ਤਰਨਤਾਰਨ : ਤਰਨਤਾਰਨ ਵਿਖੇ 65 ਸਾਲਾਂ ਬਜ਼ੁਰਗ ਵਿਅਕਤੀ ਵੱਲੋਂ ਘਰ ‘ਚ ਕੰਮ ਕਰਦੀ ਨਾਬਾਲਿਗ ਕੁੜੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਗਰੀਬੀ ਦੇ ਕੁਝ ਸਮੇਂ ਤੋ ਉਕਤ ਬਜ਼ੁਰਗ ਵਿਅਕਤੀ ਦੇ ਘਰ ਘਰੇਲੂ ਨੋਕਰਾਣੀ ਦੇ ਤੋਰ ਤੇ ਬੱਚੇ ਖਿਡਾਉਣ ਦਾ ਕੰਮ ਕਰਦੀ ਸੀ ਅਤੇ ਦਿਨ ਰਾਤ ਉਥੇ ਹੀ ਰਹਿੰਦੀ ਸੀ।
ਪੀੜਤ ਦੇ ਹੱਕ ਵਿਚ ਨਿਤਰੇ ‘ਆਪ’ ਆਗੂਆਂ ਨੇ ਮੁਲਜ਼ਮ ਦੀ ਗ੍ਰਿਫਤਾਰੀ ਦੀ ਮੰਗ ਖਾਤਰ ਥਾਣਾ ਸਿਟੀ ਤਰਨਤਾਰਨ ਅੱਗੇ ਧਰਨਾ ਲਗਾ ਦਿੱਤਾ ਹੈ। ਡੀਐੱਸਪੀ ਸਬ ਡਵੀਜਨ ਤਰਨਤਾਰਨ ਸੁੱਚਾ ਸਿੰਘ ਬੱਲ ਮੁਤਾਬਕ ਜਾਂਚ ਜਾਰੀ ਹੈ।
ਪੀੜਤ ਲੜਕੀ ਨੇ ਦੱਸਿਆ ਕਿ ਜਿਸ ਸਮੇਂ ਉਜ ਨਾਲ ਘੱਟਣਾ ਘੱਟੀ ਹੈ। ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ ਸਿਰਫ ਬਜ਼ੁਰਗ ਵਿਅਕਤੀ ਹੀ ਘਰ ਵਿੱਚ ਸੀ ਤੇ ਉਸ ਵੱਲੋਂ ਉਸ ਨਾਲ ਗਲਤ ਕੰਮ ਕੀਤਾ ਹੈ ਅਤੇ ਕਿਸੇ ਨੂੰ ਦੱਸਣ ਤੇ ਜਾਨੋ ਮਾਰਨ ਦੀਆ ਧਮਕੀਆਂ ਦਿੱਤੀਆਂ ਗਈਆਂ ਸਨ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ 12 ਸਾਲਾ ਧੀ ਕਰੀਬ ਤਿੰਨ ਮਹੀਨੇ ਤੋਂ ਜੰਡਿਆਲਾ ਰੋਡ ’ਤੇ ਸਥਿਤ ਘਰ ਕੰਮ ਕਰਦੀ ਸੀ ਤੇ ਰਾਤ ਸਮੇਂ ਉਥੇ ਰਹਿੰਦੀ ਸੀ। ਉਨ੍ਹਾਂ ਦੀ ਧੀ ਲੰਘੇ ਚਾਰ ਪੰਜ ਦਿਨਾਂ ਤੋਂ ਕੰਮ ’ਤੇ ਨਹੀਂ ਗਈ ਤਾਂ ਮਾਂ ਨੇ ਕਾਰਨ ਪੁੱਛਿਆ। ਕੁੜੀ ਨੇ ਦੱਸਿਆ ਕਿ ਮਾਲਕ ਨੇ ਕੁਝ ਗ਼ਲਤ ਕੀਤਾ ਹੈ ਅਤੇ ਧਮਕੀਆਂ ਦੇ ਰਿਹਾ ਸੀ। ਇਸ ’ਤੇ ਪੁਲਿਸ ਨੇ ਥਾਣਾ ਸਿਟੀ ਤਰਨਤਾਰਨ ਵਿਚ ਅਸ਼ੋਕ ਕੁਮਾਰ ਦੇ ਖਿਲਾਫ ਜਬਰ ਜਨਾਹ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਇਸ ਸਬੰਧੀ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਗੱਜਣ ਸਿੰਘ ਨੇ ਦੱਸਿਆ ਕਿ ਪੁਲਿਸ ਲੜਕੀ ਦੇ ਪਿਤਾ ਮਨਜੀਤ ਸਿੰਘ ਦੀ ਸ਼ਿਕਾਇਤ ਤੇ 174 ਨੰਬਰ ਐਫ ਆਈ ਆਰ ਦਰਜ ਕਰਕੇ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।