ਨਿਊਜ਼ ਡੈਸਕ -ਇਸ ਵਰ੍ਹੇ ਚਾਰ ਧਾਮ ਯਾਤਰਾ ਸ਼ੁਰੂ ਹੋਵੇਗੀ। ਉੱਤਰਾਖੰਡ ਚਾਰ ਧਾਮ ਦੇਵਸਥਾਨਮ ਪ੍ਰਬੰਧਨ ਬੋਰਡ ਨੇ ਦੱਸਿਆ ਕਿ ਕੇਦਾਰਨਾਥ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ 17 ਮਈ ਨੂੰ ਦੁਬਾਰਾ ਖੋਲ੍ਹੇ ਜਾਣਗੇ ਤੇ ਉਖੀਮੱਠ ਓਕੇਸ਼ਵਰ ਮੰਦਰ ’ਚੋਂ ਸ਼ਿਵ ਦੀ ਮੂਰਤੀ 14 ਮਈ ਨੂੰ ਬਾਹਰ ਲਿਆਂਦੀ ਜਾਵੇਗੀ।
ਦੱਸ ਦਈਏ ਮੰਦਰ ਪਿਛਲੇ ਸਾਲ 16 ਨਵੰਬਰ ਤੋਂ ਬੰਦ ਹੈ। ਭਗੀਰਥ ਮੰਦਰ 18 ਮਈ ਨੂੰ ਖੋਲ੍ਹਿਆ ਜਾਵੇਗਾ ਜਦਕਿ ਗੰਗੋਤਰੀ ਤੇ ਯਮਨੋਤਰੀ ਮੰਦਰ 14 ਮਈ ਨੂੰ ਖੁੱਲ੍ਹਣਗੇ।