ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਚੰਡੀਗੜ੍ਹ ਦੇ ਮਟਕਾ ਚੌਕ ‘ਤੇ ਉਸ ਨਿਹੰਗ ਸਿੰਘ ਬਾਬਾ ਲਾਭ ਸਿੰਘ ਨੂੰ ਮਿਲੇ ਜੋ 5 ਮਹੀਨੇ ਤੋਂ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਧਰਨਾ ਦੇ ਰਹੇ ਹਨ।
ਨਿਹੰਗ ਸਿੰਘ ਦੀ ਹੌਸਲਾ ਅਫਜ਼ਾਈ ਕਰਨ ਅਤੇ ਖਾਣਾ ਪਾਣੀ ਦੇਣ ਵਾਸਤੇ ਚੰਡੀਗੜ੍ਹ ਦੇ ਕਿਸਾਨ ਹਮਾਇਤੀ ਲੋਕ ਰੋਜ਼ਾਨਾ ਸ਼ਾਮ ਨੂੰ ਪਹੁੰਚਦੇ ਹਨ। ਅੱਜ ਇਸ ਨਿਹੰਗ ਸਿੰਘ ਦਾ ਸੁਖਬੀਰ ਸਿੰਘ ਬਾਦਲ ਨੇ ਵੀ ਹੌਸਲਾ ਵਧਾਇਆ।
ਚੰਡੀਗੜ੍ਹ ਪੁਲਿਸ ਨੇ ਇੱਕ ਵਾਰ ਇਸ ਨਿਹੰਗ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਲੋਕਾਂ ਨੇ ਸੈਕਟਰ ਸਤਾਰਾਂ ਦੇ ਥਾਣੇ ਦਾ ਘਿਰਾਓ ਕਰ ਕੇ ਇਸ ਨਿਹੰਗ ਸਿੰਘ ਨੂੰ ਛੁਡਵਾ ਲਿਆ ਸੀ।
ਬੀਤੇ ਦਿਨੀਂ ਤੇਜ਼ ਮੀਂਹ ਦੌਰਾਨ ਵੀ ਇਹ ਨਿਹੰਗ ਸਿੰਘ ਇੱਥੇ ਹੀ ਡਟੇ ਰਹੇ ਸਨ ਅਤੇ ਇਨ੍ਹਾਂ ਦੇ ਧਰਨੇ ਦੇ ਅਨੇਕਾਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਹਨ।