ਼ਾਂ ਨੂੰ ਉਪਰ ਚੁੱਕਣ ਵਿਚ ਸੋਸ਼ਲ ਮੀਡੀਆਂ ਨੇ ਬਹੁਤ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ 2018 ਦੌਰਾਨ ਨੀਤੀ ਅਯੋਗ ਵਲੋਂ ਔਰਤਾਂ ਨੂੰ ਕਿੱਤਾਮੁੱਖੀ ਅਤੇ ਆਤਮ-ਨਿਰਭਰ ਬਣਾਉਣ ਲਈ ਇਕ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪੋਰਟਲ ਰਾਹੀਂ ਮਹਿਲਾਵਾਂ ਨੂੰ ਉਦਮੀ ਬਣਨ ਲਈ ਸਹਾਇਤਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲਘੂ ਅਤੇ ਮੱਧ ਵਰਗ ਉਦਮ ਮੰਤਰਾਲੇ (ਐਮ.ਐਸ .ਐਮ.ਈ ਮੰਤਰਾਲੇ ) ਵਲੋਂ ਇਕ “ਉਦੱਮ ਸਖੀ” ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੁਆਰਾ ਔਰਤਾਂ ਦੇ ਹਿੱਤਾਂ ਦੀ ਸੁਰੱਖਿਆ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਸ੍ਰੀਮਤੀ ਨੀਤਾ ਮੁਕੇਸ਼ ਅੰਬਾਨੀ ਵਲੋਂ ਇਕ “ਹਰ ਸਰਕਲ” ਡਿਜ਼ਟਲ ਨੈਟਵਰਕਿੰਗ ਪਲੇਟ ਫ਼ਾਰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਮਹਲਿਾਵਾ ਦਾ ਜਲਦ ਤੋਂ ਜਲਦ ਸਸ਼ਕਤੀ ਕਰਨਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਰੀ ਦੇ ਦੌਰਾਨ ਔਰਤਾਂ ਨੇ ਮੋਹਰੀ ਰਹਿ ਕੇ ਆਪਣੀ ਭੂਮਿਕਾ ਅਦਾ ਕੀਤੀ ਹੈ, ਚਾਹੇ ਉਹ ਸਿਹਤ ਕਰਮੀ ਹੋਵੇ, ਰਾਸ਼ਟਰੀ ਨੇਤਾ ਹੋਵੇ ਜਾਂ ਖੋਜਕਰਤਾ ਹੋਵੇ ਆਦਿ ਸਾਰੇ ਖੇਤਰਾਂ ਵਿਚ ਮਹਲਿਾਵਾਂ ਨੇ ਇਕਜੁੱਟ ਹੋਕੇ ਮਾਹਾਂਮਾਰੀ ਦੇ ਖਾਤਮੇ ਲਈ ਮਿਸਾਲ ਕੰਮ ਕੀਤੇ ਹਨ।
ਇਸ ਮੌਕੇ ਸ੍ਰੀ ਜ਼ਸਪਾਲ ਸਿੰਘ ਐਡੀਸ਼ਨ ਸੀ.ਈ.ਓ ਪੰਜਾਬ ਰਾਜ ਪੇਂਡੂ ਜੀਵਕਾ ਮਿਸ਼ਨ ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਉਨ੍ਹਾਂ ਹਾਜ਼ਰ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੀਆਂ ਗ੍ਰਹਿਣੀਆਂ ਵੱਖ ਵੱਖ ਤਰ੍ਹਾਂ ਦੇ ਖੇਤੀਬਾੜੀ ਅਤੇ ਗੈਰ-ਖੇਤੀ ਧੰਦਿਆਂ ਤੋਂ ਹੁੰਦੀ ਅਮਦਨ ਦੇ ਨਾਲ ਇੰਨ੍ਹੀਆਂ ਸ਼ਕਤੀਸ਼ਾਲੀ ਹੋ ਚੁੱਕੀਆਂ ਹਨ, ਕਿ ਉਹ ਆਪਣੇ ਪਰਿਵਾਰ ਦੇ ਸਾਰੇ ਫ਼ੈਸਲੇ ਹੀ ਖੁਦ ਕਰਦੀਆਂ ਹਨ। ਇਸ ਤੋਂ ਇਲਾਵਾ ਇਹਨਾਂ ਮਹਿਲਾਵਾਂ ਦੇ ਜੀਵਨ ਪੱਧਰ ਵਿਚ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਮਹਿਲਾਵਾਂ ਖੇਤੀ ਦੇ ਛੋਟੋ ਛੋਟੇ ਧੰਦਿਆਂ ਦਾ ਪਾਸਾਰ ਬਹੁਤ ਸੁਚੱਜੇ ਢੰਗ ਨਾਲ ਕਰ ਰਹੀਆਂ ਹਨ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਰਾਜ ਪੇਂਡੂ ਜੀਵਕਾ ਮਿਸ਼ਨ ਦੇ ਤਹਿਤ ਪੰਜਾਬ ਦੇ 4152 ਪਿੰਡਾਂ ਦੀਆਂ 2.24 ਲੱਖ ਔਰਤਾਂ ਸਵੈ ਸਮੂਹ ਸਹਾਇਤਾ ਗਰੁੱਪਾਂ ਦੇ ਅਧੀਨ ਰੋਜ਼ੀ ਰੋਟੀ ਕਮਾ ਰਹੀਆਂ ਹਨ। ਇਹਨਾਂ ਵਿਚੋਂ 17216 ਔਰਤਾਂ ਨੂੰ ਸਥਾਈ ਖੇਤੀਬਾੜੀ ਦੀ ਸਿਖਲਾਈ ਦੇਕੇ ਜੀਵਕਾ ਕਮਾਉਣ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।
ਇਸ ਮੌਕੇ ਫ਼ੇਸਬੁੱਕ ਦੇ ਪਾਲਿਸੀ ਮੈਨੇਜਰ ਸ੍ਰੀ ਰਜ਼ਤ ਅਰੋੜਾ ਵਲੋਂ “ ਮਹਿਲਾ ਸਸ਼ਕਤੀ ਕਰਨ *ਚ ਸੋਸ਼ਲ ਮੀਡਆ ਦੀ ਭੂਮਿਕਾ ਦੇ ਵਿਸ਼ੇ *ਤੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਆਪਣੇ ਲੈਕਚਰ ਦੌਰਾਨ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਸੋਸ਼ਲ ਮੀਡੀਆਂ ਨੇ ਖਾਸ ਕਰਕੇ ਉਹਨਾਂ ਮਹਿਲਾਵਾਂ, ਜਿਹਨਾਂ ਦੀਆਂ ਕੋਵਿਡ ਮਹਾਂਮਾਰੀ ਦੌਰਾਨ ਨੌਕਰੀਆਂ ਗਈਆਂ, ਜਿਹਨਾਂ *ਤੇ ਪਰਿਵਾਰਕ ਅਤੇ ਬੱਚਿਆਂ ਦੀਆਂ ਜਿੰਮੇਵਾਰੀਆ ਦਾ ਭਾਰ ਵਧਿਆ ਲਈ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਇਸ ਦੌਰਾਨ ਫ਼ੇਸਬੁੱਕ ਵਲੋਂ ਆਪਣੇ “ਡਿਜ਼ੀਟਲ ਬੇਟੀ” ਆਨਲਾਇਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮਹਿਲਾ ਦਾ ਉਦਮ, ਵੱਖ ਵੱਖ ਖੇਤਰਾਂ ਵਿਚ ਅਵਗਾਈ, ਮਾਰਕੀਟਿੰਗ ਅਤੇ ਸਨਅੱਤ ਆਧਾਰਤ ਮੁਹਾਰਤ ਰਾਹੀਂ ਸਸ਼ਕਤੀਕਰਨ, ਕਰਨਾ ਹੈ ਤਾਂ ਜੋ ਉਹਨਾਂ ਲਈ ਰੋਜ਼ਗਾਰ ਦੇ ਮੌਕਿਆਂ ਵਿਚ ਵਾਧਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਤਹਿਤ ਭਾਰਤ ਦੇ 10 ਰਾਜਾਂ ਦੇ 300 ਜ਼ਿਲਿਆਂ ਦੇ ਵੱਖ—ਵੱਖ ਪਿੰਡਾਂ ਵਿਚ ਰਹਿਣ ਵਾਲੀਆਂ 5000 ਔਰਤਾਂ ਨੂੰ ਵਪਾਰ ਕਰਨ ਦੀ ਸਿਖਲਾਈ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਢਾਈ ਲੱਖ ਪੇਂਡੂ ਗ੍ਰਹਿਣੀਆਂ ਨੇ ਡਿਜ਼ੀਟਲ ਬੇਟੀ ਪ੍ਰੋਗਰਾਮ ਤੋਂ ਲਾਭ ਉਠਾਇਆ ਹੇ।