ਚੰਡੀਗੜ੍ਹ: ਅੱਜ ਚੰਡੀਗੜ੍ਹ ਐਮਐਲਏ ਹੋਸਟਲ ਵਿਖੇ ਸੁਖਬੀਰ ਸਿੰਘ ਬਾਦਲ ਦੀ ਕੋਠੀ ਦੇ ਅੱਗੇ ਇੱਕ ਟਾਵਰ ‘ਤੇ ਈਟੀਟੀ ਅਧਿਆਪਕ ਪੈਟਰੋਲ ਲੈ ਕੇ ਚੜ੍ਹ ਗਿਆ ਹੈ। ਅਧਿਆਪਕ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਹੋਵੇਗਾ।
ਖ਼ਬਰ ਲਿਖੇ ਜਾਣ ਤੱਕ ਟਾਵਰ ‘ਤੇ ਚੜ੍ਹੇ ਅਧਿਆਪਕ ਨਾਲ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਨੇ ਫੋਨ ’ਤੇ ਗੱਲ ਕੀਤੀ ਅਤੇ ਉਸ ਅਧਿਆਪਕ ਨੂੰ ਟਾਵਰ ਤੋਂ ਹੇਠਾਂ ਆਉਣ ਦੀ ਅਪੀਲ ਕੀਤੀ।