ਯੂਪੀ: ਯੂਪੀ ਦੇ ਬਾਗਪਤ ਵਿੱਚ ਮੰਗਲਵਾਰ ਨੂੰ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ‘ਚ 7 ਲੋਕਾਂ ਦੀ ਮੌ.ਤ ਅਤੇ 80 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਬਾਗਪਤ ‘ਚ ਜੈਨ ਭਾਈਚਾਰੇ ਦਾ ਨਿਰਵਾਣ ਮਹਾਉਤਸਵ ਮਨਾਇਆ ਜਾ ਰਿਹਾ ਸੀ। ਇਸ ਦੌਰਾਨ 65 ਫੁੱਟ ਉੱਚਾ ਮੰਚ ਵੀ ਬਣਾਇਆ ਗਿਆ। ਜਿਸ ਲਈ ਪੌੜੀ ਬਣਾਈ ਗਈ ਸੀ। ਇਸ ਦੌਰਾਨ ਅਚਾਨਕ ਪੌੜੀਆਂ ਟੁੱਟ ਗਈਆਂ ਅਤੇ ਸ਼ਰਧਾਲੂ ਇਕ-ਦੂਜੇ ‘ਤੇ ਡਿੱਗਣ ਲੱਗੇ। ਇਸ ਤੋਂ ਬਾਅਦ ਭਗਦੜ ਮੱਚ ਗਈ ਅਤੇ 7 ਸ਼ਰਧਾਲੂਆਂ ਦੀ ਮੌ.ਤ ਹੋ ਗਈ।
ਤਿਉਹਾਰ ਵਿੱਚ ਭਗਵਾਨ ਆਦਿਨਾਥ ਨੂੰ ਪ੍ਰਸ਼ਾਦ ਚੜ੍ਹਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ। ਲੱਕੜ ਦਾ 65 ਫੁੱਟ ਉੱਚਾ ਥੜ੍ਹਾ ਬਣਾਇਆ ਗਿਆ ਸੀ। ਇਸ ‘ਤੇ ਭਗਵਾਨ ਦੀ 4-5 ਫੁੱਟ ਉੱਚੀ ਮੂਰਤੀ ਲਗਾਈ ਗਈ ਸੀ। ਸ਼ਰਧਾਲੂ ਭਗਵਾਨ ਤੱਕ ਪਹੁੰਚਣ ਲਈ ਪੌੜੀਆਂ ਚੜ੍ਹ ਰਹੇ ਸਨ। ਵਜ਼ਨ ਵਧਣ ਕਾਰਨ ਸਾਰਾ ਮੰਚ ਹੇਠਾਂ ਡਿੱਗ ਗਿਆ।
ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਐੱਸਪੀ ਅਤੇ ਐਡੀਸ਼ਨਲ ਐੱਸਪੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਦੱਸ ਦੇਈਏ ਕਿ ਇਹ ਸਮਾਗਮ ਹਰ ਸਾਲ ਕਰੀਬ 25 ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਸਮਾਗਮ ਵਾਲੀ ਥਾਂ ’ਤੇ ਬਣੇ ਥੜ੍ਹੇ ’ਤੇ ਵੱਡੀ ਗਿਣਤੀ ’ਚ ਸ਼ਰਧਾਲੂ ਚੜ੍ਹਨ ਕਾਰਨ ਖੰਭਿਆਂ ਦਾ ਸੰਤੁਲਨ ਵਿਗੜ ਗਿਆ ਅਤੇ ਰੱਸੀਆਂ ਟੁੱਟ ਗਈਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।