ਈਡੀ ਦੀ ਕਾਰਵਾਈ ‘ਤੇ ਭੜਕਿਆ ਖਹਿਰਾ, ਕੀਤੀ ਕਾਰਵਾਈ ਦੀ ਮੰਗ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਸੁਖਪਾਲ ਸਿੰਘ ਖਹਿਰਾ ਦਾ ਮਸਲਾ ਲਗਾਤਾਰ ਭਖਦਾ ਜਾ ਰਿਹਾ ਹੈ;। ਹੁਣ ਸੁਖਪਾਲ ਖਹਿਰਾ ਨੇ ਈਡੀ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ।ਦੱਸ ਦਈਏ ਕਿ ਖਹਿਰਾ ਵੱਲੋਂ ਈਡੀ ਦੇ ਖ਼ਿਲਾਫ਼ ਦੋ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਜਾਣਕਾਰੀ ਮੁਤਾਬਿਕ ਚੰਡੀਗੜ੍ਹ ਅਤੇ ਕਪੂਰਥਲਾ ਦੇ ਐੱਸਐੱਸਪੀ ਕੋਲ ਸੁਖਪਾਲ ਖਹਿਰਾ ਨੇ ਈਡੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਦਸ ਦਈਏ ਕਿ ਪਿਛਲੇ ਦਿਨੀਂ ਈਡੀ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਘਰ ਤੇ ਰੇਡ ਮਾਰੀ ਗਈ ਸੀ ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਲਗਾਤਾਰ ਸਰਗਰਮ ਸਨ ।ਖਹਿਰਾ ਵੱਲੋਂ ਈਡੀ ਤੇ ਗੰਭੀਰ ਦੋਸ਼ ਲਾਏ ਗਏ ਸਨ ।ਖਹਿਰਾ ਦਾ ਕਹਿਣਾ ਸੀ ਕਿ ਬਜਟ ਇਜਲਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਜਾਣ ਤੋਂ ਰੋਕਿਆ ਗਿਆ। ਉਨ੍ਹਾਂ ਭਾਜਪਾ ਤੇ ਵੀ ਇਸ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲੋਕਾਂ ਦੇ ਮਸਲੇ ਚੁੱਕਦੇ ਹਨ ਇਸ ਲਈ ਭਾਜਪਾ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ।

https://www.facebook.com/155566517802635/posts/5846300048729225/

ਜਿਕਰ ਏ ਖਾਸ ਹੈ ਕਿ ਖਹਿਰਾ ਵਲੋਂ ਕੋਵਿਡ ਦਾ ਹਵਾਲਾ ਦਿੱਤਾ ਗਿਅ ਹੈ। ਉਨ੍ਹਾਂ ਦੱਸਿਆ ਕਿ ਉਸਦਾ ਇਕ ਪੀਐਸਓ ਕੋਰੋਨਾ ਪਾਜਿਟਿਵ ਹੋ ਗਿਆ ਹੈ। ਖਹਿਰਾ ਨੇ ਈਡੀ ਦੀ ਟੀਮ ਤੇ ਜਾਨ ਖਤਰੇ ਚ ਪਾਉਣ ਦਾ ਦੋਸ਼ ਲਾਇਆ ਹੈ। ਇਸ ਬਾਬਤ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਖਾਤੇ ਜਰੀਏ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ,”ਅੱਜ ਮੈਂ ਚੰਡੀਗੜ੍ਹ ਅਤੇ ਕਪੂਰਥਲਾ ਦੇ SSP ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੇਰੀਆਂ ਰਿਹਾਇਸ਼ਾਂ ਉੱਪਰ 9 ਮਾਰਚ ਨੂੰ ਛਾਪੇਮਾਰੀ ਕਰਨ ਵਾਲੇ ED ਅਫਸਰਾਂ ਖ਼ਿਲਾਫ਼ Covid-19 ਸੰਬੰਧੀ ਹਿਦਾਇਤਾਂ ਦੀ ਉਲੰਘਣਾ ਕੀਤੇ ਜਾਣ ਦਾ ਮੁਕੱਦਮਾ ਦਰਜ ਕਰਨ ਬਾਰੇ ਆਖਿਆ। ED ਅਫਸਰਾਂ ਨੇ ਆਪਣੇ Covid negative ਹੋਣ ਦੇ ਸਰਟੀਫ਼ਿਕੇਟ ਨਹੀਂ ਦਿਖਾਏ, ਬਿਨਾਂ ਦਸਤਾਨਿਆਂ, ਬਿਨਾਂ ਮਾਸਕਾਂ ਅਤੇ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੇ ਘਰਾਂ ਦੀ ਹਰ ਵਸਤੂ ਨਾਲ ਛੇੜਛਾੜ ਕੀਤੀ ਜਿਸ ਦੇ ਨਤੀਜੇ ਵਜੋ ਮੇਰਾ ਇੱਕ PSO ਕਰੋਨਾ positive ਪਾਇਆ ਗਿਆ ਹੈ ਜੋ ਕਿ ਰੇਡ ਵਾਲੇ ਦਿਨ ਰਾਮਗੜ ਵਿਖੇ ਉਹਨਾਂ ਦੀ ਸਹਾਇਤਾ ਕਰ ਰਿਹਾ ਸੀ। ਉਕਤ PSO ਰੇਡ ਤੋਂ ਬਾਅਦ ਸਾਡੇ ਸੰਪਰਕ ਵਿੱਚ ਸੀ। ਅਜਿਹਾ ਕਰਕੇ ED ਅਫਸਰਾਂ ਨੇ ਮੇਰੇ ਪਰਿਵਾਰ ਅਤੇ ਸਟਾਫ਼ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।ਮੈਂ  ਮੰਗ ਕੀਤੀ ਹੈ ਕਿ ED ਦੇ ਸਾਰੇ ਅਫਸਰਾਂ ਖ਼ਿਲਾਫ਼ Covid-19 ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦਾ ਮੁਕੱਦਮਾ ਦਰਜ ਕੀਤਾ ਜਾਵੇ।”

Share This Article
Leave a Comment