65 ਸਾਲਾ ਹਾਥੀ ਬਣਿਆ VVIP, ਹਥਿਆਰਾਂ ਨਾਲ ਲੈਸ ਫੌਜ ਕਰੇਗੀ ਸੁਰੱਖਿਆ

TeamGlobalPunjab
2 Min Read

ਤੁਸੀਂ ਅੱਜ ਤੱਕ ਸਿਆਸੀ ਆਗੂਆਂ ਜਾਂ ਹੋਰ ਵੱਡੇ ਸਿਤਾਰਿਆਂ ਦੀ ਸੁਰੱਖਿਆ ‘ਚ ਤਾਇਨਾਤ ਫੌਜ ਦੇ ਜਵਾਨਾਂ ਨੂੰ ਜ਼ਰੂਰ ਵੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਵੇਖਿਆ ਹੈ ਕਿ ਕਿਸੇ ਜਾਨਵਰ ਦੀ ਸੁਰੱਖਿਆ ਹਥਿਆਰਬੰਦ ਫੌਜੀਆਂ ਵੱਲੋਂ ਕੀਤੀ ਜਾਂਦੀ ਹੈ ਹਾਂ, ਇਹ ਸੱਚ ਹੈ।

ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੇ ਸਭ ਤੋਂ ਵੱਡੇ ਹਾਥੀ ਦੀ ਸੁਰੱਖਿਆ ਲਈ ਹਥਿਆਰਬੰਦ ਫੌਜ ਤਾਇਨਾਤ ਕੀਤੀ ਹੈ। 65 ਸਾਲਾ ਹਾਥੀ ਨੰਡੁਨਗਮੁਵਾ ਰਾਜਾ ਦੀ ਉਚਾਈ 10.5 ਫੁੱਟ ਹੈ ਹਾਥੀ ਨੰਡੁਨਗਮੁਵਾ ਸ੍ਰੀਲੰਕਾ ਦਾ ਸਭ ਤੋਂ ਵੱਡਾ ਹਾਥੀ ਹੈ। ਹਾਥੀ ਦੀ ਦੇਖਭਾਲ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਨੰਡੁਨਗਮੁਵਾ ਕਈ ਤਿਉਹਾਰਾਂ ‘ਚ ਹਿੱਸਾ ਲੈਣ ਲਈ ਮੁੱਖ ਮਾਰਗਾਂ ‘ਚੋਂ ਲੰਘਦਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਉਸ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਹੈ।

ਹਾਥੀ ਦੇ ਮਾਲਕ ਨੇ ਦੱਸਿਆ ਕਿ ਸਾਲ 2015 ‘ਚ ਇੱਕ ਤੇਜ਼ ਰਫਤਾਰ ਮੋਟਰਸਾਈਕਲ ਹਾਥੀ ਨਾਲ ਟਕਰਾ ਗਿਆ ਸੀ। ਜਿਸ ਤੋਂ ਬਾਅਦ ਸਰਕਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ, ਸਰਕਾਰ ਨੇ ਸੀਸੀਟੀਵੀ ਫੁਟੇਜ ਦੇਖੀ ਤੇ ਹਾਥੀ ਦੇ ਮਾਲਕ ਨਾਲ ਸੰਪਰਕ ਕੀਤਾ ਤੇ ਨੰਡੁਨਗਮੁਵਾ ਨੂੰ ਸੁਰੱਖਿਆ ਦੀ ਪੇਸ਼ਕਸ਼ ਕੀਤੀ।

ਹਾਥੀ ਦੇ ਮਾਲਕ ਨੇ ਸਰਕਾਰ ਦੀ ਇਸ ਪੇਸ਼ਕਸ਼ ਲਈ ਹਾਮੀ ਭਰ ਦਿੱਤੀ ਜਿਸ ਤੋਂ ਬਾਅਦ ਹਾਥੀ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਭੀੜ ਭਰੇ ਇਲਾਕਿਆਂ ‘ਚ ਹਾਥੀ ਦੇ ਜਾਣ ‘ਤੇ ਇਸ ਦੀ ਸੁਰੱਖਿਆ ਲਈ ਦੋ ਜਵਾਨ ਤਾਇਨਾਤ ਕੀਤੇ ਗਏ ਹਨ ਤੇ ਨਾਲ ਹੀ ਉਸਦੀ ਦੇਖਭਾਲ ਲਈ ਵੀ ਲੋਕ ਮੌਜੂਦ ਹੁੰਦੇ ਹਨ।

ਨੰਡੁਨਗਮੁਵਾ ਸ੍ਰੀਲੰਕਾ ਦੇ ਉਨ੍ਹਾਂ ਹਾਥੀਆਂ ‘ਚੋਂ ਹੈ ਜੋ ਗੌਤਮ ਬੁੱਧ ਦੇ ਅਵਸ਼ੇਸ਼ ਵਾਲੇ ਪਿਟਾਰੇ ਨੂੰ ਸਲਾਨਾ ਝਾਕੀ ਦੌਰਾਨ ਗੌਤਮ ਬੁੱਧ ਦੇ ਪਵਿਤੱਰ ਮੰਦਰ ਤੱਕ ਲੈ ਕੇ ਜਾਂਦਾ ਹੈ। ਬੋਧ ਮੰਦਰ ਤੱਕ ਪਹੁੰਚਣ ਹਾਥੀਆਂ ਨੂੰ ਕੈਂਡੀ ਹਿਲ ਰਿਜੋਰਟ ਤੱਕ 90 ਕਿਲੋਮੀਟਰ ਦਾ ਸਫਰ ਤੈਅ ਕਰਨਾ ਹੁੰਦਾ ਹੈ। ਇਹ ਧਾਰਮਿਕ ਸਮਾਗਮ ਹਰ ਸਾਲ ਅਗਸਤ ਮਹੀਨੇ ਵਿੱਚ ਹੁੰਦਾ ਹੈ, ਜਿਸ ਵਿੱਚ 100 ਤੋਂ ਵੱਧ ਹਾਥੀ ਹਿੱਸਾ ਲੈਂਦੇ ਹਨ।

Share this Article
Leave a comment