ਸੰਨੀ ਇਨਕਲੇਵ ਦੇ ਮਾਲਕ ਇੱਕ ਵਾਰ ਫਿਰ ਭਗੌੜਾ ਕਰਾਰ

TeamGlobalPunjab
2 Min Read

ਚੰਡੀਗੜ੍ਹ: ਸੰਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਇੱਕ ਵਾਰ ਫਿਰ ਚੰਡੀਗੜ੍ਹ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਹਨ। ਜਿਊਡੀਸ਼ੀਅਲ ਮਜਿਸਟਰੇਟ ਦੀ ਅਦਾਲਤ ਨੇ 20 ਦਸੰਬਰ ਨੂੰ ਛੇ ਵੱਖ-ਵੱਖ ਮਾਮਲਿਆਂ ਵਿੱਚ ਬਾਜਵਾ ਨੂੰ ਭਗੌੜਾ ਕਰਾਰ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਕੇਸ ਵਿੱਚ ਕੋਰਟ ਨੇ ਚਾਰ ਮਹੀਨੇ ਪਹਿਲਾਂ ਵੀ ਬਾਜਵਾ ਨੂੰ ਭਗੌੜਾ ਕਰਾਰ ਦਿੱਤਾ ਸੀ। ਬਾਜਵਾ ਇਨ੍ਹਾਂ ਕੇਸਾਂ ਵਿੱਚ ਕਾਫ਼ੀ ਸਮੇਂ ਤੋਂ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ ਸੀ ।

ਬਾਜਵਾ ਦੇ ਖਿਲਾਫ ਖਰੜ ਦੀ ਨਸੀਬ ਕੌਰ ਅਤੇ ਉਨ੍ਹਾਂ ਦੇ ਬੇਟੇ ਮੰਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ। ਨਸੀਬ ਕੌਰ ਨੇ ਬਾਜਵਾ ਨੂੰ ਆਪਣੀ ਜ਼ਮੀਨ ਵੇਚੀ ਸੀ , ਜਿਸ ਦੇ ਲਈ ਉਸਨੇ ਨਸੀਬ ਕੌਰ ਨੂੰ ਚੈੱਕ ਨਾਲ ਪੇਮੈਂਟ ਕੀਤੀ ਸੀ। ਨਸੀਬ ਕੌਰ ਨੇ ਬਾਜਵਾ ਨੂੰ 12 ਕਨਾਲ 19 ਮਰਲੇ ਜਗ੍ਹਾ ਵੇਚੀ ਸੀ ਦੋਵੇਂ ਪਾਰਟੀਆਂ ਵਿੱਚ 17 ਮਾਰਚ 2018 ਨੂੰ ਪ੍ਰਾਪਰਟੀ ਦੀ ਸੇਲ ਲਈ ਐਗਰੀਮੇਂਟ ਹੋਇਆ ਸੀ ।

ਐਗਰੀਮੇਂਟ ਦੇ ਮੁਤਾਬਕ ਬਾਜਵਾ ਨੇ ਪੇਮੈਂਟ ਲਈ 4.95 ਲੱਖ ਰੁਪਏ ਦੇ ਕਈ ਚੈੱਕ ਦਿੱਤੇ ਸਨ ਜਿਨ੍ਹਾਂ ਨੂੰ ਸ਼ਿਕਾਇਤਕਰਤਾ ਨੇ ਆਪਣੇ ਬੈਂਕ ਵਿੱਚ ਲਗਾਇਆ ਪਰ ਇਹ ਚੈੱਕ ਕਲੀਅਰ ਨਹੀਂ ਹੋਏ। ਉਨ੍ਹਾਂ ਨੇ ਬਾਜਵਾ ਡਿਵੈਲਪਰਸ ਲਿਮਿਟੇਡ ਦੇ ਆਫੀਸ਼ੀਅਲਸ ਨਾਲ ਗੱਲ ਕਰਨ ਤੋਂ ਬਾਅਦ ਦੁਬਾਰਾ ਚੈਕ ਅਕਾਉਂਟ ਵਿੱਚ ਲਗਾਏ ਪਰ ਸਾਰੇ ਚੈੱਕ ਬਾਊਂਸ ਹੋ ਗਏ।

ਸ਼ਿਕਾਇਤਕਰਤਾ ਨੇ 18 ਸਤੰਬਰ 2018 ਨੂੰ ਜਰਨੈਲ ਸਿੰਘ ਬਾਜਵਾ ਅਤੇ ਬਾਜਵਾ ਡਿਵੈਲਪਰਸ ਨੂੰ ਲੀਗਲ ਨੋਟਿਸ ਭੇਜਿਆ। ਉਨ੍ਹਾਂ ਨੇ ਲੀਗਲ ਨੋਟਿਸ ਦੇ ਜ਼ਰੀਏ 15 ਦਿਨਾਂ ਅੰਦਰ ਉਨ੍ਹਾਂ ਦੀ ਪੇਮੈਂਟ ਦਿੱਤੇ ਜਾਣ ਦੀ ਮੰਗ ਕੀਤੀ ਪਰ ਬਾਜਵਾ ਡਿਵੈਲਪਰਸ ਵੱਲੋਂ ਕੋਈ ਜਵਾਬ ਨਹੀਂ ਆਇਆ ਅਤੇ ਉਨ੍ਹਾਂ ਨੇ ਇਹ ਕੇਸ ਫਾਈਲ ਕੀਤੇ।

- Advertisement -

Share this Article
Leave a comment