ਬ੍ਰਿਟਿਸ਼ ਕੋਲੰਬੀਆ/ਮੁੱਦਕੀ: ਕੈਨੇਡਾ ਦੇ ਐਬਟਸਫੋਰਡ ’ਚ 48 ਸਾਲਾ ਪੰਜਾਬੀ ਵਿਅਕਤੀ ਦਾ ਅਣਪਛਾਤਿਆ ਵੱਲੋਂ ਕਤਲ ਕਰ ਕੇ ਕਾਰ ਸਣੇ ਉਸ ਨੂੰ ਅੱਗ ਲਗਾ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮੁੱਦਕੀ ਦੇ ਸੁਖਦੇਵ ਸਿੰਘ ਧਾਲੀਵਾਲ ਦੀ ਕਾਰ ਐਬਟਸਫੋਰਡ ’ਚ ਉਸਦੇ ਘਰ ਤੋਂ ਥੋੜੀ ਦੂਰ ਹੀ ਖੇਤਾਂ ‘ਚ ਸੜੀ ਹੋਈ ਮਿਲੀ।
ਐਬਟਸਫੋਰਡ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 15 ਨਵੰਬਰ ਨੂੰ ਲਗਭਗ ਰਾਤ ਦੇ 10 ਵਜੇ ਬੇਟਸ ਰੋਡ ਦੇ 5300 ਬਲਾਕ ‘ਤੇ ਸੜੀ ਹੋਈ ਕਾਰ ‘ਚੋ ਲਾਸ਼ ਮਿਲੀ। ਡੀਐਨਏ ਤੇ ਹੋਰ ਜਾਂਚ ਤੋਂ ਬਾਅਦ ਜਿਸ ਦੀ ਸ਼ਨਾਖਤ ਸੁਖਦੇਵ ਸਿੰਘ ਧਾਲੀਵਾਲ ਵੱਜੋਂ ਹੋਈ।
ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੁਖਦੇਵ ਸਿੰਘ 15 ਨਵੰਬਰ ਦੀ ਸ਼ਾਮ ਆਪਣੇ ਕਿਸੇ ਰਿਸ਼ਤੇਦਾਰ ਨਾਲ ਘਰੋਂ ਬਾਹਰ ਗਿਆ ਸੀ ਤੇ ਸ਼ਾਮ 8 ਦੇ ਵਜੇ ਉਨ੍ਹਾਂ ਦੀ ਆਪਣੀ ਪਤਨੀ ਅਵਨੀਤ ਧਾਲੀਵਾਲ ਨਾਲ ਗੱਲ ਹੋਈ ਜਿਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ। ਅਗਲੇ ਦਿਨ ਪੁਲਿਸ ਨੇ ਸੁਖਦੇਵ ਦੀ ਪਤਨੀ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਪਰ ਪੁਲਿਸ ਨੇ ਕਿਹਾ ਕਿ ਇਸ ਗੱਲ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਮ੍ਰਿਤਕ ਦੇਹ ਉਸ ਦੇ ਪਤੀ ਦੀ ਹੈ।
ਪਰਿਵਾਰ ਨੇ ਦੱਸਿਆ ਕਿ 6 ਦਸੰਬਰ ਨੂੰ ਕੈਨੇਡਾ ਪੁਲਿਸ ਨੇ ਡੀ. ਐਨ. ਏ. ਰਿਪੋਰਟ ਦੇ ਹਵਾਲੇ ਨਾਲ ਪੁਸ਼ਟੀ ਕੀਤੀ ਕਿ ਉਹ ਦੇਹ ਸੁਖਦੇਵ ਦੀ ਹੈ। ਸਾਰਜੈਂਟ ਫੈਂਕ ਜੈਂਗ ਨੇ ਵੀ ਇਸ ਦੀ ਪੁਸ਼ਟੀ ਕਰਦੇ ਕਿਹਾ ਕਿ ਕਾਤਲਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਸ ਦੀ ਲਾਸ਼ ਨੂੰ ਕਾਰ ਸਣੇ ਅੱਗ ਲਗਾ ਦਿੱਤੀ ਸੀ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਕੈਨੇਡਾ ‘ਚ ਪੰਜਾਬੀ ਦਾ ਕਤਲ, ਕਾਰ ਸਣੇ ਲਾਈ ਅੱਗ
Leave a Comment
Leave a Comment