ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਲਈ CBI ਦੀ ਟੀਮ ਪਹੁੰਚੀ ਮੁੰਬਈ

TeamGlobalPunjab
1 Min Read

ਮੁੰਬਈ: ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਸੀਬੀਆਈ ਦੀ ਇੱਕ ਟੀਮ ਜਾਂਚ ਦੇ ਲਈ ਮੁੰਬਈ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅੱਜ ਮੁੰਬਈ ਪੁਲਿਸ ਦੇ ਕਮਿਸ਼ਨਰ ਪਰਮਬੀਰ ਸਿੰਘ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੇ ਨਾਲ ਮੁਲਾਕਾਤ ਵੀ ਕੀਤੀ। ਮੁਲਾਕਾਤ ਤੋਂ ਬਾਅਦ ਜਦੋਂ ਪੁਲਿਸ ਕਮਿਸ਼ਨਰ ਨੂੰ ਸਵਾਲ ਕੀਤਾ ਗਿਆ ਕਿ ਉਹ CBI ਟੀਮ ਦਾ ਸਹਿਯੋਗ ਕਰਨਗੇ?, ਤਾਂ ਜਵਾਬ ਵਿੱਚ ਪਰਮਵੀਰ ਸਿੰਘ ਨੇ ਕਿਹਾ – ਬੇਸ਼ੱਕ ਅਸੀਂ ਸੀਬੀਆਈ ਨੂੰ ਜਾਂਚ ਵਿੱਚ ਮਦਦ ਕਰਾਂਗੇ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਮੁੰਬਈ ‘ਚ ਆਪਣੇ ਅਪਾਰਟਮੈਂਟ ਦੀ ਛੱਤ ਤੇ ਲਟਕੇ ਹੋਏ ਮਿਲੇ ਸਨ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਨੇ ਸੁਸ਼ਾਂਤ ਦੀਆਂ ਭੈਣਾਂ, ਰੀਆ ਚੱਕਰਵਤੀ ਸਣੇ 56 ਲੋਕਾਂ ਦੇ ਬਿਆਨ ਦਰਜ ਕੀਤੇ ਸਨ।

ਸੁਪਰੀਮ ਕੋਰਟ ਨੇ ਹੁਕਮਾਂ ਤੋਂ ਬਾਅਦ ਹੁਣ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੜਤਾਲ ਵਿੱਚ ਤੇਜ਼ੀ ਲਿਆਉਣ ਲਈ CBI ਦੀ ਇੱਕ ਟੀਮ ਅੱਜ ਮੁੰਬਈ ਪਹੁੰਚੀ। ਇਸ ਦੌਰਾਨ ਸੀਬੀਆਈ ਸੁਸ਼ਾਂਤ ਸਿੰਘ ਦੇ ਬਾਂਦਰਾ ਸਥਿਤ ਅਪਾਰਟਮੈਂਟ ਦਾ ਦੌਰਾ ਵੀ ਕਰੇਗੀ ਅਤੇ ਜ਼ਰੂਰੀ ਸਬੂਤ ਵੀ ਇਕੱਠੇ ਕੀਤੇ ਜਾਣਗੇ।

Share this Article
Leave a comment