ਸਰੀ: ਬੀਤੇ ਦਿਨੀ ਕਲੋਵਰਡੇਲ ਕਮਿਊਨਿਟੀ ਕਿਚਨ ਲਈ ਫੰਡ ਰੇਜ਼ ਕੀਤਾ ਗਿਆ। ਕਲੋਵਰਡੇਲ ਕਮਿਊਨਿਟੀ ਕਿਚਨ ਕ੍ਰਿਸਮਿਸ ਮੌਕੇ 500 ਗਿਫਟ ਹੈਂਪਰ ਬਣਾ ਕੇ ਲੋਕਾਂ ਵਿਚ ਵੰਡ ਰਹੀ ਹੈ।
ਇਹ ਈਵੈਂਟ ਸੇਵ ਆਨ ਫੂਡਸ ਦੇ ਸਹਿਯੋਗ ਨਾਲ ਕੀਤਾ ਗਿਆ। ਸੇਵ ਆਨ ਫੂਡਸ ਕੈਨੇਡਾ ਦਾ ਪ੍ਰਸਿੱਧ ਗਰੋਸਰੀ ਸਟੋਰ ਹੈ ਜੋ 177 ਦੇ ਕਰੀਬ ਲੋਕੇਸ਼ਨਸ ਉੱਪਰ ਸਥਿਤ ਹੈ।
ਸਰੀ ਆਰਸੀਐਮਪੀ ਯੂਥ ਇੰਗੇਜਮੈਂਟ ਦੁਆਰਾ ਇਸ ਈਵੈਂਟ ਲਈ ਖਾਸ ਯਤਨ ਕੀਤੇ ਗਏ ਤਾਂ ਕਿ ਛੁੱਟੀਆਂ ਦੇ ਸਮੈਂ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।
ਬੀਤੇ ਦਿਨੀ ਸਿਟੀ ਆਫ ਸਰੀ ਵਲੋਂ ਨੌਵਾਂ ਸਲਾਨਾ ਸਰੀ ਟਰੀ ਲਾਈਟਿੰਗ ਫੈਸਟੀਵਲ ‘ਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ। ਇਹ ਟਰੀ 2 ਜਨਵਰੀ 2020 ਤੱਕ ਸਿਵਕ ਪਲਾਜ਼ਾ ਵਿਚ ਜਗਦਾ ਰਹੇਗਾ।ਇਸ ਵੇਲੇ ਸਰੀ ਦੇ ਮੇਅਰ ਡੱਗ ਮਕੱਲਮ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਮੇਅਰ ਡੱਗ ਮਕੱਲਮ ਨੇ ਇਸ ਮੌਕੇ ਇਸ ਫੈਸਟੀਵਲ ਉਪਰ ਮਾਣ ਮਹਿਸੂਸ ਕਰਦਿਆਂ ਲੋਕਾਂ ਦੁਆਰਾ ਹੱਸਦੇ ਚਿਹਰਿਆਂ ਨਾਲ ਹਿੱਸਾ ਲੈਣ ਉੱਪਰ ਖੁਸ਼ੀ ਪ੍ਰਗਟ ਕੀਤੀ।