ਸਰੀ : ਕੈਨੇਡਾ ‘ਚ ਇੱਕ ਵਾਰ ਫਿਰ ਸਿੱਖਾਂ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਈ ਹੈ। ਬੀ.ਸੀ. ਦੇ ਸਰੀ ਸ਼ਹਿਰ ‘ਚ ਟਰੱਕ ਲੈ ਕੇ ਪੁੱਜੇ ਜਗਦੀਪ ਸਿੰਘ ‘ਤੇ ਇੱਕ ਅਣਪਛਾਤੇ ਵਿਅਕਤੀ ਨੇ ਅਚਾਨਕ ਹਮਲਾ ਕਰ ਦਿੱਤਾ। ਵਿਅਕਤੀ ਵਲੋਂ ਸਿੰਘ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਅਤੇ ਧੱਕੇ ਮਾਰਨ ਲੱਗਿਆ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਜਗਦੀਪ ਸਿੰਘ ਨੇ ਦੱਸਿਆ ਕਿ ਸਰੀ ਦੀ 128 ਸਟ੍ਰੀਟ ਅਤੇ 80ਵੇਂ ਐਵੇਨਿਊ ਇਲਾਕੇ ਨੇੜੇ ਉਸ ਨੇ ਆਪਣਾ ਟਰੱਕ ਰੋਕਿਆ ਅਤੇ ਬਾਹਰ ਨਿਕਲ ਕੇ ਇੱਕ ਹੋਰ ਡਰਾਈਵਰ ਨਾਲ ਬੀਮੇ ਬਾਰੇ ਜਾਣਕਾਰੀ ਸਾਂਝੀ ਕਰ ਰਿਹਾ ਸੀ ਕਿ ਇੱਕ ਵਿਅਕਤੀ ਉਸ ਵੱਲ ਵਧਿਆ ਅਤੇ ਸਿਰ ’ਤੇ ਵਾਰ ਕਰ ਕੇ ਦਸਤਾਰ ਉਤਾਰ ਦਿੱਤੀ। ਇਸ ਤੋਂ ਬਾਅਦ ਉਹ ਧੱਕੇ ਮਾਰਨ ਲੱਗਿਆ ਅਤੇ ਆਪਣੀ ਸਿਗਰਟ ਜਗਦੀਪ ਸਿੰਘ ਉਪਰ ਸੁੱਟ ਦਿੱਤੀ। ਇਸ ਤੋਂ ਬਾਅਦ ਹਮਲਾਵਰ ਨੇ ਜਗਦੀਪ ਸਿੰਘ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ।
Via @GurpreetSSahota, Sask truck driver Jagdeep Singh had his turban punched off following an altercation in Surrey on July 9. Suspect backed off after people in the community got involved. @SurreyRCMP detained man for assault & report has been filed to Crown Counsel. @NEWS1130 pic.twitter.com/rlb77GIVwY
— Tarnjit Kaur Parmar (@Tarnjitkparmar) July 21, 2021
ਅਜਿਹਾ ਦੇਖ ਕੇ ਆਸ-ਪਾਸ ਮੌਜੂਦ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਜਗਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਸਕੈਚਵਨ ‘ਚ ਰਹਿੰਦਾ ਪਰ ਇਸ ਮਾਮਲੇ ਵਿਚ ਇਨਸਾਫ਼ ਹੋਣਾ ਚਾਹੀਦਾ ਹੈ। ਇਸੇ ਦੌਰਾਨ 9 ਜੁਲਾਈ ਦੀ ਘਟਨਾ ਨਾਲ ਸਬੰਧਤ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਅਤੇ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ।