ਨਿਊਜ਼ ਡੈਸਕ: ਭਗਤੀ ਧਾਮ ਮਾਨਗੜ੍ਹ ਕੁੰਡਾ ਅਤੇ ਪ੍ਰੇਮ ਮੰਦਿਰ ਵਰਿੰਦਾਵਨ ਦੇ ਸੰਸਥਾਪਕ ਜਗਦਗੁਰੂ ਸ਼੍ਰੀ ਕ੍ਰਿਪਾਲੂ ਜੀ ਮਹਾਰਾਜ ਦੀਆਂ ਬੇਟੀਆਂ ਦੀ ਕਾਰ ਐਤਵਾਰ ਸਵੇਰੇ ਯਮੁਨਾ ਐਕਸਪ੍ਰੈਸ ਵੇਅ ‘ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਵੱਡੀ ਬੇਟੀ ਵਿਸ਼ਾਖਾ ਤ੍ਰਿਪਾਠੀ ਦੀ ਮੌ.ਤ ਹੋ ਗਈ।
ਜਾਣਕਾਰੀ ਅਨੁਸਾਰ ਤਿੰਨੇ ਬੇਟੀਆਂ ਸਿੰਗਾਪੁਰ ਜਾਣ ਲਈ ਜੇਵਰ ਏਅਰਪੋਰਟ ਜਾ ਰਹੀਆਂ ਸਨ। ਫਿਰ ਉਨ੍ਹਾਂ ਦੀ ਕਾਰ ਇੱਕ ਡੰਪਰ ਨਾਲ ਟਕਰਾ ਗਈ। ਇਸ ਹਾਦਸੇ ‘ਚ ਵੱਡੀ ਬੇਟੀ ਦੀ ਮੌ.ਤ ਹੋ ਗਈ, ਜਦੋਂਕਿ ਵਿਚਕਾਰਲੀ ਬੇਟੀ ਸ਼ਿਆਮਾ ਤ੍ਰਿਪਾਠੀ ਅਤੇ ਸਭ ਤੋਂ ਛੋਟੀ ਕ੍ਰਿਸ਼ਨਾ ਤ੍ਰਿਪਾਠੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਤਿੰਨੋਂ ਭੈਣਾਂ ਸਿੰਗਾਪੁਰ ਦੀ ਫਲਾਈਟ ਫੜਨ ਏਅਰਪੋਰਟ ਜਾ ਰਹੀਆਂ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।