ਨਿਊਜ਼ ਡੈਸਕ – ਰਜਨੀਕਾਂਤ ਨੂੰ ਅੱਜ ਹੈਦਰਾਬਾਦ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਜਨੀਕਾਂਤ ਨੂੰ ਅੱਜ ਸਵੇਰੇ ਬਲੱਡ ਪ੍ਰੈਸ਼ਰ ਦੇ ਉਤਰਾਅ ਚੜ੍ਹਾਅ ਤੇ ਥਕਾਵਟ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।
ਦੱਸ ਦਈਏ ਅਪੋਲੋ ਹਸਪਤਾਲ ਨੇ ਇੱਕ ਬਿਆਨ ‘ਚ ਕਿਹਾ ਕਿ ਰਜਨੀਕਾਂਤ ਪਿਛਲੇ 10 ਦਿਨਾਂ ਤੋਂ ਹੈਦਰਾਬਾਦ ‘ਚ ਸ਼ੂਟ ਕਰ ਰਿਹਾ ਹੈ। ਬਲੱਡ ਪ੍ਰੈਸ਼ਰ ‘ਚ ਭਾਰੀ ਉਤਰਾਅ-ਚੜ੍ਹਾਅ ਕਾਰਨ ਰਜਨੀਕਾਂਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਜਨੀਕਾਂਤ ਡਾਕਟਰਾਂ ਦੀ ਨਿਗਰਾਨੀ ‘ਚ ਹੈ ਤੇ ਹਾਲਤ ਸੁਧਾਰਨ ਤੋਂ ਬਾਅਦ ਰਜਨੀਕਾਂਤ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 22 ਦਸੰਬਰ ਨੂੰ ਰਜਨੀਕਾਂਤ ਦਾ ਕੋਵਿਡ-19 ਟੈਸਟ ਹੋਇਆ ਸੀ ਜੋ ਕਿ ਨਕਾਰਾਤਮਕ ਪਾਇਆ ਗਿਆ ਸੀ।
ਇਸਦੇ ਨਾਲ ਹੀ ਪ੍ਰਸ਼ੰਸਕਾਂ ਨੂੰ ਜਦੋਂ ਰਜਨੀਕਾਂਤ ਦੀ ਸਿਹਤ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਰਜਨੀਕਾਂਤ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ।