ਮੁਕਤਸਰ: ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਲੰਬੀ ਵਿੱਚ ਕੀਤੇ ਜਾ ਰਹੇ ਚੱਕੇ ਜਾਮ ਨੂੰ ਸਮਰਥਨ ਦੇਣ ਲਈ ਪਹੁੰਚ ਗਏ ਹਨ। ਸੁਖਬੀਰ ਸਿੰਘ ਬਾਦਲ ਖੁਦ ਟਰੈਕਰ ਚਲਾ ਕੇ ਲੰਬੀ ਪਹੁੰਚੇ ਹਨ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਨਾਲ ਟਰੈਕਟਰ ‘ਤੇ ਸਵਾਰ ਸਨ। ਇਸ ਦੇ ਨਾਲ ਹੀ ਵੱਡੀ ਗਿਣਤੀ ‘ਚ ਅਕਾਲੀ ਸਮਰਥਕ ਵੀ ਟਰੈਕਟਰਾਂ ‘ਤੇ ਸਵਾਰ ਹੋ ਕੇ ਸੁਖਬੀਰ ਬਾਦਲ ਨਾਲ ਲੰਬੀ ਪਹੁੰਚੇ ਹਨ।
ਅਕਾਲੀ ਦਲ ਵੱਲੋਂ ਮਲੋਟ ਡਬਵਾਲੀ ਰੋਡ ‘ਤੇ ਧਰਨਾ ਲਗਾਇਆ ਗਿਆ ਹੈ। ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਚੱਕਾ ਜਾਮ ਨੂੰ ਸਫਲ ਕਰਨ ਲਈ ਪਹੁੰਚ ਰਹੇ ਹਨ।
ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਕੱਲ੍ਹ ਪੰਜਾਬ ਪਰਤੇ ਸਨ ਅਤੇ ਉਨ੍ਹਾਂ ਨੇ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪਹੁੰਚੇ ਹੋਏ ਇਕੱਠ ਨੂੰ ਸੰਬੋਧਨ ਕੀਤਾ ਅਤੇ ਚੱਕਾ ਜਾਮ ‘ਚ ਸਮਰਥਨ ਕਰਨ ਦੇ ਲਈ ਕਿਹਾ ਸੀ।
ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਵੀ ਦਮਦਮਾ ਸਾਹਿਬ ਵਿਖੇ ਸੰਬੋਧਨ ਕਰਦੇ ਹੋਏ ਬੀਜੇਪੀ ਖਿਲਾਫ ਮੋਰਚਾ ਖੋਲ੍ਹਿਆ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਗੱਠਜੋੜ ਜ਼ਰੂਰੀ ਨਹੀਂ ਹੈ ਕਿਸਾਨ ਜ਼ਰੂਰੀ ਹਨ।