ਨਿਊਜ਼ ਡੈਸਕ: ਕੋਰੋਨਾ ਸੰਕਟ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ।ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਸਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਟਿਪਣੀਆਂ ਸਾਹਮਣੇ ਆ ਰਹੀਆਂ ਹਨ।
ਮਸ਼ਹੂਰ ਕਾਮੇਡੀਅਨ ਸੁਨੀਲ ਪਾਲ ਹਰ ਮੁੱਦੇ ’ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੇ ਹਨ। ਪਰ ਇਸ ਵਾਰ ਉਨ੍ਹਾਂ ਦਾ ਜ਼ਿਆਦਾ ਖੁਲ੍ਹ ਕੇ ਬੋਲਣਾ ਹੀ ਮੁਸੀਬਤ ਦਾ ਕਾਰਨ ਬਣ ਗਿਆ। ਉਨ੍ਹਾਂ ਨੇ ਡਾਕਟਰਾਂ ਬਾਰੇ ਇੱਕ ਵਿਵਾਦਪੂਰਨ ਟਿੱਪਣੀ ਕੀਤੀ ਸੀ। ਦਸਦਈਏ ਸੁਨੀਲ ਪਾਲ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤਾ ਸੀ ਕਿ ਜ਼ਿਆਦਾਤਰ ਡਾਕਟਰ ਚੋਰ ਹਨ ਅਤੇ ਉਹ ਮਾੜੇ ਮਰੀਜ਼ਾਂ ਦੀ ਦੇਖਭਾਲ ਨਹੀਂ ਕਰਦੇ।
ਜਿਸਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮੁੰਬਈ ਦੇ ਅੰਧੇਰੀ ਪੁਲਿਸ ਸਟੇਸ਼ਨ ’ਚ ਮਾਮਲਾ ਦਰਜ ਹੋਇਆ ਹੈ।ਐਸੋਸੀਏਸ਼ਨ ਆਫ ਮੈਡੀਕਲ ਕੰਸਲਟੈਂਟਸ ਦੀ ਮੁਖੀ ਡਾ. ਸੁਸ਼ਮਿਤਾ ਭਟਨਾਗਰ ਦੀ ਸ਼ਿਕਾਇਤ ਦੇ ਆਧਾਰ ’ਤੇ ਅੰਧੇਰੀ ਪੁਲਿਸ ਨੇ ਮੰਗਲਵਾਰ ਨੂੰ ਪਾਲ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਦਰਅਸਲ, ਸੁਨੀਲ ਪਾਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਸੁਨੀਲ ਪਾਲ ਆਪਣੇ ਬਿਆਨ ਬਾਰੇ ਮੁਆਫੀ ਮੰਗਦਾ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਟਵੀਟ ਕਰਕੇ ਮੁਆਫੀ ਮੰਗੀ। ਇਸ ਤੋਂ ਇਲਾਵਾ, ਕਾਮੇਡੀਅਨ ਨੇ ਆਪਣੇ ਟਵੀਟ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਪੀਐਮਓ, ਏਮਜ਼ ਡਾਕਟਰ ਐਸੋਸੀਏਸ਼ਨ, ਸੀਐਮ ਮਹਾਰਾਸ਼ਟਰ ਨੂੰ ਵੀ ਟੈਗ ਕੀਤਾ ਹੈ।
Sorry doctor's 🙏🙏🙏🙏 #doctorsaresaviours #AIIMS @AmitShah @AmitShahOffice @PMOIndia @ANI @ndtv @ndtvindia @ABPNews @AIIMSRDA @AMCMUMBAI @CMOMaharashtra @OfficeofUT @AUThackeray @rajeshtope11 @MumbaiPolice @CPMumbaiPolice @DGPMaharashtra :- https://t.co/X1sE39oEgQ pic.twitter.com/0U72sOIviU
— Sunil Pal Comedian (@iSunilPal) May 5, 2021