ਮੌਸਮ ਦੇ ਬਦਲੇ ਮਿਜਾਜ਼ ਨੇ ਉੱਤਰ ਭਾਰਤ ‘ਚ ਵਧਾਈ ਠੰਢ, ਪੰਜਾਬ ‘ਚ ਪੈ ਰਿਹਾ ਲਗਾਤਾਰ ਮੀਂਹ

TeamGlobalPunjab
1 Min Read

ਚੰਡੀਗੜ੍ਹ : ਉੱਤਰ ਭਾਰਤ ਵਿੱਚ ਮੌਸਮ ਦੇ ਬਦਲੇ ਮਿਜਾਜ਼ ਨੇ ਕੜਾਕੇ ਦੀ ਠੰਢ ਕਰ ਦਿੱਤੀ ਹੈ। ਮੈਦਾਨੀ ਇਲਾਕਿਆਂ ਵਿਚ ਲਗਾਤਾਰ ਪੈ ਰਹੇ ਮੀਂਹ ਅਤੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਨੇ ਤਾਪਮਾਨ ਹੇਠਾਂ ਪਹੁੰਚਾ ਦਿੱਤਾ ਹੈ।

ਮੈਦਾਨੀ ਇਲਾਕਿਆਂ ਵਿੱਚ ਪੈ ਰਹੇ ਮੀਂਹ ਕਾਰਨ ਪ੍ਰਦੂਸ਼ਿਤ ਹੋਏ ਵਾਤਾਵਰਣ ਤੋਂ ਰਾਹਤ ਮਿਲੀ ਹੈ। ਬੀਤੇ ਦਿਨ ਤੋਂ ਪੰਜਾਬ ਵਿੱਚ ਵੀ ਸਾਰੇ ਜ਼ਿਲ੍ਹਿਆਂ ਦੇ ਅੰਦਰ ਲਗਾਤਾਰ ਮੀਂਹ ਪੈ ਰਿਹਾ ਹੈ। ਜਲੰਧਰ, ਹੁਸ਼ਿਆਰਪੁਰ, ਬਠਿੰਡਾ, ਮਾਨਸਾ ਸਮੇਤ ਕਈ ਹਲਕਿਆਂ ਵਿੱਚ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਵੀ ਦੇਖਣ ਨੂੰ ਮਿਲੀ।

Share This Article
Leave a Comment