Home / ਸਿਆਸਤ / ਕਾਂਗਰਸ ਪ੍ਰਧਾਨ ਬਣਕੇ ਜਾਖੜ ਨੇ ਦੇਖੋ ਕਿਹੜੀ ਗੱਲੋਂ ਕੀਤੀ ਕੋਰੀ ਨਾਂਹ, ਬੱਲੇ ਓਏ! ਐਤਕੀਂ ਤਗੜਾ ਹੋ ਕੇ ਆਇਐ ਜਾਖੜ 

ਕਾਂਗਰਸ ਪ੍ਰਧਾਨ ਬਣਕੇ ਜਾਖੜ ਨੇ ਦੇਖੋ ਕਿਹੜੀ ਗੱਲੋਂ ਕੀਤੀ ਕੋਰੀ ਨਾਂਹ, ਬੱਲੇ ਓਏ! ਐਤਕੀਂ ਤਗੜਾ ਹੋ ਕੇ ਆਇਐ ਜਾਖੜ 

ਚੰਡੀਗੜ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਕਹਿ ਕੇ ਉਨ੍ਹਾਂ ਕਿਆਸ ਅਰਾਈਆਂ ‘ਤੇ ਸੌ ਘੜੇ ਪਾਣੀ ਪਾ ਦਿੱਤਾ ਹੈ, ਕਿ ਉਹ ਆਉਂਦਿਆਂ ਜ਼ਿਮਨੀ ਚੋਣਾਂ ਵਿੱਚ ਬਤੌਰ ਕਾਂਗਰਸ ਉਮੀਦਵਾਰ ਪੰਜਾਬ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਨਹੀਂ ਲੜਨਗੇ । ਜਾਖੜ ਅਨੁਸਾਰ ਪਾਰਟ ਹਾਈ ਕਮਾਂਡ ਨੇ ਉਨ੍ਹਾਂ ਨੂੰ ਪ੍ਰਧਾਨ ਤੇ ਤੌਰ ‘ਤੇ ਕੰਮ ਕਰਨ ਦੀ ਜਿੰਮੇਵਾਰੀ ਸੌਂਪੀ ਹੈ ਤੇ ਉਹ ਪ੍ਰ੍ਧਾਨ ਦੇ ਤੌਰ ‘ਤੇ ਹੀ ਕੀਤੇ ਜਾਣ ਵਾਲੇ ਕੰਮਾ ਵੱਲ ਧਿਆਨ ਦੇਣਗੇ। ਦੱਸ ਦੇਇਏ ਕਿ, ਲੋਕ ਸਭਾ ਚੋਣਾਂ ਤੋਂ ਬਾਅਦ, ਜਦੋਂ ਤੋਂ ਜਾਖੜ ਨੇ ਪੰਜਾਬ  ਕਾਂਗਰਸ ਦੀ ਪ੍ਰਧਾਨਗੀ ਤੋਂ ਇਸਤੀਫਾ ਦਿੱਤਾ ਹੈ, ਉਦੋਂ ਤੋਂ ਹੀ ਇਨ੍ਹਾਂ ਚਰਚਾਵਾਂ ਦਾ ਬਜ਼ਾਰ ਗਰਮ ਹੈ ਕਿ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨਿਲ ਜਾਖੜ ਨੂੰ ਚੋਣ ਲੜਵਾ ਕੇ ਪੰਜਾਬ ਕੈਬਿਨੇਟ ਵਿੱਚ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ ਪਰ ਜਾਖੜ ਦੇ ਇਸ ਐਲਾਨ ਨੇ ੳਨ੍ਹਾਂ ਲੋਕਾਂ ਨੂੰ ਮੁੰਹ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ , ਜਿਨ੍ਹਾਂ ਨੂੰ ਕਾਂਗਰਸ ਅੰਦਰ ਬੇਮਤਲਬ ਝਾਤੀਆਂ ਮਾਰ ਕੇ ਬਾਹਰ ਚੁਗਲੀਆਂ ਕਰਨ ਦੀ ਆਦਤ ਪਈ ਹੋਈ ਹੈ।

Check Also

ਵੱਡੇ ਕਾਂਗਰਸੀ ਵਿਧਾਇਕ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਨੋਟਿਸ ਹੋਇਆ ਜਾਰੀ!

ਚੰਡੀਗੜ੍ਹ : ਸਿਆਸਤ ਦੇ ਮੈਦਾਨ ਅੰਦਰ ਹਰ ਸਮੇਂ ਨਵੀਂ ਤੋਂ ਨਵੀਂ ਹਲਚਲ ਹੁੰਦੀ ਰਹਿੰਦੀ ਹੈ। …

Leave a Reply

Your email address will not be published. Required fields are marked *