ਚੰਡੀਗੜ੍ਹ: ਪੰਜਾਬ ਸਿੱਖਿਆ ਵਿਭਾਗ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਅਧਿਆਪਕ ਹੁਣ ਸਿਰਫ ਪੜ੍ਹਾਉਣਗੇ ਹੀ ਨਹੀਂ, ਸਗੋਂ ਬੀ.ਪੀ. ਚੈੱਕ ਕਰਕੇ ‘ਡਾਕਟਰ’ ਵਾਂਗ ਰਿਪੋਰਟ ਵੀ ਰੱਖਣਗੇ। ਪੇਰੈਂਟਸ-ਟੀਚਰ ਮੀਟਿੰਗ (ਪੀਟੀਐੱਮ) ਦੌਰਾਨ ਬੱਚਿਆਂ ਸਮੇਤ ਘੱਟੋ-ਘੱਟ 100 ਲੋਕਾਂ ਦਾ ਬਲੱਡ ਪ੍ਰੈਸ਼ਰ ਚੈੱਕ ਕਰਨਾ ਜ਼ਰੂਰੀ ਹੋਵੇਗਾ। ਅਧਿਆਪਕ ਇਹ ਰਿਕਾਰਡ ਰੱਖਣਗੇ ਅਤੇ ਗੂਗਲ ਫਾਰਮ ਵਿੱਚ ਅਪਲੋਡ ਕਰਨਗੇ। ਅਣਗਿਹਲੀ ਵਾਲੇ ਸਕੂਲਾਂ ਦੇ ਪ੍ਰਿੰਸੀਪਲ ਤੇ ਸਖ਼ਤ ਕਾਰਵਾਈ ਹੋਵੇਗੀ। ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਵੱਲੋਂ ‘ਮਿਸ਼ਨ ਸਵਸਥ ਕਵਚ’ ਅਧੀਨ ਜਾਰੀ ਕੀਤਾ ਗਿਆ ਹੈ।
ਵਿਭਾਗ ਨੇ ਪੱਤਰ ਵਿੱਚ ਲਿਖਿਆ ਕਿ ਜਿਨ੍ਹਾਂ ਸਕੂਲਾਂ ਨੂੰ ਟ੍ਰੇਨਿੰਗ ਮਿਲੀ ਹੈ, ਉਹ 17 ਅਕਤੂਬਰ 2025 ਨੂੰ ਪੀਟੀਐੱਮ ਵਾਲੇ ਦਿਨ ਕੈਂਪ ਲਗਾਉਣਗੇ ਅਤੇ ਬੀ.ਪੀ. ਬਾਰੇ ਜਾਗਰੂਕਤਾ ਫੈਲਾਉਣਗੇ। ਹੈਲਥ ਮੈਂਟਰ ਬੱਚਿਆਂ ਦੀ ਮਦਦ ਨਾਲ ਇਸ ਨੂੰ ਨੋਡਲ ਅਧਿਕਾਰੀ ਵਜੋਂ ਚਲਾਵੇਗਾ। ਕੈਂਪ ਵਿੱਚ 100 ਲੋਕਾਂ ਦਾ ਬੀ.ਪੀ. ਤਿੰਨ-ਤਿੰਨ ਵਾਰ ਨਿਯਮ ਅਨੁਸਾਰ ਚੈੱਕ ਕਰਕੇ ਰਿਪੋਰਟ ਗੂਗਲ ਲਿੰਕ ਵਿੱਚ ਭਰਨੀ ਹੈ। ਰਿਪੋਰਟ ਸਕੂਲ ਰਿਕਾਰਡ ਵਿੱਚ ਰੱਖੀ ਜਾਵੇਗੀ ਅਤੇ ਲੋੜ ਪੈਣ ਤੇ ਵਿਭਾਗ ਵੱਲੋਂ ਮੰਗੀ ਜਾ ਸਕਦੀ ਹੈ। ਫੋਟੋਗ੍ਰਾਫੀ ਵੀ ਜ਼ਰੂਰੀ ਹੈ ਅਤੇ ਇਸ ਰਿਕਾਰਡ ਨੂੰ ਸੁਰੱਖਿਅਤ ਰੱਖੋ। ਮੁੜ ਪੱਤਰ ਨਹੀਂ ਭੇਜਿਆ ਜਾਵੇਗਾ, ਅਣਗਿਹਲੀ ਲਈ ਪ੍ਰਿੰਸੀਪਲ ਜ਼ਿੰਮੇਵਾਰ ਹੋਵੇਗਾ।
ਕਈ ਸਕੂਲਾਂ ਨੇ ਅਜੇ ਤੱਕ ਸਮਿਟਰੀ ਰੋਡ ਸਕੂਲ ਤੋਂ ਬੀ.ਪੀ. ਮਸ਼ੀਨ ਨਹੀਂ ਲਈ। 16 ਅਕਤੂਬਰ 2025 ਤੱਕ ਇਹ ਪ੍ਰਾਪਤ ਕਰ ਲਓ, ਨਹੀਂ ਤਾਂ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਦੀ ਉਲੰਘਣਾ ਮੰਨੀ ਜਾਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।