ਨਵੀਂ ਦਿੱਲੀ: ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਪੁਲਿਸ ਦੀ ਜਾਂਚ ਜਾਰੀ ਹੈ। ਹੁਣ ਤੱਕ ਮਾਮਲੇ ‘ਚ 10 ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ‘ਚ ਸੁਸ਼ਾਂਤ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਹੁਣ ਉਨ੍ਹਾਂ ਦੀ ਕਰੀਬੀ ਦੋਸਤ ਰੀਆ ਚੱਕਰਵਰਤੀ ਨੂੰ ਪੁੱਛਗਿਛ ਲਈ ਥਾਣੇ ਬੁਲਾਇਆ ਗਿਆ ਹੈ।
ਸੁਸ਼ਾਂਤ ਨੇ 14 ਜੂਨ ਨੂੰ ਮੁੰਬਈ ‘ਚ ਆਪਣੇ ਬਾਂਦਰਾ ਸਥਿਤ ਘਰ ‘ਚ ਖੁਦਕੁਸ਼ੀ ਕਰ ਲਈ ਸੀ। ਪੋਸਟਮਾਰਟਮ ‘ਚ ਮੌਤ ਦੀ ਵਜ੍ਹਾ ਦਮ ਘੁਟਣ ਨਾਲ ਦੱਸੀ ਗਈ ਸੀ। ਸੁਸ਼ਾਂਤ ਦੇ ਕੋਲੋਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ, ਜਿਸ ਦੇ ਨਾਲ ਸਹੀ ਵਜ੍ਹਾ ਦਾ ਖੁਲਾਸਾ ਹੋ ਸਕਦਾ।
ਪੁਲਿਸ ਕਈ ਐਂਗਲ ਤੋਂ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਮੁੰਬਈ ਪੁਲਿਸ ਨੇ ਵੀਰਵਾਰ ਨੂੰ ਸੁਸ਼ਾਂਤ ਦੀ ਦੋਸਤ ਰੀਆ ਚੱਕਰਵਰਤੀ ਨੂੰ ਪੁੱਛਗਿਛ ਲਈ ਬਾਂਦਰਾ ਪੁਲਿਸ ਸਟੇਸ਼ਨ ਬੁਲਾਇਆ। ਰੀਆ ਸੁਸ਼ਾਂਤ ਦੇ ਅੰਤਮ ਦਰਸ਼ਨ ਕਰਨ ਵੀ ਆਰਐਨ ਕੂਪਰ ਹਸਪਤਾਲ ਵੀ ਗਈ ਸਨ, ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ।
ਰਿਪੋਰਟਾਂ ਮੁਤਾਬਕ ਸੁਸ਼ਾਂਤ ਨੇ ਰੀਆ ਦੇ ਨਾਲ ਮਿਲ ਕੇ 2019 ਵਿੱਚ ਇੱਕ ਕੰਪਨੀ ਵੀ ਸ਼ੁਰੂ ਕੀਤੀ ਸੀ ਜਿਸ ਦਾ ਨਾਮ Vividrage Rhealityx ਸੀ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: