ਨਿਊਜ਼ ਡੈਸਕ: ਤਾਇਵਾਨ ਵਿੱਚ ਭੂਚਾਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਰਤੀ ਸਮੇਂ ਅਨੁਸਾਰ ਸੋਮਵਾਰ ਦੁਪਹਿਰ 1.30 ਵਜੇ ਇਸ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਗਤੀ ਰਿਕਟਰ ਪੈਮਾਨੇ ‘ਤੇ 6.4 ਮਾਪੀ ਗਈ ਅਤੇ 15 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ।
ਤਾਇਵਾਨ ਵਿੱਚ ਭੂਚਾਲ ਕਾਰਨ ਕਈ ਘਰ ਤਬਾਹ ਹੋ ਗਏ ਹਨ। ਤੈਨਾਨ ਸ਼ਹਿਰ ਦੇ ਨੈਨਸੀ ਵਿੱਚ ਭੂਚਾਲ ਕਾਰਨ ਪੂਰਾ ਘਰ ਢਹਿ ਗਿਆ। ਇਸ ਵਿਚ ਰਹਿ ਰਹੇ ਛੇ ਲੋਕ ਇਸ ਦੇ ਅੰਦਰ ਦੱਬ ਗਏ। ਲੋਕਾਂ ਨੇ ਉਨ੍ਹਾਂ ਨੂੰ ਬਚਾ ਕੇ ਬਾਹਰ ਕੱਢਿਆ। ਇਸ ਤੋਂ ਇਲਾਵਾ ਭੂਚਾਲ ਕਾਰਨ ਸਟੇਟ ਹਾਈਵੇ ‘ਤੇ ਸਥਿਤ ਝੂਵੇਈ ਪੁਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਤਾਈਵਾਨ ਵਿੱਚ ਭੂਚਾਲ ਕੋਈ ਨਵੀਂ ਗੱਲ ਨਹੀਂ ਹੈ। ਅਪ੍ਰੈਲ 2023 ਵਿੱਚ, ਹੁਆਲੀਅਨ ਸ਼ਹਿਰ ਵਿੱਚ 7.4 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 13 ਲੋਕ ਮਾਰੇ ਗਏ ਅਤੇ ਇੱਕ ਹਜ਼ਾਰ ਤੋਂ ਵੱਧ ਜ਼ਖਮੀ ਹੋਏ। 2016 ਵਿੱਚ ਆਏ ਭੂਚਾਲ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 1999 ਵਿੱਚ 7.3 ਤੀਬਰਤਾ ਦੇ ਭੂਚਾਲ ਨੇ ਲਗਭਗ 2000 ਲੋਕਾਂ ਦੀ ਜਾਨ ਲਈ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।