ਅਫ਼ਗਾਨਿਸਤਾਨ ‘ਚ ਜਹਾਜ਼ ਦੇ ਟਾਇਰਾਂ ਨਾਲ ਲਟਕੇ ਲੋਕ ਹੇਠਾਂ ਡਿੱਗੇ, ਦੇਖੋ Video

TeamGlobalPunjab
2 Min Read

ਕਾਬੁਲ : ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਮਾਹੌਲ ਚਿੰਤਾਜਨਕ ਬਣਿਆ ਹੋਇਆ ਹੈ। ਸਭ ਤੋਂ ਜ਼ਿਆਦਾ ਮਾੜੇ ਹਾਲਾਤ ਕਾਬੁਲ ਵਿੱਚ ਹਨ। ਇਥੋਂ ਹਰ ਵਿਦੇਸ਼ੀ ਵਿਅਕਤੀ ਬਾਹਰ ਨਿਕਲਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਕਾਬੁਲ ਏਅਰਪੋਰਟ ‘ਤੇ ਭਾਰੀ ਭੀੜ ਜਮ੍ਹਾ ਹੋ ਗਈ ਹੈ।

ਲੋਕ ਜਹਾਜ਼ ‘ਚ ਚੜ੍ਹਨ ਦੀ ਇੰਝ ਕੋਸ਼ਿਸ਼ ਕਰ ਰਹੇ ਹਨ ਜਿਵੇਂ ਕੋਈ ਟਰੇਨ ਦਾ ਡੱਬਾ ਹੋਵੇ। ਇਸ ਦੌਰਾਨ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਏ ਇੱਕ ਜਹਾਜ਼ ’ਚੋਂ 2-3 ਯਾਤਰੀ ਹੇਠਾਂ ਡਿੱਗ ਪਏ। ਇਨ੍ਹਾਂ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਜਗ੍ਹਾ ਨਹੀਂ ਮਿਲੀ ਤਾਂ ਇਸ ਲਈ ਇਹ ਜਹਾਜ਼ ਦੇ ਬਾਹਰ ਹੀ ਟਾਇਰਾਂ ਨਾਲ ਲਟਕ ਗਏ। ਜਿਵੇਂ ਹੀ ਜਹਾਜ਼ ਨੇ ਹਵਾ ‘ਚ ਉਡਾਣ ਭਰੀ ਤਾਂ ਇਹ ਲੋਕ ਆਸਮਾਨ ਤੋਂ ਹੇਠਾਂ ਡਿੱਗ ਪਏ। ਜਿਸ ‘ਚ 2 ਲੋਕਾਂ ਨੂੰ ਜਹਾਜ਼ ’ਚੋਂ ਹੇਠਾਂ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ।


ਅਫਗਾਨਿਸਤਾਨ ਹੁਣ ਪੂਰੀ ਤਰ੍ਹਾਂ ਤਾਲਿਬਾਨ ਦੇ ਕੰਟਰੋਲ ਹੇਠ ਹੈ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਹੈ। ਇਸ ਦੌਰਾਨ, ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਜੰਗ ਖਤਮ ਹੋ ਗਈ ਹੈ। ਤਾਲਿਬਾਨ ਅੱਤਵਾਦੀਆਂ ਨੇ ਕਾਬੁਲ ਦੇ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰ ਲਿਆ ਹੈ।

Share This Article
Leave a Comment